Home Desh Manish Sisodia ਪੰਜਾਬ ਆਪ ਦੇ ਇੰਚਰਾਜ ਤਾਂ ਸਤੇਂਦਰ ਜੈਨ ਬਣੇ ਸਹਿ-ਇੰਚਾਰਜ, ...

Manish Sisodia ਪੰਜਾਬ ਆਪ ਦੇ ਇੰਚਰਾਜ ਤਾਂ ਸਤੇਂਦਰ ਜੈਨ ਬਣੇ ਸਹਿ-ਇੰਚਾਰਜ, Saurabh Bhardwaj ਨੂੰ ਦਿੱਲੀ ਦੀ ਪ੍ਰਧਾਨਗੀ

30
0

 ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਹੈ ਜਦਕਿ ਸਤੇਂਦਰ ਜੈਨ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ।

ਆਮ ਆਦਮੀ ਪਾਰਟੀ ਵੱਲੋਂ ਚਾਰ ਰਾਜਾਂ ਵਿੱਚ ਇੰਚਾਰਜ ਅਤੇ ਦੋ ਰਾਜਾਂ ਵਿੱਚ ਪ੍ਰਧਾਨ ਬਣਾਏ ਗਏ ਹਨ। ਜਿਸ ਦੇ ਤਹਿਤ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਹੈ ਜਦਕਿ ਸਹਿ ਇੰਚਾਰਜ ਦੀ ਜਿੰਮੇਦਾਰੀ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਸੌਂਪੀ ਗਈ ਹੈ। ਉੱਧਰ, ਸੌਰਭ ਭਾਰਦਵਾਜ ਨੂੰ ਦਿੱਲੀ ਦਾ ਸੂਬਾ ਪ੍ਰਧਾਨ ਬਣਾਇਆ ਹੈ। ਇਹ ਫੈਸਲਾ ਆਮ ਆਦਮੀ ਪਾਰਟੀ ਦੀ ਪੀਏਸੀ ਮੀਟਿੰਗ ਵਿੱਚ ਲਿਆ ਗਿਆ। ਸੌਰਭ ਨੂੰ ਗੋਪਾਲ ਰਾਏ ਦੀ ਜਗ੍ਹਾ ਤੇ ਇਹ ਜਿੰਮੇਵਾਰੀ ਸੌਂਪੀ ਗਈ ਹੈ। ਜਦਕਿ ਗੋਪਾਲ ਰਾਏ ਗੁਜਰਾਤਦੀ ਜਿੰਮੇਦਾਰੀ ਸਾਂਭਣਗੇ। ਮਹਾਰਾਜ ਮਲਿਕ ਨੂੰ ਜੰਮੂ-ਕਸ਼ਮੀਰ ਦਾ ਪ੍ਰਧਾਨ ਬਣਾਇਆ ਗਿਆ। ਪੰਕਜ ਗੁਪਤਾ ਨੂੰ ਗੋਆ ਦਾ ਅਤੇ ਗੋਪਾਲ ਰਾਏ ਨੂੰ ਗੁਜਰਾਤ ਦਾ ਇੰਚਾਰਜ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ‘ਆਪ’ ਦੀ ਪੀਏਸੀ ਮੀਟਿੰਗ ਵਿੱਚ ਕਈ ਹੋਰ ਮੁੱਦਿਆਂ ‘ਤੇ ਵੀ ਚਰਚਾ ਹੋਈ।
ਪੀਏਸੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਪੀਏਸੀ ਮੀਟਿੰਗ ਹੋਈ ਅਤੇ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਉਨ੍ਹਾਂ ਨੂੰ ਚਾਰ ਰਾਜਾਂ ਵਿੱਚ ਇੰਚਾਰਜ ਅਤੇ ਦੋ ਰਾਜਾਂ ਵਿੱਚ ਪ੍ਰਧਾਨ ਬਣਾਇਆ ਗਿਆ। ਕਈ ਰਾਜਾਂ ਵਿੱਚ ਸਹਿ-ਇੰਚਾਰਜ ਵੀ ਨਿਯੁਕਤ ਕੀਤੇ ਗਏ ਸਨ।

ਚਾਰ ਰਾਜਾਂ ਵਿੱਚ ਇੰਚਾਰਜ ਅਤੇ ਦੋ ਰਾਜਾਂ ਵਿੱਚ ਬਣਾਏ ਗਏ ਇੰਚਾਰਜ ਅਤੇ ਸਹਿ-ਇੰਚਾਰਜ

ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਅਤੇ ਸਤੇਂਦਰ ਜੈਨ ਨੂੰ ਸਹਿ-ਇੰਚਾਰਜ ਬਣਾਇਆ ਗਿਆ।

ਗੋਪਾਲ ਰਾਏ ਨੂੰ ਗੁਜਰਾਤ ਦਾ ਇੰਚਾਰਜ ਅਤੇ ਦੁਰਗੇਸ਼ ਪਾਠਕ ਨੂੰ ਸਹਿ-ਇੰਚਾਰਜ ਬਣਾਇਆ ਗਿਆ।

ਪੰਕਜ ਗੁਪਤਾ ਨੂੰ ਗੋਆ ਦਾ ਇੰਚਾਰਜ ਬਣਾਇਆ ਗਿਆ, ਦੀਪਕ ਸਿੰਗਲਾ, ਆਭਾਸ਼ ਚੰਦੇਲਾ ਅਤੇ ਅੰਕੁਸ਼ ਨਾਰੰਗ ਨੂੰ ਸਹਿ-ਇੰਚਾਰਜ ਬਣਾਇਆ ਗਿਆ।

ਸੰਦੀਪ ਪਾਠਕ ਨੂੰ ਛੱਤੀਸਗੜ੍ਹ ਦਾ ਇੰਚਾਰਜ ਬਣਾਇਆ ਗਿਆ ਹੈ।

ਸੌਰਭ ਭਾਰਦਵਾਜ ਹਾਰ ਗਏ ਸਨ ਵਿਧਾਨ ਸਭਾ ਚੋਣ

ਸੌਰਭ ਭਾਰਦਵਾਜ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਗ੍ਰੇਟਰ ਕੈਲਾਸ਼ ਸੀਟ ਤੋਂ ਭਾਜਪਾ ਦੀ ਸ਼ਿਖਾ ਰਾਏ ਨੇ ਉਨ੍ਹਾਂ ਨੂੰ 3139 ਵੋਟਾਂ ਨਾਲ ਹਰਾਇਆ। ਅੰਤ ਤੱਕ ਦੋਵਾਂ ਵਿਚਕਾਰ ਸਖ਼ਤ ਫਾਈਟ ਰਹੀ ਪਰ ਅੰਤ ਵਿੱਚ ਸੌਰਭ ਭਾਰਦਵਾਜ ਚੋਣ ਹਾਰ ਗਏ। ਸ਼ਿਖਾ ਰਾਏ ਨੂੰ 49370 ਵੋਟਾਂ ਮਿਲੀਆਂ ਜਦੋਂ ਕਿ ਸੌਰਭ ਭਾਰਦਵਾਜ 46231 ਵੋਟਾਂ ਨਾਲ ਦੂਜੇ ਸਥਾਨ ‘ਤੇ ਰਹੇ। ਜਦੋਂ ਕਿ,ਗੋਪਾਲ ਰਾਏ ਬਾਬਰਪੁਰ ਸੀਟ ਤੋਂ ਜਿੱਤ ਗਏ ਸਨ। ਉਨ੍ਹਾਂ ਨੇ ਭਾਜਪਾ ਦੇ ਅਨਿਲ ਵਸ਼ਿਸ਼ਠ ਨੂੰ ਕਰਾਰੀ ਹਾਰ ਦਿੱਤੀ ਸੀ। ਉੱਧਰ, ਮਨੀਸ਼ ਸਿਸੋਦੀਆ ਦਿੱਲੀ ਦੀ ਜੰਗਪੁਰਾ ਸੀਟ ਤੋਂ ਚੋਣ ਹਾਰ ਗਏ ਸਨ।
Previous articleਕਿਸਾਨਾਂ ਦੇ ਨਾਲ ਖੜੀ Punjab Government, ਮੰਤਰੀ Kuldeep Dhaliwal ਨੇ Congress ‘ਤੇ ਇੰਝ ਸਾਧਿਆ ਨਿਸ਼ਾਨਾ
Next articleJalandhar ਵਿੱਚ ਢਾਹਿਆ ਗਿਆ ਨਸ਼ਾ ਤਸਕਰਾਂ ਦਾ ਘਰ, ਲੋਕ ਸਭਾ ਚੋਣਾਂ ਵੇਲੇ ਹੋਈ ਸੀ ਗ੍ਰਿਫ਼ਤਾਰੀ

LEAVE A REPLY

Please enter your comment!
Please enter your name here