Home Desh Harbhajan Mann ਨੇ YouTube ਚੈਨਲ ਨੂੰ ਭੇਜਿਆ ਲੀਗਲ Notice,ਪ੍ਰਸ਼ਾਸਨ ਤੋਂ ਕੀਤੀ ਸਖ਼ਤ... Deshlatest NewsPanjab Harbhajan Mann ਨੇ YouTube ਚੈਨਲ ਨੂੰ ਭੇਜਿਆ ਲੀਗਲ Notice,ਪ੍ਰਸ਼ਾਸਨ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ By admin - March 1, 2025 21 0 FacebookTwitterPinterestWhatsApp Harbhajan Mann ਨੇ ਸਖ਼ਤ ਲਹਿਜ਼ੇ ਵਿਚ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਇੱਜ਼ਤ ਤੇ ਹਮਲਾ ਬਰਦਾਸ਼ਤ ਨਹੀਂ ਕਰਨਗੇ । ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਨੇ ਇਕ ਯੂ-ਟਿਊਬ ਚੈਨਲ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਉਕਤ ਚੈਨਲ ਵੱਲੋਂ ਹਰਭਜਨ ਮਾਨ ਦੀ ਧੀ ਬਾਰੇ ਝੂਠੀ ਤੇ ਅਪਮਾਨਜਨਕ ਖ਼ਬਰ ਚਲਾਈ ਗਈ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਤੇ ਬਹੁਤ ਬੁਰਾ ਪ੍ਰਭਾਵ ਪਿਆ। ਇਸ ਮਗਰੋਂ ਹਰਭਜਨ ਮਾਨ ਨੇ ਐਕਸ਼ਨ ਲੈਂਦੇ ਹੋਏ ਯੂ ਟਿਊਬ ਚੈਨਲ ਨੂੰ ਲੀਗਲ ਨੋਟਿਸ ਭੇਜਿਆਂ ਗਿਆ। ਇਸ ਸਬੰਧੀ ਹਰਭਜਨ ਮਾਨ ਨੇ ਸਖ਼ਤ ਲਹਿਜ਼ੇ ਵਿਚ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਇੱਜ਼ਤ ਤੇ ਹਮਲਾ ਬਰਦਾਸ਼ਤ ਨਹੀਂ ਕਰਨਗੇ । ਇਸ ਦੇ ਨਾਲ ਹੀ ਉਨ੍ਹਾਂ ਪ੍ਰਸ਼ਾਸਨ ਤੋਂ ਉਕਤ ਚੈਨਲ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕੀ ਕਹਿੰਦੇ ਹਨ ਹਰਭਜਨ ਮਾਨ ਦੇ ਐਡਵੋਕੇਟ ਹਰਭਜਨ ਮਾਨ ਦੇ ਵਕੀਲ ਐਡਵੋਕੇਟ ਰਾਜੀਵ ਮਲਹੋਤਰਾ ਨੇ ਦੱਸਿਆ ਕਿ ਸਬੰਧਿਤ ਯੂ ਟਿਊਬ ਚੈਨਲ ਖ਼ਿਲਾਫ਼ ਸਿਵਲ ਅਤੇ ਕਰਿਮਨਲ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਾਮਲੇ ਸੰਬੰਧੀ ਨੈਸ਼ਨਲ ਕਮਿਸ਼ਨ ਫ਼ਾਰ ਵੁਮੈਨ ਅਤੇ ਸਟੇਟ ਕਮਿਸ਼ਨ ਫ਼ਾਰ ਵੁਮੈਨ ਵਿਚ ਵੀ ਸ਼ਿਕਾਇਤ ਦਰਜ ਕਰਾਈ ਗਈ ਹੈ। ਉਨ੍ਹਾਂ ਦੱਸਿਆਂ ਕਿ ਉਕਤ ਚੈਨਲ ਖ਼ਿਲਾਫ਼ ਆਈ ਪੀ ਸੀ ਦੀਆਂ ਧਾਰਾਵਾਂ 354, 420, 467, 468, 471, ਅਤੇ 120 ਅਧੀਨ ਕਾਰਵਾਈ ਦੀ ਮੰਗ ਕੀਤੀ ਜਾਵੇਗੀ।