Home Desh Punjab ਵਿੱਚ ਮੀਂਹ ਦੀ ਭਵਿੱਖਬਾਣੀ, 6 ਜ਼ਿਲ੍ਹਿਆਂ ਵਿੱਚ ਯੇਲੋ ਅਲਰਟ ਜਾਰੀ

Punjab ਵਿੱਚ ਮੀਂਹ ਦੀ ਭਵਿੱਖਬਾਣੀ, 6 ਜ਼ਿਲ੍ਹਿਆਂ ਵਿੱਚ ਯੇਲੋ ਅਲਰਟ ਜਾਰੀ

136
0

ਪੰਜਾਬ ਵਿੱਚ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ।

ਅੱਜ ਪੰਜਾਬ ਵਿੱਚ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ। ਪਰ ਅੱਜ ਵੈਸਟਰਨ ਡਿਸਟਰਬਨ ਸਰਗਰਮ ਹੋ ਰਿਹਾ ਹੈ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਇੱਕ ਵਾਰ ਫਿਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ। ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਔਸਤਨ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਇਹ ਆਮ ਨਾਲੋਂ 2.2 ਡਿਗਰੀ ਸੈਲਸੀਅਸ ਵੱਧ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਰੂਪਨਗਰ ਵਿੱਚ 26.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਮੁਤਾਬਕ, ਅੱਜ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ। ਪਰ ਆਉਣ ਵਾਲੇ 2 ਤੋਂ 3 ਦਿਨਾਂ ਵਿੱਚ ਪੰਜਾਬ ਵਿੱਚ ਤਾਪਮਾਨ 4 ਡਿਗਰੀ ਵਧ ਸਕਦਾ ਹੈ।
ਵੈਸਟਰਨ ਡਿਸਟਰਬਨ ਦਾ ਪ੍ਰਭਾਵ
ਮੌਸਮ ਵਿਭਾਗ ਦੇ ਮੁਤਾਬਕ, ਅੱਜ ਤੋਂ ਪੰਜਾਬ ਵਿੱਚ ਵੈਸਟਰਨ ਡਿਸਟਰਬਨ ਸਰਗਰਮ ਹੋ ਰਿਹਾ ਹੈ। ਸ਼ੁਰੂ ਵਿੱਚ ਇਸਦਾ ਪ੍ਰਭਾਵ ਪਹਾੜੀ ਇਲਾਕਿਆਂ ਵਿੱਚ ਦਿਖਾਈ ਦੇਵੇਗਾ। ਜੰਮੂ-ਕਸ਼ਮੀਰ ਵਿੱਚ 25 ਤੋਂ 28 ਤਰੀਕ ਤੱਕ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਹਿਮਾਚਲ ਦੇ ਪਹਾੜੀ ਇਲਾਕਿਆਂ ਵਿੱਚ 26 ਤੋਂ 28 ਤਰੀਕ ਤੱਕ ਮੌਸਮ ਬਦਲੇਗਾ।
ਪੰਜਾਬ ਵਿੱਚ 26 ਤੋਂ 28 ਤੱਕ ਯੇਲੋ ਅਲਰਟ
ਇਸ ਵੈਸਟਰਨ ਡਿਸਟਰਬਨ ਦਾ ਪ੍ਰਭਾਵ 26 ਤਰੀਕ ਤੋਂ ਬਾਅਦ ਦਿਖਾਈ ਦੇਵੇਗਾ। ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ 26 ਤੋਂ 28 ਫਰਵਰੀ ਤੱਕ ਯੇਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ, 26 ਫਰਵਰੀ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਐਸਏਐਸ ਨਗਰ ਅਤੇ ਨਵਾਂ ਸ਼ਹਿਰ ਵਿੱਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
Previous articlePunjab ਵਿੱਚ ‘ਆਪ’ ਵਲੰਟੀਅਰ ਬਣੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ, CM Mann ਨੇ ਕੀਤਾ ਐਲਾਨ
Next articleJalandhar ‘ਚ ਟਰੈਵਲ ਏਜੰਟ ‘ਤੇ ਰੇਡ, ਠੱਗੀ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ

LEAVE A REPLY

Please enter your comment!
Please enter your name here