Home Desh ਨਸ਼ਾ ਵੇਚਦਾ ਫੜਿਆ ਗਿਆ ਤਾਂ ਅਧਿਕਾਰੀ ਹੋਵੇਗਾ ਜਿੰਮੇਵਾਰ, ਮੰਤਰੀ Cheema ਦੀ ਚੇਤਾਵਨੀ

ਨਸ਼ਾ ਵੇਚਦਾ ਫੜਿਆ ਗਿਆ ਤਾਂ ਅਧਿਕਾਰੀ ਹੋਵੇਗਾ ਜਿੰਮੇਵਾਰ, ਮੰਤਰੀ Cheema ਦੀ ਚੇਤਾਵਨੀ

21
0

ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਕਿੱਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਪੰਜਾਬ ਵਿਚੋਂ ਨਸ਼ੇ ਦੀ ਸਪਲਾਈ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ’ ਛੇੜੀ ਗਈ ਮੁਹਿੰਮ ਤਹਿਤ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਤੇ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚਕ ਗੁਰਦਾਸਪੁਰ ਪਹੁੰਚੇ। ਇੱਥੇ ਉਹਨਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਕਿੱਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੁਲਿਸ ਅਫ਼ਸਰ ਦੇ ਏਰੀਆ ‘ਚ ਕੋਈ ਨਸ਼ਾ ਵੇਚਦਾ ਫੜਿਆ ਗਿਆ, ਉਹਦੀ ਜਿੰਮੇਵਾਰੀ ਸਿੱਧੀ ਉਸ ਪੁਲਿਸ ਅਫਸਰ ਦੀ ਹੋਵੇਗੀ। ਉਹਨਾਂ ਕਿਹਾ ਜੇਕਰ ਕੋਈ ਨੌਜਵਾਨ ਨਸ਼ਾ ਕਰ ਰਿਹਾਂ ਹੈ ਜਾਂ ਫਿਰ ਨਸ਼ੇ ਦੇ ਆਦੀ ਹੈ ਤਾਂ ਉਹਨਾਂ ਦਾ ਇਲਾਜ਼ ਕਰਵਾਇਆ ਜਾਏਗਾ।
ਉਹਨਾਂ ਨੇ ਅਕਾਲੀ ਦਲ ਭਾਜਪਾ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹਨਾਂ ਦੋਨਾਂ ਸਰਕਾਰਾਂ ਦੇ ਦਰਮਿਆਨ ਹੀ ਪੰਜਾਬ ਦੇ ਵਿੱਚ ਚਿੱਟੇ ਦਾ ਨਸ਼ਾ ਆਇਆ ਹੈ। ਇਸ ਕਰਕੇ ਹੀ ਪੰਜਾਬ ਦੇ ਸਾਬਕਾ ਮੁੱਖ ਕੈਪਟਨ ਅਮਰਿੰਦਰ ਸਿੰਘ ਨੂੰ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਸੋਹ ਖਾਣੀ ਪਈ ਸੀ, ਪਰ ਅਫਸੋਸ ਦੀ ਗੱਲ ਹੈ ਕਿ ਕੈਪਟਨ ਵੀ ਅਕਾਲੀ ਦਲ ਭਾਜਪਾ ਦੇ ਨਾਲ ਰਲ ਗਏ। ਪੰਜਾਬ ਦੇ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਜਿਸ ਕਰਕੇ ਚਿੱਟੇ ਦਾ ਨਸ਼ਾ ਪੰਜਾਬ ਵਿੱਚ ਚਰਮ ਸੀਮਾ ‘ਤੇ ਸੀ।
ਮੰਤਰੀ ਚੀਮਾ ਨੇ ਦੱਸਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਤਿੰਨਾਂ ਸਾਲਾਂ ਵਿੱਚ ਸਭ ਤੋਂ ਵੱਧ ਨਸ਼ੇ ਦੀਆਂ ਰਿਕਵਰੀਆਂ ਕਰਕੇ ਪੰਜਾਬ ਵਿੱਚੋਂ ਨਸ਼ੇ ਨੂੰ ਠਲ ਪਾਈ ਹੈ। ਉਹਨਾਂ ਕਿਹਾ ਕਿ ਅੱਜ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਇਹ ਹਿਦਾਇਤ ਜਾਰੀ ਕੀਤੀ ਗਈ ਹੈ। ਨਸ਼ੇ ਦਾ ਕੋਈ ਸੌਦਾਗਰ ਬਾਹਰ ਫਿਰਦਾ ਦੇਖਿਆ ਗਿਆ ਜਾਂ ਫਿਰ ਅਧਿਕਾਰੀ ਦੇ ਖੇਤਰ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਤਾਂ ਸਿੱਧੀ ਜਿੰਮੇਵਾਰੀ ਅਧਿਕਾਰੀ ਦੀ ਹੋਵੇਗੀ। ਕਾਰਵਾਈ ਸਭ ਦੇ ਖਿਲਾਫ ਹੋਵੇਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਗੁਰਦਾਸਪੁਰ ਬਾਰਡਰ ਏਰੀਆ ਹੈ।
ਵਿੱਤ ਮੰਤਰੀ ਨੇ ਦੱਸਿਆ ਕਿ ਬਾਰਡਰ ਤੋਂ ਵੀ ਪਾਕਿਸਤਾਨ ਵੱਲੋਂ ਡਰੋਂਨ ਰਾਹੀਂ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਹੈ। ਉਸ ਨੂੰ ਵੀ ਰੋਕਣ ਦੇ ਲਈ ਖਾਸ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਡਰੋਨ ਮੰਗਾਏ ਜਾ ਰਹੇ ਹਨ ਜੋ ਕਿ ਦੂਸਰੇ ਡਰੋਨਾਂ ਨੂੰ ਮਾਰ ਗਿਰਾਏ। ਇਹ ਡਰੋਨ ਜਲਦ ਹੀ ਪੰਜਾਬ ਪੁਲਿਸ ਨੂੰ ਦਿੱਤੇ ਜਾਣਗੇ ਤਾਂ ਜੋ ਬਾਰਡਰ ਪਾਰ ਤੋਂ ਆਉਣ ਵਾਲੇ ਨਸ਼ੇ ਤੇ ਵੀ ਰੋਕ ਲਗਾਈ ਜਾ ਸਕੇ।
Previous articleਹਿਫਾਜ਼ਤ ਪ੍ਰੋਜੈਕਟ, ਸ਼ਿਕਾਇਤ ਦੇ 10 ਮਿੰਟਾਂ ਦੇ ਅੰਦਰ-ਅੰਦਰ ਮੁਹੱਈਆ ਕਰਵਾਈ ਜਾਵੇਗੀ ਮਦਦ, ਕੈਬਨਿਟ ਮੰਤਰੀ ਬਲਜੀਤ ਕੌਰ ਦਾ ਦਾਅਵਾ
Next articleChampions Trophy 2025: ਨਿਊਜ਼ੀਲੈਂਡ ਨੂੰ ਹੋਇਆ ਇਹ ਨੁਕਸਾਨ ਤਾਂ ਟੀਮ ਇੰਡੀਆ ਦੀ ਹੋ ਜਾਵੇਗੀ ਬੱਲੇ-ਬੱਲੇ

LEAVE A REPLY

Please enter your comment!
Please enter your name here