Home Crime Saurabh Murder Case ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ: ਪੰਜ ਮਹੀਨਿਆਂ ਤੋਂ...

Saurabh Murder Case ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ: ਪੰਜ ਮਹੀਨਿਆਂ ਤੋਂ ਤੰਤਰ ਵਿੱਦਿਆ ਕਰ ਰਹੇ ਸੀ ਮੁਸਕਾਨ ਤੇ ਸਾਹਿਲ

18
0

ਪੁਲਿਸ ਨੂੰ ਉਨ੍ਹਾਂ ਦੇ 13 ਦਿਨਾਂ ਦੇ ਦੌਰੇ ਦੇ ਕੁਝ ਵੀਡੀਓ ਮਿਲੇ ਹਨ।

ਸੌਰਭ ਦੇ ਬੇਰਹਿਮੀ ਨਾਲ ਕਤਲ ਤੋਂ ਬਾਅਦ ਕਾਤਲ ਪਤਨੀ ਮੁਸਕਾਨ ਅਤੇ ਉਸ ਦੇ ਪ੍ਰੇਮੀ ਸਾਹਿਲ ਨੇ 13 ਦਿਨ ਪੂਰੇ ਉਤਸ਼ਾਹ ਨਾਲ ਜਸ਼ਨ ਮਨਾਇਆ। 3 ਮਾਰਚ ਦੀ ਰਾਤ ਨੂੰ ਸੌਰਭ ਦਾ ਕਤਲ ਕਰ ਕੇ ਉਸ ਦੇ ਚਾਰ ਟੁਕੜੇ ਕਰ ਕੇ ਸੀਮੈਂਟ ਦੇ ਡਰੰਮ ਵਿੱਚ ਬੰਦ ਕਰ ਕੇ ਮੁਸਕਾਨ ਅਤੇ ਸਾਹਿਲ ਸ਼ੁਕਲਾ 4 ਮਾਰਚ ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਮਨਾਲੀ ਅਤੇ ਕਸੌਲ ਪਹੁੰਚੇ।
54 ਹਜ਼ਾਰ ਰੁਪਏ ’ਚ 13 ਦਿਨਾਂ ਲਈ ਕੈਬ ਬੁੱਕ ਕਰਵਾਈ। ਪੁਲਿਸ ਨੂੰ ਉਨ੍ਹਾਂ ਦੇ 13 ਦਿਨਾਂ ਦੇ ਦੌਰੇ ਦੇ ਕੁਝ ਵੀਡੀਓ ਮਿਲੇ ਹਨ। ਇਸ ਦੇ ਨਾਲ ਹੀ ਸਾਹਿਲ ਦੇ ਘਰ ਅੰਧਵਿਸ਼ਵਾਸ ਅਤੇ ਤੰਤਰ-ਮੰਤਰ ਦੀਆਂ ਗਤੀਵਿਧੀਆਂ ਵੱਲ ਇਸ਼ਾਰਾ ਕਰ ਰਿਹਾ ਹੈ। ਮਾਮਲੇ ਦੀ ਜਾਂਚ ਇੰਸਪੈਕਟਰ ਤੋਂ ਹਟਾ ਕੇ ਇੰਸਪੈਕਟਰ ਨੂੰ ਸੌਂਪ ਦਿੱਤੀ ਗਈ ਹੈ। ਏਐੱਸਪੀ ਇਸ ਦੀ ਨਿਗਰਾਨੀ ਕਰਨਗੇ। ਪੁਲਿਸ ਨੇ ਚਾਕੂ, ਡਰੰਮ ਅਤੇ ਸੀਮੈਂਟ ਵੇਚਣ ਵਾਲਿਆਂ ਦੇ ਵੀ ਬਿਆਨ ਦਰਜ ਕਰ ਲਏ ਹਨ।
ਇੰਟਰਨੈੱਟ ਮੀਡੀਆ ‘ਤੇ ਮੌਜ-ਮਸਤੀ ਦੇ ਕਈ ਵੀਡੀਓ ਪ੍ਰਸਾਰਿਤ ਕੀਤੇ ਜਾ ਰਹੇ ਹਨ। ਸ਼ਰਾਬ ਪੀ ਕੇ ਦੋਵਾਂ ਨੇ ਕਸੌਲ ’ਚ ਇੱਕ ਰੇਵ ਪਾਰਟੀ ’ਚ ਸ਼ਾਮਲ ਹੋ ਕੇ ਜ਼ੋਰਦਾਰ ਡਾਂਸ ਕੀਤਾ। ਮਨਾਲੀ ‘ਚ ਦੋਹਾਂ ਨੇ ਇਕ-ਦੂਜੇ ਨੂੰ ਰੰਗ ਲਗਾ ਕੇ ਹੋਲੀ ਖੇਡੀ ਅਤੇ ਡਾਂਸ ਕੀਤਾ। ਮੁਸਕਾਨ ਨੇ ਟੈਕਸੀ ਡਰਾਈਵਰ ਤੋਂ ਸਾਹਿਲ ਲਈ ਕੇਕ ਵੀ ਮੰਗਵਾਇਆ। ਕੇਕ ਕੱਟਣ ਤੋਂ ਬਾਅਦ ਵੀ ਡਾਂਸ ਕੀਤਾ।
ਸੌਰਭ ਕਤਲ ਕੇਸ ਦੀ ਸੂਈ ਵੀ ਤੰਤਰ-ਮੰਤਰ ਕਾਰਵਾਈ ਵੱਲ ਇਸ਼ਾਰਾ ਕਰ ਰਹੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਾਇਦ ਸਾਹਿਲ ਅਤੇ ਮੁਸਕਾਨ ਕਰਨਾ ਪਿਸ਼ਾਚ ਦੀ ਸਾਧਨਾ ਲਈ ਇਹ ਤੰਤਰ ਕਿਰਿਆ ਕਰ ਰਹੇ ਸਨ। ਮੁਸਕਾਨ ਨੇ ਆਪਣੀ ਮਾਂ ਕਵਿਤਾ ਰਸਤੋਗੀ ਨੂੰ ਵੀ ਇਸ ਤੰਤਰ ਸਾਧਨਾ ਬਾਰੇ ਪੁੱਛਿਆ ਸੀ। ਥਾਣੇ ‘ਚ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਸਾਹਿਲ ਸ਼ੁਕਲਾ ਨੇ ਕਵਿਤਾ ਨੂੰ ਕਿਹਾ ਸੀ ਕਿ 25 ਦਿਨਾਂ ਬਾਅਦ ਉਸ ਦੇ ਪਿਤਾ ਵੀ ਨਹੀਂ ਬਚ ਸਕਣਗੇ।
ਮੁਸਕਾਨ ਦੇ ਨਾਨਾ ਅਨਿਲ ਰਸਤੋਗੀ ਨੂੰ ਸਾਹਿਲ ਦੀਆਂ ਗੱਲਾਂ ਕਾਰਨ ਹੀ ਦਿਲ ਦਾ ਦੌਰਾ ਪਿਆ। ਮੰਨਿਆ ਜਾਂਦਾ ਹੈ ਕਿ ਸਿੱਧੀ ਪ੍ਰਾਪਤੀ ਤੋਂ ਬਾਅਦ ਸਾਹਿਲ ਆਪਣੀ ਮ੍ਰਿਤਕ ਮਾਂ ਨਾਲ ਗੱਲ ਕਰਨਾ ਚਾਹੁੰਦਾ ਸੀ ਅਤੇ ਮੁਸਕਾਨ ਆਪਣੀ ਮ੍ਰਿਤਕ ਮਾਸੀ ਨਾਲ ਗੱਲ ਕਰਨਾ ਚਾਹੁੰਦੀ ਸੀ। ਐੱਸਐੱਸਪੀ ਡਾਕਟਰ ਵਿਪਨ ਟਾਡਾ ਨੇ ਦੱਸਿਆ ਕਿ ਇੱਕ ਹਫ਼ਤੇ ’ਚ ਚਾਰਜਸ਼ੀਟ ਅਦਾਲਤ ’ਚ ਦਾਖ਼ਲ ਕਰ ਦਿੱਤੀ ਜਾਵੇਗੀ।
Previous articleShambhu Border ਦੇ ਕਿਸਾਨੀ ਮੋਰਚੇ ‘ਚੋਂ ਚੋਰੀ ਹੋਈਆਂ ਟਰਾਲੀਆਂ, ਪਿੰਡ ਲੋਹ ਸਿੰਬਲੀ ਦੇ ਘਰ ‘ਚੋਂ ਮਿਲੀਆਂ
Next articleਕਰਨਲ Pushpinder Singh Bath ਦੀ ਪਤਨੀ ਤੇ ਸਾਬਕਾ ਸੈਨਿਕ ਜਥੇਬੰਦੀਆਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ‘ ਤੇ ਬੈਠੀਆਂ

LEAVE A REPLY

Please enter your comment!
Please enter your name here