Home Desh Pakistan ਵਿੱਚ ਪੂਰੀ Train Hijack, ਮੁਕਾਬਲੇ ਵਿੱਚ 6 ਸੈਨਿਕ ਢੇਰ, 120 ਲੋਕ... Deshlatest NewsPanjabVidesh Pakistan ਵਿੱਚ ਪੂਰੀ Train Hijack, ਮੁਕਾਬਲੇ ਵਿੱਚ 6 ਸੈਨਿਕ ਢੇਰ, 120 ਲੋਕ ਫਸੇ By admin - March 11, 2025 21 0 FacebookTwitterPinterestWhatsApp Pakistan ਵਿੱਚ, ਬਲੋਚ ਫੌਜ ਨੇ ਟ੍ਰੇਨ ਨੂੰ Hijack ਕਰ ਲਿਆ ਹੈ। ਪਾਕਿਸਤਾਨ ਵਿੱਚ, ਬਲੋਚ ਫੌਜ ਨੇ ਟ੍ਰੇਨ ਨੂੰ ਹਾਈਜੈਕ ਕਰ ਲਿਆ ਹੈ। ਹਾਈਜੈਕਿੰਗ ਕਾਰਨ 120 ਲੋਕ ਅੱਤਵਾਦੀਆਂ ਦੀ ਕੈਦ ਵਿੱਚ ਫਸ ਗਏ ਹਨ। ਹਾਈਜੈਕਰ ਨੂੰ ਬਚਾਉਣ ਗਏ ਛੇ ਪਾਕਿਸਤਾਨੀ ਫੌਜੀਆਂ ਦੀ ਇੱਕ ਮੁਕਾਬਲੇ ਵਿੱਚ ਮੌਤ ਹੋ ਗਈ ਹੈ। ਪਹਿਲਾਂ ਟਰੈਕ ਉਡਾਇਆ ਫਿਰ ਟਰੇਨ ‘ਤੇ ਕੀਤਾ ਕਬਜ਼ਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਟ੍ਰੇਨ ਨੂੰ ਮਸ਼ਕਫ਼, ਧਾਦਰ ਅਤੇ ਬੋਲਨ ਵਿੱਚ ਸਾਵਧਾਨੀ ਨਾਲ ਹਾਈਜੈਕ ਕੀਤਾ ਗਿਆ ਸੀ। ਸਾਡੇ ਲੜਾਕਿਆਂ ਨੇ ਪਹਿਲਾਂ ਰੇਲ ਪਟੜੀ ‘ਤੇ ਬੰਬ ਸੁੱਟਿਆ, ਜਿਸ ਤੋਂ ਬਾਅਦ ਟਰੇਨ ਆਸਾਨੀ ਨਾਲ ਰੁਕ ਗਈ। ਬੀਐਲਏ ਦਾ ਕਹਿਣਾ ਹੈ ਕਿ ਜਿਵੇਂ ਹੀ ਟਰੇਨ ਟ੍ਰੈਕ ‘ਤੇ ਰੁਕੀ। ਸਾਡੇ ਲੋਕਾਂ ਨੇ ਟ੍ਰੇਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਅੱਤਵਾਦੀ ਸੰਗਠਨਾਂ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨੀ ਫੌਜ ਕੋਈ ਕਾਰਵਾਈ ਕਰਦੀ ਹੈ ਤਾਂ ਸਾਰੇ 120 ਬੰਧਕਾਂ ਨੂੰ ਮਾਰ ਦਿੱਤਾ ਜਾਵੇਗਾ। BLA ਦੀ ਪਾਕਿਸਤਾਨੀ ਫੌਜ ਨੂੰ ਚੇਤਾਵਨੀ BLA ਨੇ ਪਾਕਿਸਤਾਨੀ ਫੌਜ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਫੌਜੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ, ਤਾਂ ਇਸਦੇ ਗੰਭੀਰ ਨਤੀਜੇ ਹੋਣਗੇ। ਸੰਗਠਨ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਤਾਂ ਸਾਰੇ ਬੰਧਕਾਂ ਨੂੰ ਮਾਰ ਦਿੱਤਾ ਜਾਵੇਗਾ ਅਤੇ ਇਸਦੀ ਪੂਰੀ ਜ਼ਿੰਮੇਵਾਰੀ ਪਾਕਿਸਤਾਨੀ ਫੌਜ ਦੀ ਹੋਵੇਗੀ। ਬਲੋਚਿਸਤਾਨ ਵਿੱਚ ਵੱਖਵਾਦੀ ਸੰਗਠਨ ਲੰਬੇ ਸਮੇਂ ਤੋਂ ਪਾਕਿਸਤਾਨ ਵਿਰੁੱਧ ਲੜ ਰਹੇ ਹਨ। ਇਹ ਇਲਾਕਾ ਅੱਤਵਾਦੀ ਗਤੀਵਿਧੀਆਂ ਦਾ ਗੜ੍ਹ ਬਣਿਆ ਹੋਇਆ ਹੈ, ਜਿੱਥੇ ਪਾਕਿਸਤਾਨ ਸਰਕਾਰ ਖਿਲਾਫ ਲਗਾਤਾਰ ਵਿਰੋਧ ਵੱਧ ਰਿਹਾ ਹੈ। ਬੰਧਕਾਂ ਵਿੱਚ ਪਾਕਿਸਤਾਨੀ ਫੌਜੀ ਵੀ ਸ਼ਾਮਲ ਬੰਧਕਾਂ ਵਿੱਚ ਪਾਕਿਸਤਾਨੀ ਫੌਜ, ਪੁਲਿਸ, ਐਂਟੀ ਟੈਰਰਿਜ਼਼ਮ ਫੋਰਸ (ATF) ਅਤੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਦੇ ਸਰਗਰਮ ਡਿਊਟੀ ਕਰਮਚਾਰੀ ਸ਼ਾਮਲ ਸਨ ਜੋ ਛੁੱਟੀ ‘ਤੇ ਪੰਜਾਬ ਜਾ ਰਹੇ ਸਨ। ISI ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨੀ ਫੌਜ ਕੋਈ ਜਵਾਬੀ ਕਾਰਵਾਈ ਕਰਦੀ ਹੈ, ਤਾਂ ਸਾਰੇ ਬੰਧਕਾਂ ਨੂੰ ਮਾਰ ਦਿੱਤਾ ਜਾਵੇਗਾ। ਬੀਐਲਏ ਦੇ ਬੁਲਾਰੇ ਜਿਆਂਦ ਬਲੋਚ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਇਹ ਆਪਰੇਸ਼ਨ ਵੈਲ ਪਲਾਨਡ ਸੀ ਅਤੇ ਟਰਨੇ ਅਤੇ ਯਾਤਰੀ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਲੜਾਕਿਆਂ ਦੇ ਕੰਟਰੋਲ ਵਿੱਚ ਹਨ।