Home Desh Dallewal ਨੂੰ Jalandhar ਦੇ PIMS ਹਸਪਤਾਲ ਲੈ ਕੇ ਆਈ ਪੁਲਿਸ, ਭਾਰੀ...

Dallewal ਨੂੰ Jalandhar ਦੇ PIMS ਹਸਪਤਾਲ ਲੈ ਕੇ ਆਈ ਪੁਲਿਸ, ਭਾਰੀ ਫੋਰਸ ਤੈਨਾਤ

19
0

Police ਨੇ PIMS ਹਸਪਤਾਲ ਵਿੱਚ ਡੱਲੇਵਾਲ ਨੂੰ ਲੈ ਕੇ ਆਉਣ ਦੀ ਪੁਸ਼ਟੀ ਨਹੀਂ ਕੀਤੀ।

ਕੇਂਦਰ ਨਾਲ ਕਿਸਾਨਾਂ ਦੀ 7ਵੇਂ ਗੇੜ ਦੀ ਮੀਟਿੰਗ ਬੇਸਿੱਟਾ ਰਹੀ। ਇਸ ਮੀਟਿੰਗ ਤੋਂ ਬਾਅਦ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਅਤੇ ਬਾਰਡਰ ਤੋਂ ਕਿਸਾਨਾਂ ਦੇ ਤੰਬੂ ਉਖਾੜ ਦਿੱਤੇ। ਇਸ ਦੌਰਾਨ ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਨੇ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਦੇਰ ਰਾਤ 2 ਵਜੇ ਡੱਲੇਵਾਲ ਨੂੰ ਜਲੰਧਰ ਦੇ PIMS ਹਸਪਤਾਲ ਲੈ ਆਈ।
ਭਾਵੇਂ ਪੁਲਿਸ ਨੇ ਪਿਮਸ ਹਸਪਤਾਲ ਵਿੱਚ ਡੱਲੇਵਾਲ ਨੂੰ ਲੈ ਕੇ ਆਉਣ ਦੀ ਪੁਸ਼ਟੀ ਨਹੀਂ ਕੀਤੀ, ਪਰ ਹਸਪਤਾਲ ਵਿੱਚ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ। ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਕੁਝ ਗੱਡੀਆਂ ਦੇਰ ਰਾਤ ਹਸਪਤਾਲ ਗਈਆਂ ਹਨ। ਇਸ ਦੌਰਾਨ, ਪੁਲਿਸ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਹਸਪਤਾਲ ਵਿੱਚ ਦਾਖਲ ਨਹੀਂ ਹੋਣ ਦੇ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸਵੇਰੇ ਵੀ ਇਹ ਦੇਖਿਆ ਜਾ ਸਕਦਾ ਹੈ ਕਿ ਹਸਪਤਾਲ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਹੈ।

ਕੁਝ ਵੀ ਬੋਲਣ ਤੋਂ ਬੱਚ ਰਹੀ ਪੁਲਿਸ

ਡੱਲੇਵਾਲ ਨੂੰ ਪਿਮਸ ਹਸਪਤਾਲ ਵਿੱਚ ਦਾਖਲ ਕਰਵਾਉਣ ਬਾਰੇ ਪੁਲਿਸ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ, ਜਿਸ ਕਾਰਨ ਕੋਈ ਵੀ ਅਧਿਕਾਰੀ ਡੱਲੇਵਾਲ ਨੂੰ ਪਿਮਸ ਹਸਪਤਾਲ ਵਿੱਚ ਦਾਖਲ ਕਰਵਾਉਣ ਬਾਰੇ ਕੋਈ ਬਿਆਨ ਨਹੀਂ ਦੇ ਰਿਹਾ ਹੈ।ਅੱਜ ਸਵੇਰੇ ਪੁਲਿਸ ਜਗਜੀਤ ਸਿੰਘ ਡੱਲੇਵਾਲ ਨੂੰ PIMS ਹਸਪਤਾਲ ਤੋਂ ਲੈ ਕੇ ਚੱਲੀ ਗਈ। ਉਨ੍ਹਾਂ ਦੀ ਇੱਕ ਕਾਰ ਵਿੱਚ ਖਿੱਚੀ ਗਈ ਤਸਵੀਰ ਸਾਹਮਣੇ ਆਈ ਹੈ।
ਘੱਟੋ-ਘੱਟ ਸਮਰਥਨ ਮੁੱਲ ਸਣੇ ਆਪਣੀਆਂ ਮੰਗਾਂ ਲਈ ਕਿਸਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਪ੍ਰਦਰਸ਼ਨ ਦੌਰਾਨ ਕੇਂਦਰ ਅਤੇ ਕਿਸਾਨਾਂ ਵਿਚਾਲੇ 7 ਗੇੜ੍ਹ ਦੀਆਂ ਬੈਠਕਾਂ ਵੀ ਹੋਈਆਂ, ਜੋ ਬੇਸਿੱਟਾ ਰਹੀਆਂ। ਜਿਸ ਤੋਂ ਬਾਅਦ ਅਗਲੇ ਗੇੜ੍ਹ ਦੀ ਬੈਠਕ ਲਈ 4 ਮਈ ਦੀ ਤਾਰੀਖ ਤੈਅ ਕੀਤੀ ਗਈ, ਪਰ 4 ਮਈ ਤੋਂ ਪਹਿਲਾਂ ਹੀ ਚੰਡੀਗੜ੍ਹ ਵਿੱਚ ਕੇਂਦਰ ਅਤੇ ਕਿਸਾਨ ਆਗੂਆਂ ਵਿਚਾਲੇ ਹੋਈ 7ਵੇਂ ਦੌਰ ਦੀ ਬੈਠਕ ਤੋਂ ਬਾਅਦ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਪੁਲਿਸ ਨੇ ਡਿਟੇਨ ਕਰ ਲਿਆ।
Previous articleFaridkot ਵਿੱਚ Police Encounter, ਲਾਰੈਂਸ ਤੇ ਜੱਗੂ ਗੈਂਗ ਵਿੱਚ ਕੀ ਹੈ ਕੁਨੈਕਸ਼ਨ?
Next articleShambhu-Khanuri Border ਤੋਂ ਹਟਾਏ ਗਏ ਪ੍ਰਦਰਸ਼ਨਕਾਰੀ, ਮੀਟਿੰਗ ਤੋਂ ਪਰਤ ਰਹੇ ਕਿਸਾਨ ਡਿਟੇਨ

LEAVE A REPLY

Please enter your comment!
Please enter your name here