Home Crime Moga ‘ਚ ਪੁਲਿਸ ਤੇ ਬਦਮਾਸ਼ਾ ਵਿਚਾਲੇ Encounter, ਮੁਲਜ਼ਮ ਗੁਰਦੀਪ ਮਾਨਾ ਦੇ ਪੈਰ... CrimeDeshlatest NewsPanjab Moga ‘ਚ ਪੁਲਿਸ ਤੇ ਬਦਮਾਸ਼ਾ ਵਿਚਾਲੇ Encounter, ਮੁਲਜ਼ਮ ਗੁਰਦੀਪ ਮਾਨਾ ਦੇ ਪੈਰ ਵਿੱਚ ਲੱਗੀ ਗੋਲੀ By admin - February 28, 2025 22 0 FacebookTwitterPinterestWhatsApp Moga ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਐਨਕਾਊਂਟਰ ਹੋਇਆ ਹੈ। ਮੋਗਾ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਐਨਕਾਊਂਟਰ ਹੋਇਆ ਹੈ। ਪੁਲਿਸ ਹਥਿਆਰਾਂ ਦੀ ਰਿਕਵਰੀ ਕਰਨ ਦੇ ਲਈ ਗਈ ਸੀ। ਜਿੱਥੇ ਪੁਲਿਸ ਅਤੇ ਬਦਮਾਸ਼ ਵਿਚਾਲੇ ਚੂਹੜ ਚੱਕ ਲਿੰਕ ਰੋੜ ਨੇੜੇ ਮੁਠਭੇੜ ਹੋ ਗਈ। ਇਸ ਦੌਰਾਨ ਮੁਲਜ਼ਮ ਗੁਰਦੀਪ ਮਾਨਾ ਦੇ ਪੈਰ ਵਿੱਚ ਗੋਲੀ ਲੱਗੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਜਾਣਕਾਰੀ ਦਿੰਦਿਆ SPD ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਗੁਰਦੀਪ ਸਿੰਘ ਮਾਨਾ A ਕੈਟਿਗਰੀ ਦਾ ਗੈਂਗਸਟਰ ਹੈ। ਪੁਲਿਸ ਨੇ ਦੋ ਦਿਨ ਪਹਿਲਾਂ ਗੁਰਦੀਪ ਮਾਨਾ ਨੂੰ 400 ਗ੍ਰਾਮ ਹੈਰੋਇਨ, ਇੱਕ BMW ਕਾਰ ਅਤੇ ਇੱਕ ਪਿਸਤੌਲ ਨਾਲ ਫੜੀਆ ਸੀ। ਇਸ ਦੌਰਾਨ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਕੋਰਟ ਤੋਂ ਰਿਮਾਂਡ ਲੈ ਕੇ ਮਾਮਲੇ ਦੀ ਜਾਂਚ ਸਬੰਧੀ ਮੁਲਜ਼ਮ ਨੂੰ ਲੈ ਕੇ ਮੌਕੇ ‘ਤੇ ਪਹੁੰਚੀ ਸੀ। ਮੁਲਜ਼ਮ ਨੇ ਪੁੱਛਗਿੱਛ ਵਿੱਚ ਦੱਸਿਆ ਸੀ ਕਿ ਉਸ ਨੇ ਪਿਸਤੌਲ ਕਿੱਥੇ ਰੱਖਿਆ ਹੋਇਆ ਹੈ ਅਤੇ ਇਹ ਸਪੌਟ ਮੁਲਜ਼ਮ ਨਸ਼ਾ ਵੇਚਣ ਲਈ ਵਰਤਦੇ ਸਨ। ਪੁਲਿਸ ਜਦੋਂ ਮੁਲਜ਼ਮ ਨੂੰ ਲੈ ਕੇ ਮੌਕੇ ‘ਤੇ ਪਹੁੰਚੀ ਤਾਂ ਉਸ ਵੇਲੇ ਮੀਂਹ ਪੈ ਰਿਹਾ ਸੀ। ਮੁਲਜ਼ਮ ਨੇ ਮੌਕੇ ਦਾ ਫਾਇਦਾ ਚੁੱਕਦਾ ਹੋਇਆ ਜਿਥੇ ਉਸ ਨੇ ਪਿਸਤੌਲ ਰੱਖਿਆ ਹੋਇਆ ਸੀ ਉਥੋਂ ਉਸ ਨੇ ਪਿਸਤੌਲ ਕੱਢ ਲਿਆ। ਜਿਸ ਤੋਂ ਬਾਅਦ ਉਸ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾਈਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਕੀਤੀ। ਜਿਸ ਤੋਂ ਬਾਅਦ ਇੱਕ ਗੋਲੀ ਮੁਲਜ਼ਮ ਗੁਰਦੀਪ ਦੀ ਲੱਤ ਵਿੱਚ ਜਾ ਲੱਗੀ। ਪੁਲਿਸ ਵੱਲੋਂ ਮੁਲਜ਼ਮ ਨੂੰ ਤੁਰੰਤ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗੁਰਦੀਪ ਸਿੰਘ ਮਾਨਾ ਖਿਲਾਫ ਹੁਣ ਤੱਕ 43 ਮਾਮਲੇ ਦਰਜ ਪੁਲਿਸ ਮੁਤਾਬਕ ਗੁਰਦੀਪ ਸਿੰਘ ਮਾਨਾ ਖਿਲਾਫ ਹੁਣ ਤੱਕ 43 ਵੱਖ- ਵੱਖ ਮਾਮਲੇ ਦਰਜ ਹਨ। ਇਹ ਬਰਨਾਲਾ ਦਾ ਰਹਿਣ ਵਾਲਾ ਹੈ। ਉਹ ਬਰਨਾਲਾ ਛੱਡ ਕੇ ਚੂਹੜ ਚੱਕ ਵਿੱਚ ਰਹਿ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਉਹ ਨਸ਼ੇ ਦੀ ਸਪਲਾਈ ਕਰਨ ਦਾ ਕੰਮ ਕਰਦਾ ਸੀ। ਇਸ ਗੋਲੀਬਾਰੀ ਵਿੱਚ ਪੁਲਿਸ ਪਾਰਟੀ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਵੱਲੋਂ 5 ਗੋਲੀਆਂ ਚਲਾਈਆਂ ਗਈਆਂ ਅਤੇ ਮੁਲਜ਼ਮ ਨੇ ਰਾਊਂਡ ਫਾਈਰ ਕੀਤੇ।