ਰਾਜਾ ਵੜਿੰਗ ਨੇ ਕਿਹਾ, “ਕਿਸੇ ਵੀ ਰਾਜਨੀਤਿਕ ਪਾਰਟੀ ਦੀ ਤਾਕਤ ਉਸ ਦੇ ਜ਼ਮੀਨੀ ਪੱਧਰ ਦੇ ਨੈੱਟਵਰਕ ਵਿੱਚ ਹੁੰਦੀ ਹੈ।
ਪੰਜਾਬ ਵਿੱਚ ਕਾਂਗਰਸ ਦੀ ਧੜੇਬੰਦੀ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਹੁਣ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਲਈ ਹੈ। ਅੱਜ ਤੋਂ ਰਾਜਾ ਵੜਿੰਗ ਨੇ ਪੰਜਾਬ ਦੇ 234 ਬਲਾਕਾਂ ਦਾ ਦੌਰਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ‘ਜੁੜੇਗਾ ਬਲਾਕ-ਜਿੱਤੇਗੀ ਕਾਂਗਰਸ’ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ਦੀ ਸ਼ੁਰੂਆਤ ਡੇਰਾਬੱਸੀ ਤੋਂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਮੁੱਖ ਉਦੇਸ਼ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰ ਕਰਨਾ ਹੈ। ਇਸ ਮੁਹਿੰਮ ਦੌਰਾਨ ਸੂਬਾ ਕਾਂਗਰਸ ਮੁਖੀ ਵਰਕਰਾਂ, ਅਹੁਦੇਦਾਰਾਂ ਤੇ ਵਲੰਟੀਅਰਾਂ ਨੂੰ ਨਿੱਜੀ ਤੌਰ ‘ਤੇ ਮਿਲਣਗੇ।
ਰਾਜਾ ਵੜਿੰਗ ਨੇ ਕਿਹਾ, “ਕਿਸੇ ਵੀ ਰਾਜਨੀਤਿਕ ਪਾਰਟੀ ਦੀ ਤਾਕਤ ਉਸ ਦੇ ਜ਼ਮੀਨੀ ਪੱਧਰ ਦੇ ਨੈੱਟਵਰਕ ਵਿੱਚ ਹੁੰਦੀ ਹੈ। ਇਸ ਮੁਹਿੰਮ ਰਾਹੀਂ, ਅਸੀਂ ਆਪਣੇ ਵਰਕਰਾਂ ਨੂੰ ਸਸ਼ਕਤ ਬਣਾਵਾਂਗੇ, ਉਨ੍ਹਾਂ ਦੀਆਂ ਚੁਣੌਤੀਆਂ ਨੂੰ ਸਮਝਾਂਗੇ ਅਤੇ ਭਵਿੱਖ ਦੀ ਰਣਨੀਤੀ ਤਿਆਰ ਕਰਾਂਗੇ। ਇਹ ਸਿਰਫ਼ ਇੱਕ ਪ੍ਰੋਗਰਾਮ ਨਹੀਂ ਹੈ, ਸਗੋਂ ਕਾਂਗਰਸ ਨੂੰ ਹਰ ਪੰਜਾਬੀ ਘਰ ਦਾ ਪ੍ਰਤੀਨਿਧੀ ਬਣਾਉਣ ਦਾ ਮਿਸ਼ਨ ਹੈ।”
ਮੁਹਿੰਮ ਵਿੱਚ ਚਾਰ ਚੀਜ਼ਾਂ ‘ਤੇ ਰਹੇਗਾ ਫੋਕਸ
-
ਦੋ ਵਿਧਾਨ ਸਭਾ ਹਲਕਿਆਂ ਦੇ ਸਾਰੇ ਬਲਾਕਾਂ ਨੂੰ ਹਰ ਰੋਜ਼ ਕਵਰ ਕੀਤਾ ਜਾਵੇਗਾ।
-
ਬਲਾਕ ਪ੍ਰਧਾਨਾਂ ਅਤੇ ਮੰਡਲ ਪ੍ਰਧਾਨਾਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।
-
ਹਰ ਇੱਕ ਬਲਾਕ ਦੀਆਂ ਸਮੱਸਿਆਵਾਂ ਤੇ ਜ਼ਰੂਰਤਾਂ ਨੂੰ ਸਮਝਣ ਲਈ ਫੀਡਬੈਕ ਇਕੱਤਰ ਕੀਤਾ ਜਾਵੇਗਾ।
-
ਇਸ ਮੁਹਿੰਮ ਦੌਰਾਨ ਪਾਰਟੀ ਹੁਣ ਤੱਕ ਕੀਤੇ ਗਏ ਕੰਮਾਂ ਦੀ ਸਮੀਖਿਆ ਕਰੇਗੀ ਤੇ ਭਵਿੱਖ ਦੀ ਰਣਨੀਤੀ ਤੈਅ ਕਰੇਗੀ।