Home Desh Punjab Vidhan Sabha ਦੀ ਕਾਰਵਾਈ ਦੇਖਣ ਪਹੁੰਚੇ ਹਰਿਆਣਾ ਦੇ CM ਨਾਈਬ ਸੈਣੀ,...

Punjab Vidhan Sabha ਦੀ ਕਾਰਵਾਈ ਦੇਖਣ ਪਹੁੰਚੇ ਹਰਿਆਣਾ ਦੇ CM ਨਾਈਬ ਸੈਣੀ, ਵਿਧਾਇਕਾਂ ਨੇ ਕੀਤੀ ਮੁਲਾਕਾਤ

15
0

ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ, ਵਿਰੋਧੀ ਧੀਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਅਸ਼ਵਨੀ ਸ਼ਰਮਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ।

ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਤੀਜਾ ਦਿਨ ਹੈ। ਮੰਗਲਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਪੰਜਾਬ ਵਿਧਾਨਸਭਾ ਬਜਟ ਸੈਸ਼ਨ ਦੀ ਕਾਰਵਾਈ ਦੇਖਣ ਲਈ ਪਹੁੰਚੇ। ਇਸ ਦੌਰਾਨ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ, ਵਿਰੋਧੀ ਧੀਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਅਸ਼ਵਨੀ ਸ਼ਰਮਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਜ਼ੀਰਕਪੁਰ ਵਿੱਚ ਇੱਕ ਸਰਕਾਰੀ ਕਾਲਜ ਬਣਾਉਣ ‘ਤੇ ਕੰਮ ਕੀਤਾ ਜਾਵੇਗਾ। ਵਿਭਾਗ ਕਾਲਜ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਕੁਲਜੀਤ ਰੰਧਾਵਾ ਨੇ ਇਹ ਮੁੱਦਾ ਉਠਾਇਆ ਸੀ ਕਿ ਜ਼ੀਰਕਪੁਰ ਗੁਰੂਗ੍ਰਾਮ ਵਾਂਗ ਵਿਕਸਤ ਹੋਇਆ ਹੈ। ਅਸੀਂ ਇਸ ਨੂੰ ਮੈਡੀਕਲ ਕਾਲਜ ਬਣਾਉਣ ‘ਤੇ ਕੰਮ ਕਰਾਂਗੇ। ਸਰਕਾਰ ਨੇ ਛੱਤਬੀੜ ਚਿੜੀਆਘਰ ਵਿੱਚ ਜੰਗਲੀ ਜੀਵ ਵਿਭਾਗ ਰਾਹੀਂ ਜਾਨਵਰਾਂ ਦੇ ਇਲਾਜ ਲਈ ਆਈਸੀਯੂ ਸਹੂਲਤ ਸ਼ੁਰੂ ਕੀਤੀ ਹੈ।
ਵਿਧਾਇਕ ਜਸਵੀਰ ਸਿੰਘ ਗਿੱਲ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਬੇਨਤੀ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ ਵਿੱਤ ਮੰਤਰੀ ਚੀਮਾ ਇਸ ਸਬੰਧੀ ਫੰਡ ਮੁਹੱਈਆ ਕਰਵਾਉਣ।
ਨਰਿੰਦਰ ਕੌਰ ਭਰਾਜ ਨੇ ਪੰਜਾਬ ਦੇ ਸੰਗਰੂਰ ਤੋਂ ਨਿਕਲ ਰਹੇ ਦਿੱਲੀ-ਕਟਰਾ ਐਕਸਪ੍ਰੇਸ ਵੇਅ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਗਰੂਰ ਵਿਚੋਂ ਦਿੱਲੀ-ਕਟਰਾ ਐਕਸਪ੍ਰੇਸ ਵੇਅ ਦਾ ਕੱਟ ਕੱਢਿਆ ਗਿਆ ਹੈ। ਜਿਸ ਨਾਲ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਵੱਧ ਜਾਵੇਗੀ। ਇਸ ਪ੍ਰੇਸ਼ਾਨੀ ਦਾ ਸੂਬਾ ਪੱਧਰ ਜਾਂ ਫਿਰ ਕੇਂਦਰ ਦੇ ਪੱਧਰ ‘ਤੇ ਕੱਢਣ ਦੀ ਅਪੀਲ ਕੀਤੀ ਹੈ।
Previous articleLudhiana ‘ਚ ਆਦਮਖੋਰ ਕੁੱਤਿਆਂ ਦਾ ਹਮਲਾ, 9 ਸਾਲ ਦੇ ਬੱਚੇ ਦੀ ਹੋਈ ਮੌਤ
Next articleAmritpal Singh ਵਿਰੁੱਧ NSA ‘ਤੇ ਅੱਜ ਸੁਣਵਾਈ, ਵਰਿੰਦਰ ਸਿੰਘ ਫੌਜੀ ਨੂੰ ਲਿਆਂਦਾ ਜਾਵੇਗੀ ਪੰਜਾਬ

LEAVE A REPLY

Please enter your comment!
Please enter your name here