Home Desh Narayan Singh Chaura ਜੇਲ੍ਹ ਤੋਂ ਆਇਆ ਬਾਹਰ, ਕੱਲ੍ਹ ਮਿਲੀ ਸੀ ਜਮਾਨਤ Deshlatest NewsPanjabRajniti Narayan Singh Chaura ਜੇਲ੍ਹ ਤੋਂ ਆਇਆ ਬਾਹਰ, ਕੱਲ੍ਹ ਮਿਲੀ ਸੀ ਜਮਾਨਤ By admin - March 27, 2025 20 0 FacebookTwitterPinterestWhatsApp ਸੁਖਬੀਰ ਸਿੰਘ ਬਾਦਲ ਤੇ ਹਮਲੇ ਦੇ ਮਾਮਲੇ ‘ਤੇ ਬੋਲਦਿਆ ਕਿਹਾ ਕਿ ਹੁਣ ਲੋਕ ਸਭ ਕੁਝ ਜਾਣਦੇ ਹਨ ਤੇ ਜੋ ਕੁਝ ਉਸ ਦਿਨ ਵਾਪਰਿਆ ਉਹ ਸਾਰਿਆਂ ਨੇ ਦੇਖਿਆ ਹੈ। ਸ੍ਰੀ ਦਰਬਾਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਕਾਤਲਾਨਾ ਹਮਲਾ ਕਰਨ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਬੰਦ ਨਰਾਇਣ ਸਿੰਘ ਚੌੜਾ ਨੂੰ ਬੀਤੇ ਕੱਲ ਜਮਾਨਤ ਮਿਲੀ ਸੀ।ਅੱਜ ਉਹ ਰੂਪਨਗਰ ਜੇਲ ਵਿੱਚੋਂ ਰਿਹਾਅ ਹੋ ਕੇ ਬਾਹਰ ਨਿਕਲੇ ਹਨ। ਇਸ ਮੌਕੇ ਉਹਨਾਂ ਕਿਹਾ ਕਿ ਇਹ ਪੂਰੇ ਸਿੱਖ ਪੰਥ ‘ਤੇ ਸਿੱਖ ਜਗਤ ਦੀ ਜਿੱਤ ਹੈ ਅਤੇ ਇਹ ਸੱਚ ਦੀ ਜਿੱਤ ਹੈ। ਸੁਖਬੀਰ ਸਿੰਘ ਬਾਦਲ ਤੇ ਹਮਲੇ ਦੇ ਮਾਮਲੇ ‘ਤੇ ਬੋਲਦਿਆ ਕਿਹਾ ਕਿ ਹੁਣ ਲੋਕ ਸਭ ਕੁਝ ਜਾਣਦੇ ਹਨ ਤੇ ਜੋ ਕੁਝ ਉਸ ਦਿਨ ਵਾਪਰਿਆ ਉਹ ਸਾਰਿਆਂ ਨੇ ਦੇਖਿਆ ਹੈ।ਜਥੇਦਾਰ ਸਾਹਿਬਾਨਾਂ ਨੂੰ ਹਟਾਉਣ ਦੇ ਮਾਮਲੇ ਤੇ ਉਹਨਾਂ ਬੋਲਦਿਆਂ ਕਿਹਾ ਕਿ ਜੋ ਇਹਨਾਂ ਦੀ ਵਿਰੋਧਤਾ ਕਰਦਾ ਹੈ ਉਸ ਨੂੰ ਜਲੀਲ ਕਰਕੇ ਅਹੁਦੇ ਤੋਂ ਉਤਾਰ ਦਿੱਤਾ ਜਾਂਦਾ ਹੈ। ਨਾਰਾਇਣ ਸਿੰਘ ਚੌੜਾ ਨੂੰ 110 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜ਼ਮਾਨਤ ਮਿਲ ਹੈ। ਨਾਰਾਇਣ ਸਿੰਘ ਚੌੜਾ ਨੇ 4 ਦਸੰਬਰ 2024 ਨੂੰ ਸੁਖਬੀਰ ਬਾਦਲ ‘ਤੇ ਹਮਲਾ ਕੀਤਾ ਸੀ। ਨਰਾਇਣ ਸਿੰਘ ਚੌੜਾ ਡੇਰਾ ਬਾਬਾ ਨਾਨਕ ਦਾ ਵਸਨੀਕ ਹੈ ਅਤੇ ਇੱਕ ਕੱਟੜਪੰਥੀ ਹੋਣ ਦੇ ਨਾਤੇ, ਉਹ ਦਲ ਖਾਲਸਾ ਨਾਲ ਸਬੰਧਤ ਹੈ। ਚੌੜਾ ਦੇ ਵਿਦੇਸ਼ਾਂ ਵਿੱਚ ਲੁਕੇ ਅੱਤਵਾਦੀਆਂ ਨਾਲ ਸਬੰਧ ਰਹੇ ਹਨ।