Home Crime Amritsar ‘ਚ ਨੌਜਵਾਨ ਦੀ ਕੀਤੀ ਖ਼ੁਦਕੁਸ਼ੀ, ਕਾਰ ‘ਚ ਬੈਠ ਖ਼ੁਦ ਨੂੰ ਕੀਤਾ...

Amritsar ‘ਚ ਨੌਜਵਾਨ ਦੀ ਕੀਤੀ ਖ਼ੁਦਕੁਸ਼ੀ, ਕਾਰ ‘ਚ ਬੈਠ ਖ਼ੁਦ ਨੂੰ ਕੀਤਾ ਸ਼ੂਟ

21
0

ਪੁਲਿਸ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਅਜੇ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ ਦੇ ਅਜਨਾਲਾ ‘ਚ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਮ੍ਰਿਤਕ ਦੀ ਪਛਾਣ ਤੇਜਬੀਰ ਸਿੰਘ ਵਜੋਂ ਹੋਈ ਹੈ। ਇਸ ਨੌਜਵਾਨ ਨੇ ਇਹ ਕਦਮ ਕਿਉਂ ਚੁੱਕਿਆ ਅਜੇ ਤੱਕ ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਇਹ ਨੌਜਵਾਨ ਤੇਜਬੀਰ ਰਾਤ ਦੇ ਕਰੀਬ 1 ਵਜੇ ਰਾਜਾਸਾਂਸੀ ‘ਚ ਕਾਰ ‘ਚ ਬੈਠਾ ਸੀ। ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਜਦੋਂ ਇੱਥੇ ਨੇੜੇ-ਤੇੜੇ ਦੇ ਲੋਕ ਪਹੁੰਚੇ ਤਾਂ ਤੇਜਬੀਰ ਕਾਰ ‘ਚ ਹੀ ਇਕੱਲਾ ਬੈਠਾ ਸੀ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੋਕਾਂ ਨੇ ਗੋਲੀਆਂ ਦੀ ਆਵਾਜ਼ ਸੁਣ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਅਜੇ ਕੀਤੀ ਜਾ ਰਹੀ ਹੈ। ਪੁਲਿਸ ਨੂੰ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ। ਪੁਲਿਸ ਘਟਨਾ ਦੇ ਪਿੱਛੇ ਕਿਸੇ ਵੀ ਸੰਭਾਵਿਤ ਉਦੇਸ਼ ਦਾ ਪਤਾ ਲਗਾਉਣ ਲਈ ਉਨ੍ਹਾਂ ਦੇ ਮੋਬਾਈਲ ਫੋਨ ‘ਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ।
ਤੇਜਬੀਰ ਸਿੰਘ ਖਾਲਸਾ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰਾਂ ਤੇ ਦੋਸਤਾਂ ‘ਚ ਬੇਹੱਦ ਦੁੱਖ ਹੈ। ਜਿਹੜੇ ਲੋਕ ਉਸ ਨੂੰ ਜਾਣਦੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਦੋਸਤਾਨਾ ਸੁਭਾਅ ਦਾ ਸੀ ਤੇ ਉਸ ਨੇ ਪਹਿਲਾਂ ਕਦੇ ਕਿਸੇ ਕਿਸਮ ਦੀ ਮਾਨਸਿਕ ਸਮੱਸਿਆ ਬਾਰੇ ਚਰਚਾ ਨਹੀਂ ਕੀਤੀ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਰਿਪੋਰਟ ਆਉਣ ਤੋਂ ਬਾਅਦ ਹੀ ਹੋਰ ਜਾਣਕਾਰੀ ਸਪੱਸ਼ਟ ਹੋਵੇਗੀ।
Previous articleChandigarh ਏਅਰਪੋਰਟ ਪਹੁੰਚੇ Manish Sisodia, ਇੰਚਾਰਚ ਬਣਨ ਤੋਂ ਬਾਅਦ ਪੰਜਾਬ ਦਾ ਪਹਿਲਾ ਦੌਰਾ
Next articleਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ! ਰੂਸ ਨੇ America ਅਤੇ ਯੂਰਪ ਵਿਰੁੱਧ ਛੇੜੀ ‘ਸ਼ੈਡੋ ਵਾਰ’, ਰਿਪੋਰਟ ‘ਚ ਕੀਤਾ ਦਾਅਵਾ

LEAVE A REPLY

Please enter your comment!
Please enter your name here