Home Desh Punjab-Himachal ਦੀ ਭਾਈਚਾਰਕ ਸਾਂਝ ਬਹੁਤ ਡੂੰਘੀ, Bhindrawala Poster ਵਿਵਾਦ ‘ਤੇ... Deshlatest NewsPanjabRajniti Punjab-Himachal ਦੀ ਭਾਈਚਾਰਕ ਸਾਂਝ ਬਹੁਤ ਡੂੰਘੀ, Bhindrawala Poster ਵਿਵਾਦ ‘ਤੇ ਰਸੂਲਪੁਰ ਵਾਲੇ ਦੀ ਅਮਨ ਸੂਦ ਨਾਲ ਗੱਲਬਾਤ By admin - March 19, 2025 31 0 FacebookTwitterPinterestWhatsApp ਗੱਲਬਾਤ ਦੌਰਾਨ ਹਰਜੀਤ ਸਿੰਘ ਰਸੂਲਪੁਰ ਵਾਲੇ ਕਹਿੰਦੇ ਹਨ ਕਿ ਦੇਸ਼ ਵਿਰੋਧੀ ਤਾਕਤਾਂ ਨੂੰ ਸਖ਼ਤ ਸੰਦੇਸ਼ ਦੇਣਾ ਚਾਹੀਦਾ ਹੈ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਾਲੇ ਇਨ੍ਹੀ ਦਿਨਾਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਪੋਸਟਰਾਂ ਨੂੰ ਲੈ ਕੇ ਵਿਵਾਦ ਕਾਫੀ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਵਿਚਾਲੇ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕਰਨ ਲਈ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲੇ ਨੇ ਹਿਮਾਚਲ ਪ੍ਰਦੇਸ਼ ਵਿੱਚ ਝੰਡੇ ਅਤੇ ਪੋਸਟਰ ਲੈ ਕੇ ਪਹੁੰਚਣ ਵਾਲੇ ਬਾਈਕ ਸਵਾਰਾਂ ਦਾ ਵਿਰੋਧ ਕਰਨ ਵਾਲੇ ਅਮਨ ਸੂਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਗੱਲਬਾਤ ਦੌਰਾਨ ਇਸ ਗੱਲ ਨੂੰ ਸਾਫ ਕੀਤਾ ਕਿ ਉਨ੍ਹਾਂ ਨੇ ਨਿਸ਼ਾਨ ਸਾਹਿਬ ਦੀ ਬੇਅਦਬੀ ਨਹੀਂ ਕੀਤੀ ਹੈ। ਅਜਿਹਾ ਕਰਨ ਦਾ ਹਿਮਾਚਲ ਦੇ ਲੋਕ ਸੋਚ ਵੀ ਨਹੀਂ ਸਕਦੇ। ਉਨ੍ਹਾਂ ਭਾਈਚਾਰਕ ਸਾਂਝ ਤੇ ਜੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਜੇਕਰ ਕੋਈ ਹਿਮਾਚਲ ਵਿੱਚ ਨਿਸ਼ਾਨ ਸਾਹਿਬ ਦੇ ਝੰਡੇ ਲੈ ਕੇ ਆਉਂਦਾ ਹੈ। ਪਰ ਖਾਲ਼ਿਸਤਾਨੀ ਸਮਰਥਕ ਝੰਡੇ ਅਤੇ ਜਰਨੈਲ ਸਿੰਘ ਭਿੰਡਰਾਵਾਲੇ ਦੇ ਪੋਸਟਰ ਲੈ ਕੇ ਹਿਮਾਚਲ ਆਉਣਗੇ ਤਾਂ ਇਸਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਮਨ ਸੂਦ ਨੇ ਮੰਗੀ ਸਿੱਖਾਂ ਤੋਂ ਮਾਫੀ ਇਸ ਦੌਰਾਨ ਅਮਨ ਸੂਦ ਸਿੱਖ ਭਾਈਚਾਰੇ ਤੋਂ ਮਾਫੀ ਮੰਗਦਿਆਂ ਕਹਿੰਦੇ ਹਨ ਕਿ ਕੁਝ ਲੋਕਾਂ ਨੇ ਇੱਕ ਏਜੰਡੇ ਦੇ ਤਹਿਤ ਮਾਹੌਲ ਵਿਗਾੜਣ ਦੀ ਕੋਸ਼ਿਸ਼ ਕੀਤੀ ਹੈ। ਹਿਮਾਚਲ ਦੇ ਕਿਸੇ ਵੀ ਵਿਅਕਤੀ ਨੂੰ ਪੰਜਾਬ ਜਾਂ ਸਿੱਖੀ ਅਤੇ ਸਿੱਖਾਂ ਤੋਂ ਨਾ ਕਦੇਂ ਕੋਈ ਪਰੇਸ਼ਾਨੀ ਹੋਈ ਹੈ ਅਤੇ ਨਾ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਵਾਦੀ ਦੇ ਲੋਕਾਂ ਨੂੰ ਇਨ੍ਹਾਂ ਨਾਲ ਭਰਪੂਰ ਪ੍ਰੇਮ ਹੈ ਅਤੇ ਇਹੀ ਅਟਲ ਸੱਚ ਹੈ। ਕੁਝ ਤਾਕਤਾਂ ਇਸ ਘਟਨਾ ਨੂੰ ਫਿਰਕੂਪਨੇ ਦਾ ਰੂਪ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਸਾਡੀ ਇਹ ਗੱਲਬਾਤ ਉਨ੍ਹਾਂ ਦੀ ਕਰਾਰੀ ਹਾਰ ਵਾਂਗ ਹੈ। ਕੀ ਹੈ ਪੂਰਾ ਵਿਵਾਦ? ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫ਼ਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਬਾਈਕ ‘ਤੇ ਹਿਮਾਚਲ ਦੇ ਕੁੱਲੂ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੀ ਸਥਾਨਕ ਲੋਕਾਂ ਅਤੇ ਪੁਲਿਸ ਨਾਲ ਬਹਿਸ ਹੋ ਗਈ। ਸਥਾਨਕ ਲੋਕਾਂ ਨੇ ਬਾਈਕਾਂ ਤੋਂ ਭਿੰਡਰਾਂਵਾਲਾ ਦੇ ਝੰਡੇ ਉਤਾਰ ਦਿੱਤੇ ਸਨ। ਇਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਹਿਮਾਚਲ ਦੀਆਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੋ ਦਿਨ ਪਹਿਲਾਂ ਹੁਸ਼ਿਆਰਪੁਰ ਬੱਸ ਅੱਡੇ ‘ਤੇ ਹਿਮਾਚਲ ਦੀਆਂ ਬੱਸਾਂ ‘ਤੇ ਭਿੰਡਰਾਂਵਾਲਾ ਦੇ ਪੋਸਟਰ ਲਗਾਏ ਗਏ ਸਨ ਅਤੇ ਤਲਵਾਰਾਂ ਲਹਿਰਾ ਕੇ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਕਾਰਨ ਹਿਮਾਚਲ ਦੇ ਡਰਾਈਵਰ, ਕੰਡਕਟਰ ਅਤੇ ਯਾਤਰੀ ਡਰੇ ਹੋਏ ਹਨ। ਕੌਣ ਹਨ ਹਰਜੀਤ ਸਿੰਘ ਰਸੂਲਪੁਰ? ਬਾਬਾ ਹਰਜੀਤ ਸਿੰਘ ਰਸੂਲਪੁਰ ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਹਨ, ਜਿਨ੍ਹਾਂ ਨੇ 1885 ਵਿੱਚ ਬਾਬਰੀ ਢਾਂਚੇ ‘ਤੇ ਕਬਜ਼ਾ ਕਰਕੇ ਉੱਥੇ ਹਵਨ ਕੀਤਾ। ਬਾਬਾ ਰਸੂਲਪੁਰ ਵਾਲੇ ਭਗਵਾਨ ਰਾਮ ਪ੍ਰਤੀ ਆਪਣੇ ਪੁਰਖਿਆਂ ਦੀ ਸ਼ਰਧਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਵਿੱਚ ਰੁੱਝੇ ਹੋਏ ਹਨ। ਦੁਨੀਆ ਭਰ ਦੇ ਸ਼ਰਧਾਲੂਆਂ ਦੀ ਸੇਵਾ ਕਰਨ ਦੇ ਮੰਤਵ ਨਾਲ, ਬਾਬਾ ਰਸੂਲਪੁਰ ਵਾਲੇ ਨੇ ਅਯੁੱਧਿਆ ਦੇ ਪ੍ਰਮੋਦਵਨ ਖੇਤਰ ਵਿੱਚ ਸ਼੍ਰੀ ਚਾਰ ਧਾਮ ਮੰਦਰ ਵਿੱਚ ਲੰਗਰ ਸੇਵਾਵਾਂ ਦੀ ਸਥਾਪਨਾ ਵੀ ਕੀਤੀ ਹੈ।