Home latest News Champion Trophy: Rohit Sharma ਹੋਣਗੇ ਬਾਹਰ ਤਾਂ ਕੌਣ ਬਣੇਗਾ ਇੰਡੀਆ ਦਾ ਕਪਤਾਨ

Champion Trophy: Rohit Sharma ਹੋਣਗੇ ਬਾਹਰ ਤਾਂ ਕੌਣ ਬਣੇਗਾ ਇੰਡੀਆ ਦਾ ਕਪਤਾਨ

62
0

Rohit Sharma ਨੂੰ ਲੈ ਕੇ ਦੁਬਈ ਤੋਂ ਵੱਡੀ ਖ਼ਬਰ ਆਈ ਹੈ।

ਚੈਂਪੀਅਨਜ਼ ਟਰਾਫੀ 2025 ਵਿੱਚ, ਟੀਮ ਇੰਡੀਆ ਨੇ ਆਪਣਾ ਅਗਲਾ ਮੈਚ 2 ਮਾਰਚ ਨੂੰ ਨਿਊਜ਼ੀਲੈਂਡ ਖਿਲਾਫ ਖੇਡਣਾ ਹੈ। ਇਹ ਗਰੁੱਪ ਪੜਾਅ ਵਿੱਚ ਉਸਦਾ ਆਖਰੀ ਮੈਚ ਹੋਵੇਗਾ। ਹਾਲਾਂਕਿ, ਕੀਵੀ ਟੀਮ ਖਿਲਾਫ ਉਸ ਮੈਚ ਵਿੱਚ ਟੀਮ ਇੰਡੀਆ ਦਾ ਕਪਤਾਨ ਬਦਲ ਸਕਦਾ ਹੈ। ਰੋਹਿਤ ਸ਼ਰਮਾ ਬਾਹਰ ਹੋ ਸਕਦੇ ਹਨ। ਦਰਅਸਲ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਰੋਹਿਤ ਸ਼ਰਮਾ ਅਨਫਿਟ ਹਨ। ਅਤੇ, ਉਹ ਠੀਕ ਤਰ੍ਹਾਂ ਹਿੱਲਣ-ਫਿਰਨ ਦੇ ਯੋਗ ਵੀ ਨਹੀਂ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਨੈੱਟ ‘ਤੇ ਬੈਟਿੰਗ ਪ੍ਰੈਕਟਿਸ ਦੌਰਾਨ ਥ੍ਰੋ ਡਾਊਨ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ, ਇਹ ਡਰ ਹੈ ਕਿ ਉਹ ਨਿਊਜ਼ੀਲੈਂਡ ਵਿਰੁੱਧ ਅਗਲੇ ਮੈਚ ਤੋਂ ਬਾਹਰ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਜਗ੍ਹਾ ਕੋਈ ਹੋਰ ਟੀਮ ਇੰਡੀਆ ਦੀ ਕਪਤਾਨੀ ਕਰ ਸਕਦਾ ਹੈ।

ਰੋਹਿਤ ਨੂੰ ਹੈਮਸਟ੍ਰਿੰਗ ਇੰਜਰੀ

ਰੋਹਿਤ ਸ਼ਰਮਾ ਪਾਕਿਸਤਾਨ ਖਿਲਾਫ ਮੈਚ ਵਿੱਚ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਹੈਮਸਟ੍ਰਿੰਗ ਦੀ ਸੱਟ ਲੱਗੀ ਸੀ। ਪਰ, ਉਸ ਮੈਚ ਤੋਂ ਬਾਅਦ ਹੋਈ ਪ੍ਰੈਸ ਕਾਨਫਰੰਸ ਵਿੱਚ, ਰੋਹਿਤ ਸ਼ਰਮਾ ਨੇ ਆਪਣੀ ਸੱਟ ਬਾਰੇ ਅਪਡੇਟ ਦਿੱਤਾ ਕਿ ਉਹ ਬਿਲਕੁਲ ਠੀਕ ਹਨ। ਹਾਲਾਂਕਿ, ਜਦੋਂ ਟੀਮ ਇੰਡੀਆ 26 ਫਰਵਰੀ ਨੂੰ ਨਿਊਜ਼ੀਲੈਂਡ ਵਿਰੁੱਧ ਮੈਚ ਤੋਂ ਪਹਿਲਾਂ ਆਪਣੇ ਪਹਿਲੇ ਟ੍ਰੇਨਿੰਗ ਸੈਸ਼ਨ ਲਈ ਗਈ, ਤਾਂ ਮੀਡੀਆ ਰਿਪੋਰਟਾਂ ਦੇ ਜਰੀਏ ਦੱਸਿਆ ਗਿਆ ਕਿ ਉਨ੍ਹਾਂ ਨੂੰ ਨੈੱਟ ‘ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਨੈੱਟ ‘ਤੇ ਨਹੀਂ ਲਿਆਥ੍ਰੋ ਡਾਊਨ – ਰਿਪੋਰਟ

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਰੋਹਿਤ ਸ਼ਰਮਾ ਨੂੰ ਕਿਸੇ ਵੀ ਮੁਸ਼ਕਲ ਸਰੀਰਕ ਗਤੀਵਿਧੀ ਵਿੱਚ ਹਿੱਸਾ ਲੈਂਦੇ ਨਹੀਂ ਦੇਖਿਆ ਗਿਆ। ਉਨ੍ਹਾਂ ਨੇ ਪੂਰੇ ਅਭਿਆਸ ਸੈਸ਼ਨ ਦੌਰਾਨ ਨੈੱਟ ਵਿੱਚ ਥ੍ਰੋ ਡਾਊਨ ਵੀ ਨਹੀਂ ਖੇਡਿਆ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਹਾਲਾਂਕਿ, ਰੋਹਿਤ ਸ਼ਰਮਾ ਅਭਿਆਸ ਸੈਸ਼ਨ ਵਿੱਚ ਪੂਰੀ ਤਰ੍ਹਾਂ ਐਕਟਿਵ ਨਹੀਂ ਦਿਖਾਈ ਦਿੱਤੇ। ਪਰ ਉਨ੍ਹਾਂਨੂੰ ਯਕੀਨੀ ਤੌਰ ‘ਤੇ ਮੁੱਖ ਕੋਚ ਗੌਤਮ ਗੰਭੀਰ ਅਤੇ ਹੋਰ ਸਹਾਇਕ ਸਟਾਫ ਦੇ ਨਾਲ ਟੀਮ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ ਵਿੱਚ ਸ਼ਾਮਲ ਦੇਖਿਆ ਗਿਆ।

ਸਿਰਫ਼ ਕਪਤਾਨ ਹੀ ਨਹੀਂ, ਓਪਨਿੰਗ ਜੋੜੀ ਵੀ ਬਦਲ ਜਾਵੇਗੀ!

ਜੇਕਰ ਰੋਹਿਤ ਸ਼ਰਮਾ ਨਿਊਜ਼ੀਲੈਂਡ ਖਿਲਾਫ ਮੈਚ ਲਈ ਠੀਕ ਨਹੀਂ ਹੁੰਦੇ ਹਨ, ਤਾਂ ਉਨ੍ਹਾਂ ਦੀ ਗੈਰਹਾਜ਼ਰੀ ਨਾਲ ਨਾ ਸਿਰਫ਼ ਟੀਮ ਇੰਡੀਆ ਦਾ ਕਪਤਾਨ ਬਦਲਿਆ ਜਾਵੇਗਾ ਬਲਕਿ ਟੀਮ ਦੀ ਓਪਨਿੰਗ ਜੋੜੀ ਵੀ ਬਦਲ ਜਾਵੇਗੀ। ਸੰਭਵ ਹੈ ਕਿ ਜੇਕਰ ਰੋਹਿਤ ਬਾਹਰ ਹੁੰਦੇ ਹਨ ਤਾਂ ਕੇਐਲ ਰਾਹੁਲ ਉਨ੍ਹਾਂਦੀ ਜਗ੍ਹਾ ‘ਤੇ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ।

ਸ਼ਮੀ ਅਤੇ ਗਿੱਲ ‘ਤੇ ਵੀ ਸਸਪੈਂਸ

26 ਫਰਵਰੀ ਨੂੰ ਜਦੋਂ ਟੀਮ ਇੰਡੀਆ ਨਿਊਜ਼ੀਲੈਂਡ ਖਿਲਾਫ ਮੈਚ ਲਈ ਪਹਿਲੇ ਅਭਿਆਸ ਲਈ ਆਈ ਸੀ, ਤਾਂ ਟੀਮ ਦੇ ਉਪ-ਕਪਤਾਨ ਵੀ ਮੈਦਾਨ ‘ਤੇ ਨਹੀਂ ਦਿਖਾਈ ਦਿੱਤੇ। ਉਹ ਟੀਮ ਨਾਲ ਪ੍ਰੈਕਟਿਸ ਕਰਨ ਵੀ ਨਹੀਂ ਆਏ। ਮੀਡੀਆ ਰਿਪੋਰਟਾਂ ਅਨੁਸਾਰ ਗਿੱਲ ਦੀ ਸਿਹਤ ਠੀਕ ਨਹੀਂ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਨਿਊਜ਼ੀਲੈਂਡ ਖਿਲਾਫ ਚੈਂਪੀਅਨਜ਼ ਟਰਾਫੀ ਵਿੱਚ ਸ਼ਮੀ ਦੇ ਖੇਡਣ ਨੂੰ ਲੈ ਕੇ ਵੀਸਸਪੈਂਸ ਬਣਿਆ ਹੋਇਆ ਹੈ।
Previous articleLudhiana West Seat ਨੂੰ ਲੈ ਕੇ ਚੋਣ ਸਰਗਰਮੀਆਂ ਤੇਜ਼, ਸੰਭਾਵੀ ਉਮੀਦਵਾਰਾਂ ‘ਤੇ ਹੋ ਰਹੀ ਚਰਚਾ ਜਾਰੀ
Next articlePatiala ‘ਚ ਨਸ਼ਾ ਤਸਕਰਾਂ ‘ਤੇ ਕਾਰਵਾਈ, Police ਨੇ ਘਰ ‘ਤੇ ਚਲਾਇਆ ਬੁਲਡੋਜ਼ਰ

LEAVE A REPLY

Please enter your comment!
Please enter your name here