ਹਿਮਾਨੀ ਦਾ ਮੋਬਾਈਲ ਫੋਨ ਨੂੰ ਸਚਿਨ ਆਪਣੇ ਨਾਲ ਲੈ ਗਿਆ ਸੀ, ਜਿਸ ਨੂੰ ਪੁਲਿਸ ਨੇ ਟਰੇਸ ‘ਤੇ ਲਗਾਇਆ।
ਕਾਂਗਰਸੀ ਵਰਕਰ ਹਿਮਾਨੀ ਨਰਵਾਲ ਦੇ ਕਤਲ ਦਾ ਦੋਸ਼ੀ ਉਸ ਦਾ ਦੋਸਤ ਨਿਕਲਿਆ। ਝੱਜਰ ਜ਼ਿਲ੍ਹੇ ਦੇ ਪਿੰਡ ਖੈਰਪੁਰ ਦੇ ਰਹਿਣ ਵਾਲੇ 30 ਸਾਲਾ ਸਚਿਨ ਉਰਫ਼ ਢਿੱਲੂ ਨੂੰ ਰੋਹਤਕ ਪੁਲਿਸ ਨੇ ਦਿੱਲੀ ਦੇ ਮੁੰਡਕਾ ਤੋਂ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਦੀ ਗੁੱਥਲੀ ਸੁਲਝਾਈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਚਿਨ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਹਿਮਾਨੀ ਦੀ ਹੱਤਿਆ ਕੀਤੀ।
ਚਾਰਜਰ ਦੀ ਤਾਰ ਨਾਲ ਘੁੱਟਿਆ ਹਿਮਾਨੀ ਦਾ ਗਲਾ
ਪਹਿਲਾਂ ਚੁੰਨੀ ਨਾਲ ਹੱਥ ਬੰਨ੍ਹੇ ਤੇ ਉਸ ਤੋਂ ਬਾਅਦ ਚਾਰਜਰ ਦੀ ਤਾਰ ਨਾਲ ਹਿਮਾਨੀ ਦਾ ਗਲਾ ਘੁੱਟਿਆ। ਸਚਿਨ ਦੇ ਹੱਥ ‘ਤੇ ਮਾਮੂਲੀ ਸੱਟ ਲੱਗੀ, ਜਿਸ ਤੋਂ ਪਤਾ ਲੱਗਦਾ ਹੈ ਕਿ ਹਿਮਾਨੀ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਸਚਿਨ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦੀ ਰਿਮਾਂਡ ‘ਤੇ ਲੈ ਲਿਆ ਹੈ।
ਫੇਸਬੁੱਕ ਰਾਹੀਂ ਹੋਈ ਸੀ ਦੋਸਤੀ
ਏਡੀਜੀਪੀ ਕੇਕੇ ਰਾਓ ਨੇ ਕਿਹਾ ਕਿ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਚਿਨ ਦਾ 10 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਉਹ ਦੋ ਬੱਚਿਆਂ ਦਾ ਪਿਤਾ ਹੈ। ਉਸ ਦੀ ਕਨੌਡਾ ਪਿੰਡ ਵਿੱਚ ਮੋਬਾਈਲ ਰਿਪੇਅਰਿੰਗ ਦੀ ਦੁਕਾਨ ਹੈ। ਉਹ ਡੇਢ ਸਾਲ ਪਹਿਲਾਂ ਫੇਸਬੁੱਕ ਰਾਹੀਂ ਹਿਮਾਨੀ ਦੇ ਸੰਪਰਕ ਵਿੱਚ ਆਇਆ ਸੀ।
ਹਿਮਾਨੀ ਦੇ ਰਿਸ਼ਤੇਦਾਰ ਦਿੱਲੀ ਵਿੱਚ ਰਹਿਣ ਰਹਿੰਦੇ ਹਨ ਤੇ ਹਿਮਾਨੀ ਘਰ ਵਿੱਚ ਇਕੱਲੀ ਰਹਿੰਦੀ ਸੀ, ਜਿੱਥੇ ਸਚਿਨ ਆਉਂਦਾ ਰਹਿੰਦਾ ਸੀ। 27 ਫਰਵਰੀ ਨੂੰ ਰਾਤ 9 ਵਜੇ ਤੋਂ ਉਹ ਰੋਹਤਕ ਦੇ ਵਿਜੇ ਨਗਰ ਸਥਿਤ ਹਿਮਾਨੀ ਦੇ ਘਰ ‘ਤੇ ਉਸ ਨਾਲ ਸੀ।
ਤਿੰਨ ਦਿਨ ਪਹਿਲਾਂ ਹੀ ਹਿਮਾਨੀ ਜੌਹਰੀ ਕੋਲ ਪੁਰਾਣੀ ਚੇਨ ਤੇ ਅਡਵਾਸ ਦੇ 70,000 ਰੁਪਏ ਦੇ ਕੇ ਨਵੀਂ ਚੇਨ ਦਾ ਆਰਡਰ ਦੇ ਕੇ ਆਈ ਸੀ। 28 ਫਰਵਰੀ ਨੂੰ ਦਿਨ ਵੇਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਸਚਿਨ ਨੇ ਹਿਮਾਨੀ ਦਾ ਕਤਲ ਕਰ ਦਿੱਤਾ।
ਰਾਤ ਦੇ ਹਨੇਰੇ ‘ਚ ਲਾਸ਼ ਨੂੰ ਲਿਜਾ ਕੇ 25 ਕਿਲੋਮੀਟਰ ਦੂਰ ਸੁੱਟਿਆ
ਕਤਲ ਤੋਂ ਬਾਅਦ ਹਿਮਾਨੀ ਦੇ ਹੱਥੋਂ ਅੰਗੂਠੀਆਂ ਉਤਾਰ ਕੇ ਅਲਮਾਰੀ ਦੇ ਉੱਪਰ ਰੱਖੇ ਨੀਲੇ ਸੂਟਕੇਸ ਵਿੱਚ ਲਾਸ਼ ਨੂੰ ਪੈਕ ਕੀਤਾ।ਹਿਮਾਨੀ ਦੀ ਸਕੂਟਰੀ ‘ਤੇ ਲਗਭਗ 42 ਕਿਲੋਮੀਟਰ ਦੂਰ ਕਨੌੰਡਾ ਵਿੱਚ ਆਪਣੀ ਦੁਕਾਨ ‘ਤੇ ਗਿਆ। ਜਿੱਥੇ ਉਸ ਨੇ ਆਪਣੀ ਦੁਕਾਨ ‘ਤੇ ਗਹਿਣੇ, ਲੈਪਟਾਪ ਤੇ ਹਿਮਾਨੀ ਦਾ ਮੋਬਾਈਲ ਫੋਨ ਲੁਕਾ ਦਿੱਤਾ।
ਇਸ ਤੋਂ ਬਾਅਦ ਲਾਸ਼ ਦਾ ਨਿਪਟਾਰਾ ਕਰਨ ਲਈ ਉਹ 28 ਫਰਵਰੀ ਨੂੰ ਰਾਤ 10 ਵਜੇ ਦੇ ਕਰੀਬ ਆਪਣੀ ਸਕੂਟਰੀ ‘ਤੇ ਹਿਮਾਨੀ ਦੇ ਘਰ ਵਾਪਸ ਪਹੁੰਚਿਆ। ਰਾਤ ਲਗਭਗ 11 ਵਜੇ ਉਸ ਨੇ ਲਾਸ਼ ਵਾਲਾ ਸੂਟਕੇਸ ਕੱਢਿਆ ਤੇ ਇੱਕ ਆਟੋ ਵਿੱਚ ਰੋਹਤਕ ਦੇ ਦਿੱਲੀ ਬਾਈਪਾਸ ਪਹੁੰਚਿਆ। ਉੱਥੋਂ 25 ਕਿਲੋਮੀਟਰ ਦੂਰ ਸਾਂਪਲਾ ਲਈ ਬੱਸ ਫੜੀ।ਰਾਤ ਨੂੰ ਲਗਭਗ 12 ਵਜੇ ਉਸ ਨੇ ਸੂਟਕੇਸ ਸਮਾਲਖਾ ਬੱਸ ਸਟੈਂਡ ਦੇ ਨੇੜੇ ਫਲਾਈਓਵਰ ਦੇ ਨੇੜੇ ਇੱਕ ਸੁੰਨਸਾਨ ਜਗ੍ਹਾ ਵਿੱਚ ਸੁੱਟ ਦਿੱਤਾ ਤੇ ਆਪਣੇ ਘਰ ਚਲਾ ਗਿਆ। 1 ਮਾਰਚ ਦੀ ਸਵੇਰ ਤੱਕ ਘਰ ਵਿੱਚ ਰਿਹਾ। ਪਰਿਵਾਰਕ ਮੈਂਬਰਾਂ ਨੂੰ ਉਸ ‘ਤੇ ਸ਼ੱਕ ਨਹੀਂ ਸੀ। ਜਦੋਂ ਸਵੇਰੇ 11 ਵਜੇ ਦੇ ਕਰੀਬ ਪੁਲਿਸ ਨੂੰ ਹਿਮਾਨੀ ਦੀ ਲਾਸ਼ ਸੂਟਕੇਸ ਵਿੱਚੋਂ ਮਿਲੀ ਤੇ ਇਹ ਖ਼ਬਰ ਫੈਲ ਗਈ ਤਾਂ ਸਚਿਨ ਵੀ ਘਰੋਂ ਬਾਹਰ ਚਲਾ ਗਿਆ।
ਸੀਸੀਟੀਵੀ ਫੁਟੇਜ ਤੇ ਮੋਬਾਈਲ ਫੋਨ ਦੀ ਲੋਕੇਸ਼ਨ ਤੋਂ ਖੁੱਲ੍ਹੇ ਰਾਜ਼
ਐਸਆਈਟੀ ਤੇ ਰੋਹਤਕ ਪੁਲਿਸ ਦੀ ਸਪੈਸ਼ਲ ਕ੍ਰਾਈਮ ਦੀਆਂ ਅੱਠ ਟੀਮਾਂ ਹਿਮਾਨੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਰੁੱਝੀਆਂ ਹੋਈਆਂ ਸੀ। ਰੋਹਤਕ ਦੇ ਵਿਜੇਨਗਰ ਦੀ ਗਲੀ ਨੰਬਰ ਛੇ ਵਿੱਚ ਹਿਮਾਨੀ ਦੇ ਘਰ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਤਾਂ 24 ਸੈਕਿੰਡ ਦੀ ਵੀਡੀਓ ਵਿੱਚ ਦੋਸ਼ੀ ਨੀਲੇ ਸੂਟਕੇਸ ਨੂੰ 28 ਫਰਵਰੀ ਦੀ ਰਾਤ ਪੈਦਲ ਲਿਜਾਦੇ ਦੇਖਿਆ ਗਿਆ।
ਇਸ ਦੇ ਨਾਲ ਹੀ ਹਿਮਾਨੀ ਦਾ ਮੋਬਾਈਲ ਫੋਨ ਨੂੰ ਸਚਿਨ ਆਪਣੇ ਨਾਲ ਲੈ ਗਿਆ ਸੀ, ਜਿਸ ਨੂੰ ਪੁਲਿਸ ਨੇ ਟਰੇਸ ‘ਤੇ ਲਗਾਇਆ। ਇਨਪੁੱਟ ਮਿਲਣ ‘ਤੇ ਸਚਿਨ ਨੂੰ ਮੁੰਡਕਾ ਤੋਂ ਗ੍ਰਿਫਤਾਰ ਕੀਤਾ ਗਿਆ।
ਹਿਮਾਨੀ ਦੇ ਭਰਾ ਨੇ ਕਿਹਾ- ਕਾਤਲ ਨੂੰ ਫਾਂਸੀ ਦਿਓ
ਜਿਵੇਂ ਹੀ ਪੁਲਿਸ ਨੇ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ, ਮ੍ਰਿਤਕ ਦੇ ਰਿਸ਼ਤੇਦਾਰ ਸੋਮਵਾਰ ਸ਼ਾਮ 4 ਵਜੇ ਹਿਮਾਨੀ ਦੀ ਲਾਸ਼ ਲੈ ਗਏ ਫਿਰ ਅੰਤਿਮ ਸੰਸਕਾਰ ਸ਼ਾਮ 5.30 ਵਜੇ ਦੇ ਕਰੀਬ ਵੈਸ਼ਯ ਕਾਲਜ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਭਰਾ ਜਤਿਨ ਨੇ ਲਾਸ਼ ਦਾ ਸਸਕਾਰ ਕਰ ਦਿੱਤਾ। ਜਤਿਨ ਨੇ ਕਿਹਾ ਕਿ ਉਸ ਦੀ ਭੈਣ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਕਾਤਲ ਨੂੰ ਫਾਂਸੀ ਦੇਣੀ ਚਾਹੀਦੀ ਹੈ।