Home Desh ਜੇ ਅਸਤੀਫਾ ਦੇਣਾ ਨੈਤਿਕਤਾ ਹੈ ਤਾਂ ਮੈਂ… ਧਾਮੀ ਤੇ ਜੱਥੇਦਾਰ ਰਘਬੀਰ ਸਿੰਘ... Deshlatest NewsPanjabRajniti ਜੇ ਅਸਤੀਫਾ ਦੇਣਾ ਨੈਤਿਕਤਾ ਹੈ ਤਾਂ ਮੈਂ… ਧਾਮੀ ਤੇ ਜੱਥੇਦਾਰ ਰਘਬੀਰ ਸਿੰਘ ਦਾ ਵੱਡਾ ਬਿਆਨ By admin - February 22, 2025 6 0 FacebookTwitterPinterestWhatsApp ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾ ਮਨਜ਼ੂਰ ਕਰਨ ਤੋਂ ਬਾਅਦ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਦਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਦੁਖਦਾਈ ਹੈ। ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਅਸਤੀਫੇ ਦਾ ਕਾਰਨ ਉਹਨਾਂ ਵੱਲੋਂ ਸੋਸਲ ਮੀਡੀਆ ਉੱਪਰ ਪਾਈ ਗਈ ਪੋਸਟ ਨੂੰ ਦੱਸਿਆ ਹੈ। ਜਿਸ ਉੱਪਰ ਜੱਥੇਦਾਰ ਨੇ ਪ੍ਰਧਾਨ ਧਾਮੀ ਨੂੰ ਆਪਣਾ ਅਸਤੀਫਾ ਵਾਪਿਸ ਲੈਣ ਦੀ ਅਪੀਲ ਕੀਤੀ। ਜੱਥੇਦਾਰ ਨੇ ਕਿਹਾ ਕਿ ਜੇਕਰ ਅਸਤੀਫਾ ਦੇਣਾ ਨੈਤਿਕਤਾ ਹੈ ਤਾਂ ਉਹ ਪ੍ਰਧਾਨ ਨੂੰ ਅਪੀਲ ਕਰਦੇ ਹਨ ਕਿ ਉਹ ਅਸਤੀਫਾ ਵਾਪਿਸ ਲੈਕੇ ਆਪਣੀ ਟੀਮ ਨਾਲ ਕੰਮ ਕਰਨ। 7 ਮੈਂਬਰੀ ਕਮੇਟੀ ਵਿੱਚ ਵੀ ਹੋਣ ਸਾਮਿਲ- ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਵੀ ਨੈਤਿਕਤਾ ਹੈ ਕਿ ਧਾਮੀ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਵਿੱਚ ਸ਼ਾਮਿਲ ਹੋਕੇ ਉਸ ਦੀ ਪ੍ਰਧਾਨਗੀ ਕਰਨ ਅਤੇ ਜੋ ਜਿੰਮੇਵਾਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਹੈ ਉਸ ਨੂੰ ਨਿਭਾਉਣ। ਜੱਥੇਦਾਰ ਦਾ ਦਰਦ ਆਇਆ ਸਾਹਮਣੇ ਅੰਤ੍ਰਿੰਗ ਕਮੇਟੀ ਵੱਲੋਂ ਜੱਥੇਦਾਰ ਤੇ ਕੀਤੀ ਟਿੱਪਣੀ ਨੂੰ ਲੈਕੇ ਉਹਨਾਂ ਨੇ ਕਿਹਾ ਕਿ ਪਹਿਲਾਂ ਅਜਿਹਾ ਲੱਗਦਾ ਸੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਦੁਨੀਆਂ ਭਰ ਦੇ ਸਿੱਖਾਂ ਤੇ ਲਾਗੂ ਹੁੰਦਾ ਹੈ ਪਰ ਕੱਲ੍ਹ ਵਾਲੀ ਕਾਰਵਾਈ ਤੋਂ ਬਾਅਦ ਲੱਗਦਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਚਾਰਦਵਾਰੀ ਅੰਦਰ ਲਾਗੂ ਹੁੰਦਾ ਹੈ ਅਤੇ ਉੱਥੇ ਹੀ ਖ਼ਤਮ ਹੋ ਜਾਂਦਾ ਹੈ। ‘ਦਿਲ ਦੇ ਵਲਵਲੇ ਕੀਤੇ ਸਾਂਝੇ’ ਸ਼ੋਸਲ ਮੀਡੀਆ ਉੱਪਰ ਪਾਈ ਪੋਸਟ ਨੂੰ ਲੈਕੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਆਪਣੇ ਮਨ ਦੇ ਵਲਵਲਿਆਂ (ਵਿਚਾਰਾਂ) ਨੂੰ ਸ਼ੋਸਲ ਮੀਡੀਆ ਤੇ ਸਾਂਝਾ ਕੀਤਾ ਹੈ। ਇਹ ਕੋਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਨਹੀਂ ਸੀ। ਨਾਲ ਹੀ ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਜੋ ਕੁੱਝ ਪਿਛਲੇ ਦਿਨੀਂ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ‘ਜੋ ਗੁਰੂ ਸਾਹਿਬ ਦਾ ਹੁਕਮ ਹੋਵੇਗਾ’ ਜੱਥੇਦਾਰ ਦੇ ਖੁਦ ਅਸਤੀਫਾ ਦੇਣ ਦੀਆਂ ਚਰਚਾਵਾਂ ਤੇ ਜਵਾਬ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜੇਕਰ ਅਜਿਹਾ ਸਮਾਂ ਆਉਂਦਾ ਹੈ ਤਾਂ ਉਹੀ ਹੋਵੇਗਾ ਜੋ ਗੁਰੂ ਸਾਹਿਬ ਦਾ ਹੁਕਮ ਹੋਵੇਗਾ।