Home Desh Jalandhar, ਦੇ ਖੇਤਾਂ ਵਿੱਚੋਂ ਮਿਲਿਆ ਭਰੂਣ, ਇਲਾਕੇ ਵਿੱਚ ਫੈਲੀ ਸਨਸਨੀ Deshlatest NewsPanjabRajniti Jalandhar, ਦੇ ਖੇਤਾਂ ਵਿੱਚੋਂ ਮਿਲਿਆ ਭਰੂਣ, ਇਲਾਕੇ ਵਿੱਚ ਫੈਲੀ ਸਨਸਨੀ By admin - March 19, 2025 22 0 FacebookTwitterPinterestWhatsApp Jalandhar ਦੇ ਮਿੱਠਾਪੁਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਕਿਸਾਨ ਆਪਣੀ ਗਾਂ ਦੇ ਲਈ ਪੱਠੇ ਲੈਣ ਗਿਆ ਸੀ। ਜਲੰਧਰ ਦੇ ਮਿੱਠਾਪੁਰ ਨੇੜੇ ਖੇਤ ਵਿੱਚੋਂ ਇੱਕ ਭਰੂਣ ਬਰਾਮਦ ਹੋਇਆ ਹੈ। ਅੱਜ ਸਵੇਰੇ ਕਿਸੇ ਨੇ ਭਰੂਣ ਨੂੰ ਕੱਪੜੇ ਵਿੱਚ ਲਪੇਟ ਕੇ ਖੇਤ ਵਿੱਚ ਸੁੱਟ ਦਿੱਤਾ। ਲਾਸ਼ ਨੂੰ ਸਭ ਤੋਂ ਪਹਿਲਾਂ ਸੁਰਿੰਦਰ ਸਿੰਘ ਨਾਂਅ ਦੇ ਇੱਕ ਸ਼ਖਸ ਨੇ ਦੇਖਿਆ ਜਿਹੜਾ ਖੇਤ ਵਿੱਚ ਚਾਰਾ ਕੱਟਣ ਆਇਆ ਸੀ। ਜਿਸ ਤੋਂ ਬਾਅਦ ਸੁਰਿੰਦਰ ਸਿੰਘ ਨੇ ਪਿੰਡ ਦੇ ਬਜ਼ੁਰਗਾਂ ਨੂੰ ਸੂਚਿਤ ਕੀਤਾ। ਉਸਨੇ ਮਾਮਲੇ ਦੀ ਜਾਣਕਾਰੀ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਭਰੂਣ ਸੁੱਟਣ ਵਾਲੇ ਸ਼ਖਸ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਦੌਰਾਨ, ਭਰੂਣ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ, ਜਲੰਧਰ ਭੇਜਿਆ ਗਿਆ ਹੈ। ਖੇਤ ਵਿੱਚ ਕੰਮ ਕਰਨ ਆਏ ਸੁਰਿੰਦਰ ਨੇ ਦੇਖਿਆ ਭਰੂਣ ਮਿੱਠਾਪੁਰ ਦੇ ਵਸਨੀਕ ਸੁਰਿੰਦਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਗਾਂ ਲਈ ਪੱਠੇ ਵੱਢਣ ਲਈ ਖੇਤ ਆਇਆ ਤਾਂ ਉਸਨੇ ਇੱਕ ਬੱਚੇ ਦਾ ਭਰੂਣ ਨੀਲੇ ਕੱਪੜੇ ਵਿੱਚ ਲਪੇਟਿਆ ਹੋਇਆ ਦੇਖਿਆ। ਭਰੂਣ ਬਿਲਕੁਲ ਤਾਜ਼ਾ ਜਾਪਦਾ ਸੀ। ਸੁਰਿੰਦਰ ਭਾਵੁਕ ਹੋ ਗਿਆ ਅਤੇ ਕਿਹਾ – ਦੁਨੀਆਂ ਵਿੱਚ ਅਜਿਹੇ ਪਾਪ ਦੀ ਕੋਈ ਸਜ਼ਾ ਨਹੀਂ ਹੈ। ਸੁਰਿੰਦਰ ਨੇ ਅੱਗੇ ਦੱਸਿਆ ਕਿ ਕੱਲ੍ਹ ਇੱਥੇ ਕੁੱਝ ਵੀ ਨਹੀਂ ਸੀ। ਪੁਲਿਸ ਨੂੰ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸੀਸੀਟੀਵੀ ਦੇ ਆਧਾਰ ‘ਤੇ ਦੋਸ਼ੀਆਂ ਦੀ ਹੋਵੇਗੀ ਪਛਾਣ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਪੁਲਿਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਉਕਤ ਜਗ੍ਹਾ ‘ਤੇ ਇੱਕ ਭਰੂਣ ਮਿਲਿਆ ਹੈ। ਜਦੋਂ ਅਸੀਂ ਜਾਂਚ ਲਈ ਮੌਕੇ ‘ਤੇ ਪਹੁੰਚੇ, ਤਾਂ ਬੱਚਾ ਮਰ ਚੁੱਕਾ ਸੀ। ਮੌਕੇ ਤੋਂ ਅਜੇ ਤੱਕ ਕੋਈ ਸੀਸੀਟੀਵੀ ਨਹੀਂ ਮਿਲਿਆ ਹੈ। ਏਐਸਆਈ ਬਲਵਿੰਦਰ ਸਿੰਘ ਨੇ ਕਿਹਾ ਕਿ ਭਰੂਣ ਅੱਜ ਹੀ ਖੇਤ ਵਿੱਚ ਸੁੱਟਿਆ ਗਿਆ ਸੀ। ਜੇਕਰ ਇਹ ਪਹਿਲਾਂ ਹੁੰਦਾ ਤਾਂ ਕੁੱਤੇ ਇਸਨੂੰ ਖਾ ਜਾਂਦੇ, ਪਰ ਅਜਿਹਾ ਕੁੱਝ ਨਹੀਂ ਹੋਇਆ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।