Home Desh ਕਿਸਾਨ ਆਗੂ Dallewal ਦੀ ਵਿਗੜੀ ਤਬੀਅਤ, ਬਰਨਾਲਾ ਹਸਪਤਾਲ ‘ਚ ਕਰਵਾਇਆ ਦਾਖਲ Deshlatest NewsPanjab ਕਿਸਾਨ ਆਗੂ Dallewal ਦੀ ਵਿਗੜੀ ਤਬੀਅਤ, ਬਰਨਾਲਾ ਹਸਪਤਾਲ ‘ਚ ਕਰਵਾਇਆ ਦਾਖਲ By admin - April 8, 2025 16 0 FacebookTwitterPinterestWhatsApp ਜਗਜੀਤ ਡੱਲੇਵਾਲ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 132 ਦਿਨਾਂ ਤੋਂ ਮਰਨ ਵਰਤ ‘ਤੇ ਸਨ। ਬਰਨਾਲਾ ਦੀ ਧਨੌਲਾ ਮੰਡੀ ਵਿਖੇ ਹੋਈ ਮਹਾਂਪੰਚਾਇਤ ਦੌਰਾਨ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਤਬੀਅਤ ਅਚਾਨਕ ਵਿਗੜਣ ਦੀ ਸੂਚਨਾ ਮਿਲੀ ਹੈ। ਡੱਲੇਵਾਲ ਦੀ ਤਬੀਅਤ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੇਟ ‘ਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਰਣਜੀਤ ਸਿੰਘ ਨੇ ਦੱਸਿਆ ਕਿ ਡੱਲੇਵਾਲ ਨੂੰ ਇੱਕ ਦਿਨ ਪਹਿਲਾਂ ਖੰਨਾ ਹਸਪਤਾਲ ‘ਚ ਦਾਖਲ ਵੀ ਕਰਵਾਇਆ ਗਿਆ ਸੀ। ਉੱਥੋਂ ਉਹ ਸਿੱਧਾ ਧਨੌਲਾ ‘ਚ ਕਿਸਾਨਾਂ ਦੀ ਰੈਲੀ ‘ਚ ਪਹੁੰਚੇ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਫਿਰ ਵਿਗੜ ਗਈ। ਤੁਹਾਨੂੰ ਦੱਸ ਦੇਈਏ ਕਿ ਜਗਜੀਤ ਡੱਲੇਵਾਲ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 132 ਦਿਨਾਂ ਤੋਂ ਮਰਨ ਵਰਤ ‘ਤੇ ਸਨ। ਉਨ੍ਹਾਂ ਨੇ ਬੀਤੇ ਦਿਨ ਹੀ ਫਤਿਹਗੜ੍ਹ ਸਾਹਿਬ ‘ਚ ਆਪਣਾ ਮਰਨ ਵਰਤ ਖ਼ਤਮ ਕੀਤਾ ਸੀ। ਇਸ ਵੇਲੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ।