ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਸੜਕਾਂ ਸਫੈਦ ਨਜ਼ਰ ਆ ਰਹੀਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਜ਼ਿਲ੍ਹੇ ਦੇ ਦਿਹਾਤੀ ਇਲਾਕੇ ਰਾਜਾ ਸਾਂਸੀ, ਕੁਕੜਾ ਵਾਲਾ ਅਤੇ ਇਸ ਦੇ ਨਾਲ ਲੱਗਦੀ ਪੱਟੀ ਵਿੱਚ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਫਤਿਹਗੜ੍ਹ ਚੂੜੀਆਂ ਇਲਾਕੇ ਵਿਚ ਗੜੇਮਾਰੀ ਹੋਈ ਹੈ। ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਸੜਕਾਂ ਸਫੈਦ ਨਜ਼ਰ ਆ ਰਹੀਆਂ ਹਨ।
ਪੰਜਾਬ, ਹਰਿਆਣਾ ਅਤੇ ਹਿਮਾਚਲ ਸਣੇ ਉਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿਚ ਕੱਲ੍ਹ ਭਾਰੀ ਬਾਰਸ਼ ਹੋਈ। ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਹਾਲਾਤ ਵਿਗੜ ਗਏ ਹਨ। ਪੰਜਾਬ ਵਿਚ ਵੀ ਕਈ ਖੇਤਰਾਂ ਵਿਚ ਮੀਂਹ ਦੇ ਨਾਲ ਭਾਰੀ ਗੜੇਮਾਰੀ ਹੋਈ। ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਕੁਝ ਦਿਹਾਤੀ ਇਲਾਕਿਆਂ ਵਿੱਚ ਭਾਰੀ ਗੜੇਮਾਰੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਜ਼ਿਲ੍ਹੇ ਦੇ ਦਿਹਾਤੀ ਇਲਾਕੇ ਰਾਜਾ ਸਾਂਸੀ, ਕੁਕੜਾ ਵਾਲਾ ਅਤੇ ਇਸ ਦੇ ਨਾਲ ਲੱਗਦੀ ਪੱਟੀ ਵਿੱਚ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਫਤਿਹਗੜ੍ਹ ਚੂੜੀਆਂ ਇਲਾਕੇ ਵਿਚ ਗੜੇਮਾਰੀ ਹੋਈ ਹੈ। ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਸੜਕਾਂ ਸਫੈਦ ਨਜ਼ਰ ਆ ਰਹੀਆਂ ਹਨ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿਚ ਪਹਿਲੀ ਵਾਰ ਇੰਨੀ ਗੜ੍ਹੇਮਾਰੀ ਹੋਈ ਹੈ ਕਿ ਸੜਕਾਂ ਚਿੱਟੀਆਂ ਹੋ ਗਈਆਂ। ਕਈ ਥਾਈਂ ਅੱਧਾ-ਅੱਧਾ ਫੁੱਟ ਸੜਕਾਂ ਬਰਫ ਨਾਲ ਢੱਕੀਆਂ ਗਈਆਂ।

ਇਸ ਤੋਂ ਪਹਿਲਾਂ ਕੱਲ੍ਹ ਸਵੇਰੇ ਸਾਰੇ ਜ਼ਿਲ੍ਹੇ ਵਿਚ ਹੀ ਮੀਂਹ ਪਿਆ ਹੈ। ਮੀਂਹ ਪੈਣ ਦਾ ਇਹ ਸਿਲਸਿਲਾ ਬੀਤੇ ਕੱਲ੍ਹ ਤੋਂ ਜਾਰੀ ਹੈ। ਸ਼ਾਮ ਵੇਲੇ ਕਾਲੇ ਸੰਘਣੇ ਬੱਦਲ ਆਏ, ਜਿਸ ਨਾਲ ਦਿਹਾਤੀ ਖੇਤਰ ਵਿੱਚ ਗੜ੍ਹੇਮਾਰੀ ਹੋਈ ਹੈ।
