Home Desh Amar Singh Chamkila ਨੂੰ ਮਿਲਿਆ Best Film ਲਈ Award , IIFA...

Amar Singh Chamkila ਨੂੰ ਮਿਲਿਆ Best Film ਲਈ Award , IIFA ਵਿੱਚ ਛਾਅ ਗਏ ‘ਪੰਚਾਇਤ’ ਵਾਲੇ ਸਚਿਵ ਜੀ

29
0

ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਤੋਂ ਬਾਅਦ, ‘ਪੰਚਾਇਤ’ ਦੇ ਸਚਿਵ ਜੀ ਦਾ ਜਾਦੂ IIFA ਡਿਜੀਟਲ ਅਵਾਰਡਾਂ ਵਿੱਚ ਵੀ ਦੇਖਣ ਨੂੰ ਮਿਲਿਆ।

ਆਈਫਾ 2025 ਦਾ ਜਸ਼ਨ 8 ਮਾਰਚ ਤੋਂ ਪਿੰਕ ਸਿਟੀ ਯਾਨੀ ਜੈਪੁਰ ਵਿੱਚ ਸ਼ੁਰੂ ਹੋਇਆ ਸੀ। ਪਹਿਲਾ ਦਿਨ ਉਨ੍ਹਾਂ ਸਿਤਾਰਿਆਂ ਦਾ ਸੀ ਜਿਨ੍ਹਾਂ ਨੇ ਆਪਣੀ ਕਲਾ ਨਾਲ ਡਿਜੀਟਲ ਦੁਨੀਆ ਯਾਨੀ OTT ਪਲੇਟਫਾਰਮ ਵਿੱਚ ਹਲਚਲ ਮਚਾ ਦਿੱਤੀ। ਕਈ ਵੈੱਬ ਸੀਰੀਜ਼, ਓਟੀਟੀ ਫਿਲਮਾਂ ਅਤੇ ਸਿਤਾਰਿਆਂ ਨੂੰ ਪੁਰਸਕਾਰ ਦਿੱਤਾ ਗਿਆ ਹੈ।
OTT ‘ਤੇ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਨ ਲਈ IIFA ਨੇ ਸੋਭਾ ਡਿਜੀਟਲ ਰਿਐਲਿਟੀ ਅਵਾਰਡਜ਼ ਨਾਮਕ ਇੱਕ ਸੈਗਮੈਂਟ ਦਾ ਆਯੋਜਨ ਕੀਤਾ, ਜਿੱਥੇ ‘ਪੰਚਾਇਤ’ ਫੇਮ ਅਦਾਕਾਰ ਜਤਿੰਦਰ ਕੁਮਾਰ ਸਮੇਤ ਬਹੁਤ ਸਾਰੇ ਲੋਕਾਂ ਨੇ ਪੁਰਸਕਾਰ ਜਿੱਤੇ।
ਜੇਤੂਆਂ ਦੀ ਸੂਚੀ ਵਿੱਚ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਦਾ ਨਾਮ ਵੀ ਸ਼ਾਮਲ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਉਨ੍ਹਾਂ ਦੀ ਫਿਲਮ ‘ਦੋ ਪੱਤੀ’ ਲਈ ਮਿਲਿਆ ਹੈ। ਆਓ ਜੇਤੂਆਂ ਦੀ ਪੂਰੀ ਸੂਚੀ ਵੇਖੀਏ।
IIFA 2025 ਡਿਜੀਟਲ ਅਵਾਰਡ ਜੇਤੂਆਂ ਦੀ ਸੂਚੀ
  • ਬੈਸਟ ਨੌਨ-ਸਕ੍ਰਿਪਟਡ ਸੀਰੀਜ਼ – ਫੈਬੂਲਸ ਲਾਈਵਜ਼ ਬਨਾਮ ਬਾਲੀਵੁੱਡ ਵਾਈਵਜ਼
  • ਬੈਸਟ ਦਸਤਾਵੇਜ਼ੀ ਸੀਰੀਜ਼ – ਯੋ ਯੋ ਹਨੀ ਸਿੰਘ ਫੇਮਸ
  • ਬੈਸਟ ਓਰੀਜ਼ਨਲ ਸੀਰੀਜ਼ – ਕੋਟਾ ਫੈਕਟਰੀ ਸੀਜ਼ਨ 3
  • ਸਪੋਰਟਿੰਗ ਰੋਲ ਮੇਲ (ਸੀਰੀਜ਼ ) ਫੈਸਲ ਮਲਿਕ (ਪੰਚਾਇਤ 3)
  • ਸਪੋਰਟਿੰਗ ਰੋਲ ਫੀਮੇਲ (ਸੀਰੀਜ਼) – ਸੰਜੀਦਾ ਸ਼ੇਖ (ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ)
  • ਬੈਸਟ ਡਾਈਰੈਕਟਰ ਸੀਰੀਜ਼- ਦੀਪਕ ਕੁਮਾਰ ਮਿਸ਼ਰਾ (ਪੰਚਾਇਤ 3)
  • ਬੈਸਟ Leading Role Male (ਸੀਰੀਜ਼) – ਜਤਿੰਦਰ ਕੁਮਾਰ (ਪੰਚਾਇਤ 3)
  • ਬੈਸਟ Leading Role Female (ਸੀਰੀਜ਼)- ਸ਼੍ਰੇਆ ਚੌਧਰੀ (ਬੈਂਡਿਸ਼ ਬੈਂਡਿਟ 2)
  • ਬੈਸਟ ਸੀਰੀਜ਼ – ਪੰਚਾਇਤ 3
  • ਬੈਸਟ ਓਰੀਜ਼ਨਲ ਫਿਲਮ – ਦੋ ਪੱਤੀ
  • ਸਪੋਰਟਿੰਗ ਰੋਲ ਮੇਲ (ਫ਼ਿਲਮ) – ਦੀਪਕ ਡੋਬਰਿਆਲ
  • ਸਪੋਰਟਿੰਗ ਰੋਲ ਫੀਮੇਲ (ਫ਼ਿਲਮ) – ਅਨੁਪ੍ਰਿਆ ਗੋਇਨਕਾ (ਬਰਲਿਨ)
  • ਬੈਸਟ ਡਾਈਰੈਕਟਰ (ਫ਼ਿਲਮ)- ਇਮਤਿਆਜ਼ ਅਲੀ (ਅਮਰ ਸਿੰਘ ਚਮਕੀਲਾ)
  • ਬੈਸਟ Leading Role Male (ਫ਼ਿਲਮ) – ਵਿਕਰਾਂਤ ਮੈਸੀ (ਸੈਕਟਰ 36)
  • ਬੈਸਟ Leading Role Female (ਫ਼ਿਲਮ)- ਕ੍ਰਿਤੀ ਸੈਨਨ (ਦੋ ਪੱਤੀ)
  • ਬੈਸਟ ਫਿਲਮ- ਅਮਰ ਸਿੰਘ ਚਮਕੀਲਾ
ਇਹ ਡਿਜੀਟਲ ਜੇਤੂਆਂ ਦੀ ਸੂਚੀ ਹੈ। ਉਸ ਤੋਂ ਬਾਅਦ ਹੁਣ ਉਨ੍ਹਾਂ ਸਿਤਾਰਿਆਂ ਅਤੇ ਫਿਲਮਾਂ ਦੀ ਵਾਰੀ ਹੈ ਜਿਨ੍ਹਾਂ ਨੇ ਵੱਡੇ ਪਰਦੇ ‘ਤੇ ਲੋਕਾਂ ਦਾ ਦਿਲ ਜਿੱਤਿਆ, ਪੁਰਸਕਾਰ ਪ੍ਰਾਪਤ ਕਰਨ ਦੀ। 9 ਮਾਰਚ ਦੀ ਸ਼ਾਮ ਨੂੰ, ਸਿਲਵਰ ਸਕ੍ਰੀਨ ਫਿਲਮਾਂ ਲਈ ਪੁਰਸਕਾਰ ਦਿੱਤੇ ਜਾਣਗੇ।
ਇਸ ਵਾਰ ਇਸ ਐਵਾਰਡ ਫੰਕਸ਼ਨ ਦੀ ਮੇਜ਼ਬਾਨੀ ਕਾਰਤਿਕ ਆਰੀਅਨ ਤੇ ਕਰਨ ਜੌਹਰ ਕਰ ਰਹੇ ਹਨ। ਸ਼ਾਹਰੁਖ ਖਾਨ, ਬੌਬੀ ਦਿਓਲ, ਸ਼ਾਹਿਦ ਕਪੂਰ, ਕਰੀਨਾ ਕਪੂਰ, ਮਾਧੁਰੀ ਦੀਕਸ਼ਿਤ ਅਤੇ ਹੋਰ ਬਹੁਤ ਸਾਰੇ ਵੱਡੇ ਸਿਤਾਰੇ ਇਨ੍ਹੀਂ ਦਿਨੀਂ ਆਈਫਾ 2025 ਲਈ ਜੈਪੁਰ ਵਿੱਚ ਹਨ।
Previous articleFlight ਵਿੱਚ ਬੰਬ ਹੈ…Toilet ਵਿੱਚੋਂ ਮਿਲਿਆ ਅਜਿਹਾ ਨੋਟ, New York ਜਾ ਰਿਹਾ ਜਹਾਜ਼ ਵਾਪਸ ਪਰਤਿਆ Mumbai
Next articleLove marriage ਦਾ ਵਿਰੋਧ ਕਰ ਰਿਹਾ ਸੀ ਮਾਮਾ, ਮੁੰਡੇ ਨੇ ਸਿਰ ‘ਤੇ ਡੰਡਾ ਮਾਰ ਕੇ ਕੀਤਾ ਕਤਲ

LEAVE A REPLY

Please enter your comment!
Please enter your name here