Home Desh MSME ਨੂੰ ਆਲਮੀ ਪੱਧਰ ‘ਤੇ ਮਿਲੇਗੀ ਪਛਾਣ, UPI ਜ਼ਰੀਏ ਮਿਲੇਗਾ ਕਰਜ਼; ਜਾਣੋ... Deshlatest NewsPanjab MSME ਨੂੰ ਆਲਮੀ ਪੱਧਰ ‘ਤੇ ਮਿਲੇਗੀ ਪਛਾਣ, UPI ਜ਼ਰੀਏ ਮਿਲੇਗਾ ਕਰਜ਼; ਜਾਣੋ ਸਰਕਾਰ ਦਾ ਪਲਾਨ By admin - March 4, 2025 13 0 FacebookTwitterPinterestWhatsApp ਮਾਹਿਰਾਂ ਦਾ ਕਹਿਣਾ ਹੈ ਕਿ ਜਰਮਨੀ ਦੀ ਅਰਥਵਿਵਸਥਾ ਐਮਐਸਐਮਈ ‘ਤੇ ਆਧਾਰਿਤ ਹੈ ਤੇ ਤਕਨਾਲੋਜੀ ਦੇ ਵੱਧ ਤੋਂ ਵੱਧ ਇਸਤੇਮਾਲ ਨਾਲ ਇਹ ਸੰਭਵ ਹੋਇਆ ਹੈ। ਐਮਐਸਐਮਈ ਮੰਤਰਾਲਾ ਅਤੇ ਨੀਤੀ ਆਯੋਗ ਇਸ ਸਮੇਂ ਭਾਰਤੀ ਐਮਐਸਐਮਈ ਨੂੰ ਜਰਮਨੀ ਦੀ ਤਰ੍ਹਾਂ ਵਿਸ਼ਵ ਪੱਧਰ ਦਾ ਬਣਾਉਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ। ਸਰਕਾਰ ਚਾਹੁੰਦੀ ਹੈ ਕਿ ਐਮਐਸਐਮਈ ਨੂੰ ਗਲੋਬਲ ਸਪਲਾਈ ਚੇਨ ਦਾ ਹਿੱਸਾ ਬਣਾਇਆ ਜਾਵੇ ਤਾਂ ਜੋ ਬਰਾਮਦ ‘ਚ ਉਨ੍ਹਾਂ ਦੀ ਹਿੱਸੇਦਾਰੀ ਵਧੇ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਮੀਡੀਅਮ ਇੰਟਰਪ੍ਰਾਈਜ਼ਜ਼ ਲਈ ਫਰੇਮਵਰਕ ਤਿਆਰ ਕੀਤਾ ਜਾ ਰਿਹਾ ਹੈ। ਪਿਛਲੇ ਮਹੀਨੇ ਪੇਸ਼ ਕੀਤੇ ਗਏ ਬਜਟ ‘ਚ ਐਮਐਸਐਮਈ ਨੂੰ ਗਲੋਬਲ ਸਪਲਾਈ ਚੇਨ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਜਰਮਨੀ ਦੀ ਜੀਡੀਪੀ ‘ਚ ਐਮਐਸਐਮਈ ਦੀ ਹਿੱਸੇਦਾਰੀ 55 ਪ੍ਰਤੀਸ਼ਤ ਹੈ ਜਦਕਿ ਭਾਰਤੀ ਜੀਡੀਪੀ ‘ਚ ਇਹ ਯੋਗਦਾਨ ਲਗਪਗ 30 ਪ੍ਰਤੀਸ਼ਤ ਹੈ। ਤਕਨਾਲੋਜੀ ਦੇ ਮਾਮਲੇ ‘ਚ ਭਾਰਤੀ ਐਮਐਸਐਮਈ ਪਿੱਛੇ ਮਾਹਿਰਾਂ ਦਾ ਕਹਿਣਾ ਹੈ ਕਿ ਜਰਮਨੀ ਦੀ ਅਰਥਵਿਵਸਥਾ ਐਮਐਸਐਮਈ ‘ਤੇ ਆਧਾਰਿਤ ਹੈ ਤੇ ਤਕਨਾਲੋਜੀ ਦੇ ਵੱਧ ਤੋਂ ਵੱਧ ਇਸਤੇਮਾਲ ਨਾਲ ਇਹ ਸੰਭਵ ਹੋਇਆ ਹੈ। ਭਾਰਤੀ ਐਮਐਸਐਮਈ ਅਜੇ ਵੀ ਯੂਰਪੀ ਦੇਸ਼ਾਂ ਦੇ ਮੁਕਾਬਲੇ ਤਕਨਾਲੋਜੀ ਦੇ ਇਸਤੇਮਾਲ ‘ਚ ਕਾਫੀ ਪਿੱਛੇ ਹਨ। ਇਸ ਲਈ ਨੀਤੀ ਆਯੋਗ ਐਮਐਸਐਮਈ ਸੈਕਟਰ ‘ਚ ਤਕਨਾਲੋਜੀ ਦੇ ਇਸਤੇਮਾਲ ਨੂੰ ਲੈ ਕੇ ਪੂਰਾ ਸਰਵੇ ਕਰਾ ਰਿਹਾ ਹੈ ਤੇ ਇਹ ਵੀ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤੀ ਐਮਐਸਐਮਈ ‘ਚ ਵਰਤੀ ਜਾ ਰਹੀ ਤਕਨਾਲੋਜੀ ਵਿਸ਼ਵ ਪੱਧਰ ਦੇ ਅਨੁਕੂਲ ਹੈ ਜਾਂ ਨਹੀਂ। ਇਸ ਗੱਲ ਵੱਲ ਦਿੱਤਾ ਜਾ ਰਿਹਾ ਖਾਸ ਧਿਆਨ ਤਕਨਾਲੋਜੀ ਨੂੰ ਅਪਣਾਉਣ ‘ਚ ਯੂਰਪੀ ਦੇਸ਼ਾਂ ਨਾਲ ਭਾਰਤੀ ਐਮਐਸਐਮਈ ਦਾ ਤੁਲਨਾਤਮਕ ਅਧਿਐਨ ਕੀਤਾ ਜਾ ਰਿਹਾ ਹੈ। ਵਿਸ਼ਵ ਪੱਧਰ ‘ਤੇ ਐਮਐਸਐਮਈ ਦੇ ਰੁਖ ਦਾ ਵੀ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤਾਂ ਜੋ ਇਸਨੂੰ ਦੇਖਦੇ ਹੋਏ ਭਾਰਤੀ ਐਮਐਸਐਮਈ ਨੂੰ ਤਿਆਰ ਕੀਤਾ ਜਾ ਸਕੇ। ਸੂਤਰਾਂ ਮੁਤਾਬਕ ਖਾਸ ਤੌਰ ‘ਤੇ ਮੀਡੀਅਮ ਇੰਟਰਪ੍ਰਾਈਜ਼ਿਜ਼ ਨੂੰ ਗਲੋਬਲ ਸਪਲਾਈ ਚੇਨ ਦਾ ਹਿੱਸਾ ਬਣਾਉਣ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਫਰਵਰੀ ‘ਚ ਪੇਸ਼ ਬਜਟ ‘ਚ ਐਮਐਸਐਮਈ ਦੀ ਪਰਿਭਾਸ਼ਾ ਬਦਲ ਦਿੱਤੀ ਗਈ ਤੇ ਹੁਣ 100 ਤੋਂ 500 ਕਰੋੜ ਰੁਪਏ ਤਕ ਦਾ ਸਾਲਾਨਾ ਕਾਰੋਬਾਰ ਕਰਨ ਵਾਲੇ ਮੀਡੀਅਮ ਸ਼੍ਰੇਣੀ ‘ਚ ਆਉਣਗੇ। ਸੂਤਰਾਂ ਮੁਤਾਬਕ ਮੀਡੀਆ ਸ਼੍ਰੇਣੀ ਕ੍ਰੈਡਿਟ ‘ਤੇ ਫੋਕਸ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਕ੍ਰੈਡਿਟ ਸਬੰਧੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਇਸ ਵਾਰ ਦੇ ਬਜਟ ‘ਚ ਇਨ੍ਹਾਂ ਚੁਣੌਤੀਆਂ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਐੱਮਐੱਸਐੱਮਈ ਨਾਲ ਜੁੜੀਆਂ ਸਾਰੀਆਂ ਸਕੀਮਾਂ ਨੂੰ ਇਕ ਜਗ੍ਹਾ ਮਿਲਾ ਕੇ ਉਨ੍ਹਾਂ ਨੂੰ ਸੁਖਾਲਾ ਬਣਾਇਆ ਜਾਵੇਗਾ ਤਾਂ ਜੋ ਉਹ ਸਕੀਮ ਲਈ ਆਸਾਨੀ ਨਾਲ ਬਿਨੈ ਕਰ ਸਕਣ। ਕਲੱਸਟਰ ਆਧਾਰਤ ਉਦਯੋਗਿਕ ਹੱਬ ਵੀ ਵਿਕਸਤ ਕੀਤੇ ਜਾਣਗੇ। ਦੂਜੇ ਪਾਸੇ, ਇਸ ਮਹੀਨੇ ਦੇ ਅਖੀਰ ਤਕ ਐਮਐਸਐਮਈ ਨੂੰ ਯੂਪੀਆਈ ਤੋਂ ਕਰਜ਼ ਦੇਣ ਦੀ ਸ਼ੁਰੂਆਤ ਹੋ ਸਕਦੀ ਹੈ। ਮੁੱਖ ਤੌਰ ‘ਤੇ ਮਾਈਕ੍ਰੋ ਉੱਦਮੀਆਂ ਲਈ ਇਹ ਸੁਵਿਧਾ ਹੋਵੇਗੀ। ਪਿਛਲੇ ਸਾਲ ਜੁਲਾਈ ‘ਚ ਪੇਸ਼ ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਸਬੰਧੀ ਐਲਾਨ ਕੀਤਾ ਸੀ। ਯੂਪੀਆਈ ਤੋਂ ਕਰਜ਼ਾ ਦੇਣ ਲਈ ਵੱਖਰਾ ਪੋਰਟਲ ਤਿਆਰ ਕੀਤਾ ਗਿਆ ਹੈ। ਐਸਬੀਆਈ ਪਾਇਲਟ ਦੇ ਰੂਪ ‘ਚ ਯੂਪੀਆਈ ਤੋਂ ਕਰਜ਼ ਦੇਣ ਦੀ ਸ਼ੁਰੂਆਤ ਕਰ ਚੁੱਕਾ ਹੈ। ਸਾਰੇ ਬੈਂਕ ਯੂਪੀਆਈ ਜ਼ਰੀਏ ਕਰਜ਼ ਦੇਣ ਦੇ ਫਰੇਮਵਰਕ ਨੂੰ ਤਿਆਰ ਕਰ ਰਹੇ ਸਨ।