Home Desh Patiala ‘ਚ ਨਸ਼ਾ ਤਸਕਰਾਂ ‘ਤੇ ਕਾਰਵਾਈ, Police ਨੇ ਘਰ ‘ਤੇ ਚਲਾਇਆ...

Patiala ‘ਚ ਨਸ਼ਾ ਤਸਕਰਾਂ ‘ਤੇ ਕਾਰਵਾਈ, Police ਨੇ ਘਰ ‘ਤੇ ਚਲਾਇਆ ਬੁਲਡੋਜ਼ਰ

25
0

SSP Nanak Singh ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ

ਨਸ਼ਿਆਂ ਵਿਰੁੱਧ ਇੱਕ ਵੱਡੀ ਕਾਰਵਾਈ ਵਿੱਚ, ਪਟਿਆਲਾ ਪੁਲਿਸ ਨੇ ਬਦਨਾਮ ਨਸ਼ਾ ਤਸਕਰ ਰਿੰਕੀ ਦੇ ਗੈਰ-ਕਾਨੂੰਨੀ ਦੋ ਮੰਜ਼ਿਲਾ ਘਰ ਨੂੰ ਬੁਲਡੋਜ਼ਰ ਰਾਹੀਂ ਢਾਹ ਦਿੱਤਾ। ਨਸ਼ਾ ਤਸਕਰ ਨੇ ਦੋ-ਮੰਜ਼ਿਲਾਂ ਘਰ ਬਣਾਇਆ ਸੀ ਜਿਸ ਤੇ ਬੁਲਡੋਜ਼ਰ ਚੱਲਿਆ ਹੈ। ਇਹ ਕਾਰਵਾਈ ਐਸਐਸਪੀ ਪਟਿਆਲਾ ਨਾਨਕ ਸਿੰਘ ਦੇ ਨਿਰਦੇਸ਼ਾਂ ‘ਤੇ ਕੀਤੀ ਗਈ।
ਬਦਨਾਮ ਨਸ਼ਾ ਤਸਕਰ ਰਿੰਕੀ ਸਵਰਗੀ ਬਲਬੀਰ ਸਿੰਘ ਦੀ ਪਤਨੀ ਰੋਡੀ ਕੁੱਟ ਮੁਹੱਲਾ, ਪਟਿਆਲਾ ਦੀ ਵਸਨੀਕ ਹੈ। ਉਸਨੇ ਪ੍ਰਾਚੀਨ ਵਾਮਨ ਅਵਤਾਰ ਮੰਦਰ ਦੀ ਜ਼ਮੀਨ ‘ਤੇ ਗੈਰ-ਕਾਨੂੰਨੀ ਕਬਜ਼ਾ ਕਰ ਲਿਆ ਸੀ ਅਤੇ ਇੱਕ ਘਰ ਬਣਾਇਆ ਸੀ। ਇਸਨੂੰ ਪ੍ਰਸ਼ਾਸਨ ਨੇ ਢਾਹ ਦਿੱਤਾ ਹੈ।
ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਕਾਰੋਬਾਰ ਤੋਂ ਪ੍ਰਾਪਤ ਜਾਇਦਾਦਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਰਿੰਕੀ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਸ਼ਾਮਲ ਰਹੀ ਹੈ ਅਤੇ ਉਸ ਵਿਰੁੱਧ ਕਈ ਮਾਮਲੇ ਦਰਜ ਹਨ।

2016 ਤੋਂ ਕਰ ਰਹੀ ਤਸਕਰੀ

ਪੁਲਿਸ ਦਾ ਕਹਿਣਾ ਹੈ ਕਿ ਇਹ ਔਰਤ 2016 ਤੋਂ 2023 ਤੱਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸੀ। ਉਸ ਵਿਰੁੱਧ ਦਸ ਤੋਂ ਵੱਧ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਉਸਨੇ ਇਹ ਸਾਰੀ ਜਾਇਦਾਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਕਮਾਏ ਪੈਸੇ ਨਾਲ ਹਾਸਲ ਕੀਤੀ ਹੈ।
Previous articleChampion Trophy: Rohit Sharma ਹੋਣਗੇ ਬਾਹਰ ਤਾਂ ਕੌਣ ਬਣੇਗਾ ਇੰਡੀਆ ਦਾ ਕਪਤਾਨ
Next articleCBSE ਦੇ ਹੁਕਮਾਂ ‘ਤੇ Punjab ‘ਚ ਵਿਵਾਦ, Punjabi ਭਾਸ਼ਾ ਲਾਜ਼ਮੀ ਹੋਣੀ ਚਾਹੀਦੀ- Guru Randhawa

LEAVE A REPLY

Please enter your comment!
Please enter your name here