Home latest News IPL 2025: ਨੂਰ ਅਹਿਮਦ ਦੀ ਸਪਿਨ ‘ਚ ਫਸੀ MI, CSK ਦੀ ਜਿੱਤ... latest NewsSports IPL 2025: ਨੂਰ ਅਹਿਮਦ ਦੀ ਸਪਿਨ ‘ਚ ਫਸੀ MI, CSK ਦੀ ਜਿੱਤ ਨਾਲ ਸ਼ੁਰੂਆਤ By admin - March 24, 2025 21 0 FacebookTwitterPinterestWhatsApp ਆਈਪੀਐਲ 2025 ਦਾ ਤੀਜਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਗਿਆ। ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ 2025 ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। 23 ਮਾਰਚ ਨੂੰ ਚੇਪੌਕ ਵਿਖੇ ਮੁੰਬਈ ਇੰਡੀਅਨਜ਼ ਵਿਰੁੱਧ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਚੇਨਈ ਦੀ ਟੀਮ ਨੇ ਸੀਜ਼ਨ ਦੇ ਪਹਿਲੇ ਹੀ ਮੈਚ ਵਿੱਚ ਆਪਣਾ ਦਬਦਬਾ ਦਿਖਾਇਆ। ਪਹਿਲਾਂ ਗੇਂਦਬਾਜ਼ੀ ਤੇ ਫਿਰ ਸ਼ਾਨਦਾਰ ਬੱਲੇਬਾਜ਼ੀ ਨਾਲ ਮੁੰਬਈ ਦੀ ਟੀਮ ਨੂੰ ਹਰਾ ਦਿੱਤਾ। ਸੀਐਸਕੇ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ, ਚੇਨਈ ਦੇ ਗੇਂਦਬਾਜ਼ਾਂ ਨੇ ਤਬਾਹੀ ਮਚਾ ਦਿੱਤੀ ਅਤੇ ਐਮਆਈ ਨੂੰ ਸਿਰਫ਼ 155 ਦੌੜਾਂ ਦੇ ਸਕੋਰ ‘ਤੇ ਰੋਕ ਦਿੱਤਾ। ਇਸ ਦੇ ਨਾਲ ਹੀ, ਚੇਨਈ ਦੀ ਟੀਮ ਨੇ 5 ਗੇਂਦਾਂ ਬਾਕੀ ਰਹਿੰਦਿਆਂ ਇਹ ਟੀਚਾ ਆਸਾਨੀ ਨਾਲ ਪ੍ਰਾਪਤ ਕਰ ਲਿਆ। ਇਸ ਤਰ੍ਹਾਂ ਉਸਨੇ ਅੰਕ ਸੂਚੀ ਵਿੱਚ ਆਪਣਾ ਖਾਤਾ ਵੀ ਖੋਲ੍ਹ ਲਿਆ ਹੈ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰਿਤੁਰਾਜ ਗਾਇਕਵਾੜ ਤੇ ਰਚਿਨ ਰਵਿੰਦਰ ਨੇ ਇਸ ਟੀਚੇ ਨੂੰ ਆਸਾਨ ਬਣਾ ਦਿੱਤਾ। ਦੋਵਾਂ ਦੀ ਪਾਰੀ ਕਾਰਨ ਚੇਨਈ ਦੀ ਟੀਮ ਨੂੰ 156 ਦੌੜਾਂ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਬਹੁਤੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ। ਗਾਇਕਵਾੜ ਨੇ 202 ਦੇ ਸਟ੍ਰਾਈਕ ਰੇਟ ਨਾਲ 26 ਗੇਂਦਾਂ ਵਿੱਚ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਦੋਂ ਕਿ ਰਚਿਨ ਨੇ 144 ਦੇ ਸਟ੍ਰਾਈਕ ਰੇਟ ਨਾਲ 45 ਗੇਂਦਾਂ ਵਿੱਚ ਅਜੇਤੂ 65 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਵੱਲ ਲੈ ਗਏ। ਪਰ ਇਸ ਮੈਚ ਦਾ ਸਭ ਤੋਂ ਵੱਡਾ ਹੀਰੋ ਨੂਰ ਅਹਿਮਦ ਸੀ। ਉਸ ਦੀ ਸਪਿਨ ਵਿੱਚ ਫਸਣ ਕਾਰਨ, ਮੁੰਬਈ ਦੀ ਟੀਮ ਵੱਡਾ ਸਕੋਰ ਨਹੀਂ ਬਣਾ ਸਕੀ। ਨੂਰ ਅਹਿਮਦ ਨੇ ਪਹਿਲੀ ਪਾਰੀ ਦੌਰਾਨ 4 ਓਵਰਾਂ ਵਿੱਚ ਸਿਰਫ਼ 18 ਦੌੜਾਂ ਦਿੱਤੀਆਂ ਅਤੇ 4 ਮਹੱਤਵਪੂਰਨ ਵਿਕਟਾਂ ਲਈਆਂ। ਮੁੰਬਈ ਦੇ ਕਪਤਾਨ ਸੂਰਿਆ ਕੁਮਾਰ ਯਾਦਵ ਤੋਂ ਇਲਾਵਾ, ਉਸਨੇ ਤਿਲਕ ਵਰਮਾ, ਰੌਬਿਨ ਮਿੰਜ ਅਤੇ ਨਮਨ ਧੀਰ ਦੀਆਂ ਵਿਕਟਾਂ ਵੀ ਲਈਆਂ। ਇਸ ਤਰ੍ਹਾਂ, ਉਸਨੇ ਸਿਖਰਲੇ ਅਤੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜ ਕੇ ਮੁੰਬਈ ਦੀ ਬੱਲੇਬਾਜ਼ੀ ਲਾਈਨ ਦੀ ਕਮਰ ਤੋੜ ਦਿੱਤੀ। ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਚੇਨਈ ਦੀ ਧੀਮੀ ਪਿੱਚ ‘ਤੇ ਫਸੇ ਹੋਏ ਸਨ ਅਤੇ 8 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 155 ਦੌੜਾਂ ਹੀ ਬਣਾ ਸਕੇ। ਭਾਵੇਂ, ਚੇਨਈ ਨੇ ਮੈਚ ਆਸਾਨੀ ਨਾਲ ਜਿੱਤ ਲਿਆ ਪਰ ਮੁੰਬਈ ਦੀ ਟੀਮ ਨੇ ਉਨ੍ਹਾਂ ਨੂੰ ਕੁਝ ਸਮੇਂ ਲਈ ਡਰਾ ਦਿੱਤਾ। ਦਰਅਸਲ, 156 ਦੌੜਾਂ ਦਾ ਪਿੱਛਾ ਕਰਦੇ ਹੋਏ, ਸੀਐਸਕੇ ਨੂੰ ਦੂਜੇ ਓਵਰ ਵਿੱਚ ਹੀ ਝਟਕਾ ਲੱਗਾ। ਇਸ ਤੋਂ ਬਾਅਦ, ਰੁਤੁਰਾਜ ਗਾਇਕਵਾੜ ਨੇ ਰਚਿਨ ਰਵਿੰਦਰ ਨਾਲ ਮਿਲ ਕੇ ਪਾਰੀ ਦੀ ਕਮਾਨ ਸੰਭਾਲੀ ਅਤੇ ਤੇਜ਼ੀ ਨਾਲ ਦੌੜਾਂ ਬਣਾਈਆਂ। ਉਨ੍ਹਾਂ ਦੀ ਅਰਧ-ਸੈਂਕੜੇ ਦੀ ਪਾਟਨਰਸ਼ਿਪ ਦੀ ਬਦੌਲਤ, ਚੇਨਈ ਨੇ ਸਿਰਫ਼ 1 ਵਿਕਟ ਦੇ ਨੁਕਸਾਨ ‘ਤੇ 78 ਦੌੜਾਂ ਬਣਾ ਲਈਆਂ ਸਨ। ਫਿਰ 8ਵੇਂ ਓਵਰ ਵਿੱਚ, ਗਾਇਕਵਾੜ ਆਊਟ ਹੋ ਗਿਆ ਅਤੇ ਟੀਮ ਫਸ ਗਈ।