Home Desh Amritsar ‘ਚ ਚੱਲਦੀ ਥਾਰ ਨੂੰ ਲੱਗੀ ਭਿਆਨਕ ਅੱਗ, 3 ਦੋਸਤ ਵਾਲ-ਵਾਲ ਬਚੇ

Amritsar ‘ਚ ਚੱਲਦੀ ਥਾਰ ਨੂੰ ਲੱਗੀ ਭਿਆਨਕ ਅੱਗ, 3 ਦੋਸਤ ਵਾਲ-ਵਾਲ ਬਚੇ

17
0

Amritsar ਜ਼ਿਲ੍ਹੇ ਦੇ ਸਿਵਲ ਲਾਈਨਜ਼ ਥਾਣਾ ਖੇਤਰ ਵਿੱਚ ਇੱਕ ਥਾਰ ਕਾਰ ਨੂੰ ਅਚਾਨਕ ਅੱਗ ਲੱਗ ਗਈ।

ਅੰਮ੍ਰਿਤਸਰ ਜ਼ਿਲ੍ਹੇ ਦੇ ਸਿਵਲ ਲਾਈਨਜ਼ ਥਾਣਾ ਖੇਤਰ ਵਿੱਚ ਇੱਕ ਥਾਰ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਦਾ ਮਾਲਕ ਅਤੇ ਉਸਦੇ ਦੋ ਦੋਸਤ ਜੰਮੂ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸਨ। ਇਹ ਘਟਨਾ ਕੰਪਨੀ ਬਾਗ ਨੇੜੇ ਵਾਪਰੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਤਿੰਨਾਂ ਨੇ ਬਾਹਰ ਨਿਕਲ ਕੇ ਬਚਾਈ ਜਾਨ

ਜਾਣਕਾਰੀ ਮੁਤਾਬਕ ਜੰਮੂ ਦਾ ਰਹਿਣ ਵਾਲਾ ਸੰਜੀਤ ਕੁਮਾਰ ਫੌਜ ਵਿੱਚ ਤਾਇਨਾਤ ਹੈ ਅਤੇ ਆਪਣੇ ਦੋ ਦੋਸਤਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਇਆ ਸੀ। ਜਿਵੇਂ ਹੀ ਗੱਡੀ ਕੰਪਨੀ ਬਾਗ ਦੇ ਨੇੜੇ ਪਹੁੰਚੀ, ਅਚਾਨਕ ਗੱਡੀ ਵਿੱਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਜਿਵੇਂ ਹੀ ਕਾਰ ਨੂੰ ਅੱਗ ਲੱਗੀ, ਤਿੰਨੋਂ ਨੌਜਵਾਨ ਤੁਰੰਤ ਬਾਹਰ ਨਿਕਲ ਆਏ ਅਤੇ ਆਪਣੀ ਜਾਨ ਬਚਾਈ।

15 ਦਿਨ ਪਹਿਲਾਂ ਖਰੀਦੀ ਸੀ ਥਾਰ

ਥਾਰ ਦੇ ਮਾਲਕ ਸੰਜੀਤ ਦਾ ਕਹਿਣਾ ਹੈ ਕਿ ਉਸਨੇ ਇਹ ਥਾਰ ਗੱਡੀ 15 ਦਿਨ ਪਹਿਲਾਂ ਖਰੀਦੀ ਸੀ। ਜਿਹੜੀ ਕਿ ਹੁਣ ਪੁਰੀ ਤਰ੍ਹਾਂ ਤੋਂ ਜਲ ਕੇ ਸੁਆਹ ਹੋ ਗਈ ਹੈ। ਪਰ ਪ੍ਰਮਾਤਮਾ ਦਾ ਸ਼ੁਕਰ ਹੈ ਮੇਰੀ ਅਤੇ ਮੇਰੇ ਦੋਸਤਾਂ ਨੂੰ ਕੋਈ ਵੀ ਨੁਕਸਾਨ ਨਹੀਂ ਪੰਹੁਚੀਆ ਹੈ।

ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ

ਮਾਲਕ ਦੇ ਮੁਤਾਬਕ, ਜੇਕਰ ਉਸਦਾ ਪਰਿਵਾਰ ਉਸਦੇ ਨਾਲ ਹੁੰਦਾ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਸਿਰਫ਼ ਵਾਹਨ ਨੂੰ ਨੁਕਸਾਨ ਪਹੁੰਚਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
Previous articlePunjab ਵਿੱਚ Himachal ਦੀ ਬੱਸ ‘ਤੇ ਹਮਲਾ, ਡੰਡਿਆਂ ਨਾਲ ਤੋੜੇ ਗਏ ਸ਼ੀਸ਼ੇ, Himachal Vidhan Sabha ਵਿੱਚ ਗੁੰਜਿਆ ਮੁੱਦਾ
Next articleਰੁਜਗਾਰ ਦੇਣਾ ਅਹਿਸਾਨ ਨਹੀਂ, ਸਰਕਾਰਾਂ ਦਾ ਫਰਜ ਹੈ… Ludhiana ਵਿੱਚ CM Mann ਨੇ ਟੀਚਰਾਂ ਨੂੰ ਵੰਡੇ ਨਿਯੁਕਤੀ ਪੱਤਰ

LEAVE A REPLY

Please enter your comment!
Please enter your name here