Home Desh ਰੂਲਦਾ ਸਿੰਘ ਕਤਲ ਮਾਮਲੇ ‘ਚ Jagtar Singh ਬਰੀ, 16 ਸਾਲ ਬਾਅਦ ਕੋਰਟ... Deshlatest NewsPanjab ਰੂਲਦਾ ਸਿੰਘ ਕਤਲ ਮਾਮਲੇ ‘ਚ Jagtar Singh ਬਰੀ, 16 ਸਾਲ ਬਾਅਦ ਕੋਰਟ ਨੇ ਸੁਣਾਇਆ ਫੈਸਲਾ By admin - March 26, 2025 18 0 FacebookTwitterPinterestWhatsApp ਜੁਲਾਈ 2009 ਨੂੰ ਗੋਲੀਬਾਰੀ ਦੌਰਾਨ ਗੰਭੀਰ ਜ਼ਖ਼ਮੀ ਹੋਏ ਸਨ ਤੇ 14 ਅਗਸਤ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਪਟਿਆਲਾ ਦੀ ਸੈਸ਼ਨ ਕੋਰਟ ਨੇ ਅੱਜ 2009 ‘ਚ ਹੋਏ ਰੂਲਦਾ ਸਿੰਘ ਖਰੌਦ ਕਤਲ ਮਾਮਲੇ ‘ਚ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਗੋਲਡੀ ਨੂੰ ਬਰੀ ਕਰ ਦਿੱਤਾ। ਰੂਲਦਾ ਸਿੰਘ ਜੋ ਕਿ ਰਾਸ਼ਟਰੀ ਸਿੱਖ ਸੇਵਕ ਸ਼ਾਖਾ ਦੇ ਪ੍ਰਧਾਨ ਸਨ। ਗੋਲੀਬਾਰੀ ਦੌਰਾਨ ਗੰਭੀਰ ਜ਼ਖ਼ਮੀ ਹੋਏ ਸਨ ਤੇ 14 ਅਗਸਤ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਪਰ ਸਬੂਤਾਂ ਦੀ ਘਾਟ ਕਾਰਨ 2014 ‘ਚ 5 ਹੋਰ ਮੁਲਜ਼ਮ ਨੂੰ ਬਰੀ ਕਰ ਦਿੱਤਾ ਗਿਆ। ਹੁਣ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਗੋਲਡੀ ਨੂੰ ਵੀ ਬੇਕਸੂਰ ਕਰਾਰ ਦੇਣ ਨਾਲ ਪੁਲਿਸ ਦੀ ਜਾਂਚ ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਇਹ ਮਾਮਲਾ 28 ਜੁਲਾਈ 2009 ਦਾ ਹੈ. ਜਦੋਂ ਰੁਲਦਾ ਸਿੰਘ ਖਰੋੜ ਨੂੰ ਰਾਤ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਮਾਮਲੇ ਵਿੱਚ ਪੁਲਿਸ ਨੇ ਕੁਝ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਤੇ ਬਾਅਦ ਵਿੱਚ ਕਈ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸੇ ਮਾਮਲੇ ਵਿੱਚ, ਰਮਨਦੀਪ ਸਿੰਘ ਗੋਲਡੀ ਅਤੇ ਜਗਤਾਰ ਸਿੰਘ ਤਾਰਾ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ। ਇਹ ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ, ਦਰਸ਼ਨ ਸਿੰਘ ਨਾਮ ਦੇ ਇੱਕ ਵਿਅਕਤੀ ਸਮੇਤ ਚਾਰ ਹੋਰ ਲੋਕਾਂ ‘ਤੇ ਵੀ ਇਸੇ ਮਾਮਲੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ, ਪਰ ਸਬੂਤਾਂ ਦੀ ਘਾਟ ਕਾਰਨ 2014 ਵਿੱਚ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਕੇਸ ਵਿੱਚ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਦੇ ਨਾਮ ਸ਼ਾਮਲ ਕਰ ਦਿੱਤੇ। ਹੁਣ ਜਦੋਂ ਅਦਾਲਤ ਨੇ ਉਨ੍ਹਾਂ ਨੂੰ ਵੀ ਬਰੀ ਕਰ ਦਿੱਤਾ ਹੈ, ਤਾਂ ਪੁਲਿਸ ਜਾਂਚ ਪ੍ਰਕਿਰਿਆ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।