Home Crime Jalandhar YouTuber ਦੇ ਘਰ ‘ਤੇ ਗ੍ਰਨੇਡ ਹਮਲੇ ਦੇ ਮਾਮਲੇ ‘ਚ...

Jalandhar YouTuber ਦੇ ਘਰ ‘ਤੇ ਗ੍ਰਨੇਡ ਹਮਲੇ ਦੇ ਮਾਮਲੇ ‘ਚ ਨਵਾਂ ਮੋੜ, ਹੋਏ ਸਨਸਨੀਖੇਜ਼ ਖੁਲਾਸੇ

19
0

ਰੋਜਰ ਨੇ ਦੱਸਿਆ ਕਿ ਸ਼ਹਿਜ਼ਾਦ ਇੱਕ ਡਰਾਈਵਰ ਹੈ ਅਤੇ ਉਸਦੇ ਲੋਕਾਂ ਨੇ ਉਸਨੂੰ ਪਾਕਿਸਤਾਨੀ ਡੌਨ ਬਣਾ ਦਿੱਤਾ ਹੈ।

ਰਾਏਪੁਰ ਦਿਹਾਤੀ ਖੇਤਰ ਵਿੱਚ ਰੋਜਰ ਸੰਧੂ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਪੁਲਿਸ ਨੇ ਅੱਜ ਹਾਰਦਿਕ ਕੰਬੋਜ ਦਾ ਐਨਕਾਉਂਟਰ ਕੀਤਾ ਹੈ। ਡੀਆਈਜੀ ਨਵੀਨ ਸਿੰਗਲਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਹਾਰਦਿਕ ਦੇ ਆਈਐਸਆਈ ਨਾਲ ਸਬੰਧ ਹਨ। ਉਨ੍ਹਾਂ ਦੇ ਲੋੜੀਂਦੇ ਜ਼ੀਸ਼ਾਨ ਅਖਤਰ ਤੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨਾਲ ਸਬੰਧ ਹਨ। ਦੂਜੇ ਪਾਸੇ, ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ, ਰੋਜਰ ਸੰਧੂ ਨੇ ਸ਼ਹਿਜ਼ਾਦ ਭੱਟੀ ਨਾਲ ਘਟਨਾ ਸੰਬੰਧੀ ਹੋਏ ਝਗੜੇ ਬਾਰੇ ਖੁਲਾਸੇ ਕੀਤੇ ਹਨ। ਰੋਜਰ ਨੇ ਕਿਹਾ ਕਿ ਉਹ ਆਪਣੇ ਭਾਈਚਾਰੇ ਲਈ ਖੜ੍ਹਾ ਹੋਇਆ। ਇਸ ਕਾਰਨ ਉਸਦੇ ਘਰ ‘ਤੇ ਹਮਲਾ ਹੋਇਆ।
ਰੋਜਰ ਨੇ ਦੱਸਿਆ ਕਿ ਸ਼ਹਿਜ਼ਾਦ ਅਤੇ ਉਸ ਦੇ ਲੋਕਾਂ ਨੇ ਉਸ ਨੂੰ ਪਾਕਿਸਤਾਨੀ ਡੌਨ ਬਣਾ ਦਿੱਤਾ ਹੈ। ਉਹ ਕਿਸੇ ਵੀ ਬੱਚੇ ਨੂੰ ਪ੍ਰਸਿੱਧੀ ਲਈ ਪੈਸੇ ਦੇ ਕੇ ਕੰਮ ਕਰਵਾ ਰਿਹਾ ਹੈ। ਰੋਜਰ ਨੇ ਖੁਲਾਸਾ ਕੀਤਾ ਹੈ ਕਿ ਉਹ ਸੋਸ਼ਲ ਮੀਡੀਆ ਰਾਹੀਂ ਉਸ ਤੋਂ ਪੈਸੇ ਮੰਗ ਰਿਹਾ ਸੀ। ਰੋਜਰ ਨੇ ਕਿਹਾ ਕਿ ਉਹ ਸ਼ਹਿਜ਼ਾਦ ਨਾਲ ਦੋਸਤ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਜੇਕਰ ਇਸ ਨਾਲ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਸੁਧਾਰਨ ਵਿੱਚ ਮਦਦ ਮਿਲਦੀ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ।
ਪਰ ਪਿਛਲੇ ਸਾਲ ਤੋਂ ਉਸ ਨੂੰ ਉਸ ਨਾਲ ਨਫ਼ਰਤ ਹੋਣ ਲੱਗ ਪਈ। ਰੋਜਰ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ। ਉਸ ਦੇ ਹੋਰ ਵੀ ਕਈ ਪਾਕਿਸਤਾਨੀ ਦੋਸਤ ਹਨ ਅਤੇ ਉਨ੍ਹਾਂ ਨਾਲ ਚੰਗੇ ਸਬੰਧ ਹਨ। ਸ਼ਹਿਜ਼ਾਦ ਨੇ ਦੇਖਿਆ ਕਿ ਰੋਜਰ ਦੇ ਇੰਸਟਾਗ੍ਰਾਮ ਅਤੇ ਟਿੱਕਟੌਕ ਵਿਊਜ਼ 400 ਮਿਲੀਅਨ ਤੋਂ ਵੱਧ ਕੇ 500 ਮਿਲੀਅਨ ਹੋ ਰਹੇ ਹਨ। ਜਿਸ ਕਰਕੇ ਉਸ ਨੇ ਉਸ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਲਈ ਡਿਜੀਟਲ ਗਿਫਟਿੰਗ ਦਾ ਸਹਾਰਾ ਲਿਆ ਗਿਆ, ਪਰ ਜਦੋਂ ਸ਼ਹਿਜ਼ਾਦ ਨੂੰ ਡਿਜੀਟਲ ਗਿਫਟਿੰਗ ਨਹੀਂ ਦਿੱਤੀ ਗਈ, ਤਾਂ ਉਸ ਨੇ ਇਲਜ਼ਾਮ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਰੋਜਰ ਨੇ ਇਸਲਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।
ਰੋਜਰ ਨੇ ਕਿਹਾ ਕਿ ਉਸਦੇ ਘਰ ‘ਚ ਸਾਰੇ ਧਰਮਾਂ ਦੀਆਂ ਤਸਵੀਰਾਂ ਹਨ। ਸ਼ਹਿਜ਼ਾਦ ਨੇ ਪਹਿਲਾਂ ਮੁਸਲਿਮ ਦੋਸਤਾਂ ਨੂੰ ਉਸ ਦੇ ਵਿਰੁੱਧ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਉਹ ਵਿਰੁੱਧ ਹੋ ਗਏ ਤਾਂ ਉਸ ਨੇ ਸੋਚਿਆ ਕਿ ਹੁਣ ਉਸ ਦੀ ਪ੍ਰਸਿੱਧੀ ਵਧਣੀ ਸ਼ੁਰੂ ਹੋ ਜਾਵੇਗੀ। ਭਾਰਤ ਵਿੱਚ Tik Tok ‘ਤੇ ਪਾਬੰਦੀ ਲੱਗਣ ਕਾਰਨ, ਉਹ ਵਿਦੇਸ਼ ਵਿੱਚ ਰਹਿੰਦਾ ਹੈ। ਰੋਜਰ ਨੇ ਕਿਹਾ ਕਿ ਉਹ ਕਈ ਵਾਰ ਦੁਬਈ ਵਰਗੇ ਦੇਸ਼ਾਂ ਵਿੱਚ ਜਾਂਦਾ ਹੈ ਅਤੇ ਕਈ ਵਾਰ ਇੰਗਲੈਂਡ ਫੂਡ ਬਲੌਗਿੰਗ ਲਈ।
ਇਸ ਸਮੇਂ ਦੌਰਾਨ, ਉਹ ਵਿਦੇਸ਼ਾਂ ਵਿੱਚ TikTok ਦੀ ਵਰਤੋਂ ਕਰਦਾ ਹੈ। ਅੱਜ ਹਾਰਦਿਕ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ, ਡੀਆਈਜੀ ਨਵੀਨ ਸਿੰਗਲਾ ਨੇ ਹਾਰਦਿਕ ਦੇ ਜ਼ੀਸ਼ਾਨ ਅਖਤਰ ਨਾਲ ਸਬੰਧਾਂ ਦਾ ਖੁਲਾਸਾ ਕੀਤਾ ਹੈ। ਪਰ ਦੂਜੇ ਪਾਸੇ ਰੋਜਰ ਨੇ ਕਿਹਾ ਕਿ ਉਹ ਜ਼ੀਸ਼ਾਨ ਨੂੰ ਨਹੀਂ ਜਾਣਦਾ ਅਤੇ ਉਸ ਨੇ ਕਦੇ ਉਸ ਨਾਲ ਗੱਲ ਨਹੀਂ ਕੀਤੀ ਅਤੇ ਨਾ ਹੀ ਉਹ ਉਸਨੂੰ ਕਦੇ ਮਿਲਿਆ ਹੈ। ਉਸਦਾ ਜ਼ੀਸ਼ਾਨ ਅਖਤਰ ਨਾਲ ਕੋਈ ਸਬੰਧ ਨਹੀਂ ਹੈ।
ਸ਼ਹਿਜ਼ਾਦ ਦੀ ਧਮਕੀ ਬਾਰੇ, ਰੋਜਰ ਨੇ ਕਿਹਾ ਕਿ ਇੱਕ ਵਿਅਕਤੀ 20,000 ਰੁਪਏ ਵਿੱਚ ਵਿਕ ਗਿਆ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਕਾਰਨ ਉਕਤ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਸਾਡੇ ਧਾਰਮਿਕ ਲੋਕਾਂ ਦੀਆਂ ਗਲਤ ਤਸਵੀਰਾਂ ਬਣਾਈਆਂ, ਪਰ ਸਾਡੇ ਲੋਕਾਂ ਨੇ ਕੁਝ ਨਹੀਂ ਕੀਤਾ। ਉਸ ਨੂੰ ਕਈ ਵਾਰ ਧਮਕੀਆਂ ਮਿਲੀਆਂ ਹਨ, ਪਰ ਪਹਿਲੀ ਵਾਰ ਗ੍ਰਨੇਡ ਹਮਲਾ ਕੀਤਾ ਹੈ। ਇਸ ਦੌਰਾਨ, ਰੋਜਰ ਨੇ ਸੀਸੀਟੀਵੀ ਫੁਟੇਜ ਦਿਖਾਈ, ਜਿਸ ਵਿੱਚ ਦੋ ਵਿਅਕਤੀ ਬਾਈਕ ਸਵਾਰ ਆਉਂਦੇ ਹਨ ਅਤੇ ਕੋਈ ਚੀਜ਼ ਸੁੱਟ ਕੇ ਚਲੇ ਜਾਂਦੇ ਹਨ।
Previous articlePunjab ਡਰੱਗ ਸੇਂਸੈਸ ਕਰਨ ਵਾਲਾ ਬਣੇਗਾ ਪਹਿਲਾ ਸੂਬਾ, ਘਰ-ਘਰ ਜਾ ਕੇ ਨਸ਼ੇ ਦੇ ਪੀੜਤਾਂ ਦਾ ਕੀਤਾ ਜਾਵੇਗਾ ਡਾਟਾ ਤਿਆਰ
Next articleSunita Williams ਦੀ ਘਰ ਵਾਪਸੀ…ਕਿਵੇਂ ਪੂਰਾ ਕੀਤਾ ਅਸਮਾਨ ਤੋਂ ਧਰਤੀ ਤੱਕ ਦਾ ਸਫ਼ਰ, ਦੇਖੋ ਵੀਡੀਓ

LEAVE A REPLY

Please enter your comment!
Please enter your name here