Home Crime ਰੇਪ ਮਾਮਲੇ ਵਿੱਚ Pastor Bajinder ਦੋਸ਼ੀ ਕਰਾਰ, ਮੁਹਾਲੀ ਕੋਰਟ 1 ਅਪ੍ਰੈਲ...

ਰੇਪ ਮਾਮਲੇ ਵਿੱਚ Pastor Bajinder ਦੋਸ਼ੀ ਕਰਾਰ, ਮੁਹਾਲੀ ਕੋਰਟ 1 ਅਪ੍ਰੈਲ ਨੂੰ ਸੁਣਾਵੇਗੀ ਸਜਾ ‘ਤੇ ਫੈਸਲਾ

18
0

ਸਾਲ 2018 ਦੇ ਇੱਕ ਮਾਮਲੇ ਵਿੱਚ Pastor Bajinder ਖਿਲਾਫ਼ ਦੋਸ਼ ਆਇਦ ਕੀਤੇ ਗਏ ਹਨ।

ਕਰੀਬ 8 ਸਾਲ ਪੁਰਾਣੇ ਰੇਪ ਕੇਸ ਮਾਮਲੇ ਵਿੱਚ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦਿਆ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਸ ਖਿਲਾਫ਼ ਇੱਕ ਮਹਿਲਾ ਨਾਲ ਜਬਰ ਜਨਾਹ ਕਰਨ ਦੇ ਇਲਜ਼ਾਮ ਸਨ। ਜਿਸ ਨੂੰ ਲੈਕੇ ਇਹ ਮਾਮਲਾ ਚੱਲ ਰਿਹਾ ਸੀ।ਕੋਰਟ ਨੇ ਬਜਿੰਦਰ ਸਿੰਘ ਖਿਲਾਫ਼ ਫੈਸਲਾ ਸੁਣਾਉਂਦੇ ਹੋਏ ਉਸ ਨੂੰ ਦੋਸ਼ੀ ਕਰਾਰ ਦਿੱਤਾ ਜਦੋਂ ਕਿ ਮਾਮਲੇ ਵਿੱਚ ਸ਼ਾਮਿਲ ਬਾਕੀ 5 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਜਿਵੇਂ ਹੀ ਕੋਰਟ ਦਾ ਫੈਸਲਾ ਆਇਆ, ਪੀੜਤ ਧਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪੀੜਤਾਂ ਨੇ ਕਿਹਾ ਕਿ ਅੱਜ ਉਹਨਾਂ ਨੂੰ ਇਨਸਾਫ ਮਿਲ ਗਿਆ ਹੈ। ਹਾਲਾਂਕਿ ਉਹਨਾਂ ਨੂੰ ਅੱਜ ਤੱਕ ਇਹ ਲੜਾਈ ਲੜਣ ਵਿੱਚ ਕਾਫੀ ਮੁਸ਼ਕਿਲਾਂ ਆਈਆਂ ਹਨ।

1 ਅਪ੍ਰੈਲ ਨੂੰ ਹੋਵੇਗਾ ਸਜ਼ਾ ਦਾ ਐਲਾਨ

ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਆਈਪੀਸੀ ਦੀਆਂ ਧਾਰਾਵਾਂ 376, 420, 354, 294, 323, 506, 148 ਅਤੇ 149 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਜਿਸ ਵਿੱਚ ਬਜ਼ਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।ਹਾਲਾਂਕਿ ਮੁਹਾਲੀ ਕੋਰਟ ਨੇ ਅੱਜ ਬਜਿੰਦਰ ਲਈ ਸਜ਼ਾ ਦਾ ਐਲਾਨ ਨਹੀਂ ਕੀਤਾ ਹੈ। ਇਸ ਦੇ ਲਈ 1 ਅਪ੍ਰੈਲ ਦਾ ਦਿਨ ਤੈਅ ਕੀਤਾ ਗਿਆ ਹੈ। ਪੀੜਤ ਧਿਰ ਨੇ ਪਾਸਟਰ ਬਜਿੰਦਰ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਦੋਸ਼ੀ ਨੇ ਪਾਇਆ ਦਬਾਅ- ਪੀੜਤ

ਉੱਧਰ, ਕੋਰਟ ਦੇ ਫੈਸਲੇ ਤੋਂ ਖੁਸ਼ ਪੀੜਤ ਪੱਖ ਵਿੱਚ ਖੁਸ਼ੀ ਦਾ ਮਾਹੌਲ ਹੀ। ਇਸ 2018 ਦੇ ਰੇਪ ਕੇਸ ਦੀ ਪੀੜਤਾ ਦੇ ਪਤੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੋਸ਼ੀ ਪਾਸਟਰ ਲਗਾਤਾਰ ਬਿਮਾਰ ਹੋਣ ਅਤੇ ਹੋਰ ਬਹਾਣੇ ਲਗਾ ਲਗਾ ਕੇ ਕੋਰਟ ਚ ਪੇਸ਼ ਹੋਣ ਤੋਂ ਬਚਦਾ ਰਿਹਾ। ਕੋਰਟ ਨੂੰ ਗੁੰਮਰਾਹ ਕਰ ਕਰਕੇ ਵਿਦੇਸ਼ਾਂ ਚ ਘੁੰਮਦਾ ਰਿਹਾ। ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ।
ਹਾਲਾਂਕਿ, ਇਸ ਕੇਸ ਦੀ ਸੁਣਵਾਈ ਦੌਰਾਨ ਉਨ੍ਹਾਂ ਤੇ ਕਈ ਤਰ੍ਹਾਂ ਦਾ ਦਬਾਅ ਪਾਇਆ ਗਿਆ। ਸਾਨੂੰ ਧਮਕੀਆਂ ਦਿੱਤੀਆਂ ਗਈਆਂ। ਉਹ ਖੁਦ 6 ਮਹੀਨੇ ਜੇਲ੍ਹ ਵਿੱਚ ਰਹਿ ਕੇ ਆਏ ਹਨ। ਪਰ ਮਾਨ ਸਰਕਾਰ ਅਤੇ ਲੋਕਾਂ ਦੇ ਸਮਰਥਨ ਨਾਲ ਆਖਿਰਕਾਰ ਸਾਨੂੰ ਇਨਸਾਫ ਮਿਲਿਆ ਹੈ। ਉਨ੍ਹਾਂ ਕਿਹਾ ਰੱਬ ਨੇ ਪਾਸਟਰ ਨੂੰ ਉਸਦੇ ਕੁਕਰਮਾਂ ਦੀ ਸਜ਼ਾ ਦਿੱਤੀ ਹੈ। ਅਸੀਂ ਹੁਣ ਇਹੀ ਚਾਹੁੰਦੇ ਹਾਂ ਇਸਨੂੰ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ, ਤਾਂ ਜੋ ਅੱਗੇ ਕੋਈ ਅਜਿਹਾ ਪਾਪ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ
Previous articlePunjab ਵਿੱਚ 2 ਦਿਨ ਰਹੇਗੀ ਛੁੱਟੀ, ਸਰਕਾਰ ਨੇ ਈਦ-ਉਲ-ਫਿਤਰ ਮੌਕੇ ਕੀਤਾ ਐਲਾਨ
Next articleSwapan Sharma ਹੋਣਗੇ Ludhiana ਦੇ ਨਵੇਂ ਪੁਲਿਸ ਕਮਿਸ਼ਨਰ, Harmanbir ਫਿਰੋਜ਼ਪੁਰ ਰੇਂਜ ਦੇ DIG ਨਿਯੁਕਤ

LEAVE A REPLY

Please enter your comment!
Please enter your name here