ਨਵੀਂ ਜਾਰੀ ਕੀਤੀ ਗਈ ਸਮਾਂ ਸਾਰਣੀ ‘ਚ ਸਵੇਰ ਦੀ ਸਭਾ ਸਮਾਂ ਸਵੇਰੇ 8.30 ਵਜੇ ਹੋਵੇਗੀ।
ਪੰਜਾਬ ਦੇ ਸਕੂਲਾਂ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸੂਬੇ ਦੇ ਸਕੂਲਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ, ਜੋ 1 ਮਾਰਚ 2025 ਤੋਂ ਲਾਗੂ ਕੀਤਾ ਜਾਵੇਗਾ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸੂਬੇ ਸਾਰੇ ਸਰਕਾਰੀ ਸਕੂਲ ਸਵੇਰੇ 8.30 ਵਜੇ ਖੁੱਲ੍ਹਣਗੇ।
ਨਵੀਂ ਜਾਰੀ ਕੀਤੀ ਗਈ ਸਮਾਂ ਸਾਰਣੀ ‘ਚ ਸਵੇਰ ਦੀ ਸਭਾ ਸਮਾਂ ਸਵੇਰੇ 8.30 ਵਜੇ ਹੋਵੇਗੀ। ਸਕੂਲ ‘ਚ ਪਹਿਲਾ ਪੀਰੀਅਡ 8.55 ਤੋਂ 9.35, ਦੂਜਾ ਪੀਰੀਅਡ 9.35 ਤੋਂ 10.15, ਤੀਜਾ ਪੀਰੀਅਡ 10.15 ਤੋਂ 10.55, ਚੌਥਾ ਪੀਰੀਅਡ 10.55 ਤੋਂ 11.35 ਜਦੋਂ ਕਿ ਪੰਜਵਾਂ ਪੀਰੀਅਡ 11.35 ਤੋਂ 12.15 ਤੱਕ ਹੋਵੇਗਾ।
ਇਸ ਤੋਂ ਬਾਅਦ ਅੱਧੇ ਸਮੇਂ ਦੀ ਬ੍ਰੇਕ ਦਾ ਸਮਾਂ ਹੋਵੇਗਾ, ਜਿਸ ਦੌਰਾਨ ਬੱਚੇ ਆਪਣਾ ਖਾਣਾ-ਪੀਣਾ ਲੈ ਸਕਦੇ ਹਨ। ਇਹ ਸਮਾਂ 12.15 ਤੋਂ 12.50 ਤੱਕ ਰਹੇਗਾ। ਇਸ ਤੋਂ ਬਾਅਦ ਛੇਵਾਂ ਪੀਰੀਅਡ 12.50 ਤੋਂ 1.30 ਤੱਕ, ਸੱਤਵਾਂ ਪੀਰੀਅਡ 1.30 ਤੋਂ 2.10 ਤੱਕ, ਅੱਠਵਾਂ 2.10 ਤੋਂ 2.50 ਤੱਕ ਹੋਵੇਗਾ। ਇਸਦਾ ਮਤਲਬ ਹੈ ਕਿ ਸਕੂਲ ਦੀ ਛੁੱਟੀ ਦੁਪਹਿਰ 2:50 ਵਜੇ ਹੋਵੇਗਾ।


![Punjab-School-Education-Board-[1]](https://punjabprotv.com/Punjabi/wp-content/uploads/2025/02/Punjab-School-Education-Board-1-640x360.jpg)






