Home Desh Patiala: ਬੰਦ ਘਰ ’ਚੋਂ ਮਿਲਿਆ ਮਨੁੱਖੀ ਕੰਕਾਲ, ਮੌਕੇ ’ਤੇ ਪਹੁੰਚੀ ਪੁਲਿਸ ਤੇ...

Patiala: ਬੰਦ ਘਰ ’ਚੋਂ ਮਿਲਿਆ ਮਨੁੱਖੀ ਕੰਕਾਲ, ਮੌਕੇ ’ਤੇ ਪਹੁੰਚੀ ਪੁਲਿਸ ਤੇ ਫੋਰੇਂਸਿਕ ਟੀਮ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

17
0

ਇਲਾਕਾ ਵਾਸੀ ਅਮਰਿੰਦਰ ਸਿੰਘ ਦੇ ਦੱਸਣ ਅਨੁਸਾਰ ਇਲਾਕੇ ’ਚ ਚੋਰ ਆਉਣ ਦਾ ਰੌਲਾ ਪੈਣ ’ਤੇ ਉਹ ਆਪਣੇ ਦੋਸਤ ਸਮੇਤ ਨਾਲ ਲਗਦੇ ਘਰ ਦੇ ਅੰਦਰ ਛੱਤ ਰਾਹੀ ਦਾਖਲ ਹੋਇਆ ਸੀ

ਸਥਾਨਕ ਰਾਘੋਮਾਜਰਾ ਇਲਾਕੇ ’ਚ ਸਥਿਤ ਇੱਕ ਬੰਦ ਪਏ ਘਰ ’ਚੋਂ ਮਨੁੱਖੀ ਕੰਕਾਲ ਮਿਲਿਆ ਹੈ। ਇਸ ਘਟਨਾ ਦਾ ਪਤਾ ਲੱਗਣ ’ਤੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਚਸ਼ਮਦੀਦਾਂ ਅਨੁਸਾਰ ਇਹ ਕੰਕਾਲ ਕਾਫੀ ਪੁਰਾਣਾ ਲੱਗ ਰਿਹਾ ਹੈ ਕਿਉਂਕਿ ਇਹ ਘਰ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਹੈ ਤੇ ਇਸ ਘਰ ’ਚ ਰਹਿਣ ਵਾਲਾ ਵਿਅਕਤੀ ਵੀ ਲੰਬੇ ਸਮੇਂ ਤੋਂ ਦੇਖਿਆ ਨਹੀਂ ਗਿਆ।
ਇਸ ਘਟਨਾ ਦੀ ਸੂਚਨਾ ਇਲਾਕਾ ਵਾਸੀਆਂ ਨੇ ਕੰਟਰੋਲ ਰੂਮ ’ਤੇ ਦੇਣ ਉਪਰੰਤ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕੰਕਾਲ ਨੂੰ ਆਪਣੇ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਇਸ ਸਬੰਧੀ ਇਲਾਕਾ ਵਾਸੀ ਅਮਰਿੰਦਰ ਸਿੰਘ ਦੇ ਦੱਸਣ ਅਨੁਸਾਰ ਇਲਾਕੇ ’ਚ ਚੋਰ ਆਉਣ ਦਾ ਰੌਲਾ ਪੈਣ ’ਤੇ ਉਹ ਆਪਣੇ ਦੋਸਤ ਸਮੇਤ ਨਾਲ ਲਗਦੇ ਘਰ ਦੇ ਅੰਦਰ ਛੱਤ ਰਾਹੀ ਦਾਖਲ ਹੋਇਆ ਸੀ ਤੇ ਅੰਦਰ ਕੰਕਾਲ ਪਿਆ ਦੇਖਿਆ ਅਤੇ ਬਾਹਰ ਆ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਉਕਤ ਘਰ ’ਚ ਇੱਕ ਵਿਅਕਤੀ ਹੀ ਰਹਿੰਦਾ ਸੀ ਅਤੇ ਬਾਕੀ ਰਿਸ਼ਤੇਦਾਰ ਦੂਰ ਦੂਰਾਡੇ ਰਹਿੰਦੇ ਹਨ, ਜਿਸ ਕਾਰਨ ਘਰ ’ਚ ਆਉਣਾ-ਜਾਣਾ ਵੀ ਘੱਟ ਹੀ ਹੈ। ਫਿਲਹਾਲ ਪੁਲਿਸ ਨੇ ਫੋਰੇਂਸਿਕ ਦੀ ਟੀਮ ਬੁਲਾ ਕੇ ਕਾਰਵਾਈ ਜਾਰੀ ਕਰ ਦਿੱਤੀ ਹੈ।
Previous articleJalandhar ‘ਚ SDM ਕਰਨਗੇ ਰਵਿਨਿਊ ਰਜਿਸਟ੍ਰੇਸ਼ਨ ਦਾ ਕੰਮ, ਡੀਸੀ ਨੇ ਜਾਰੀ ਕੀਤੇ ਹੁਕਮ
Next articleਇੰਤਕਾਲ ਦਰਜ ਕਰਨ ਲਈ 4000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਉਰੋ ਵੱਲੋਂ ਰੰਗੇ ਹੱਥੀਂ ਗ੍ਰਿਫਤਾਰ

LEAVE A REPLY

Please enter your comment!
Please enter your name here