Home Desh AI ਨਾਲ ਬਣਾਈਆਂ Moosewala ਦੀਆਂ ਤਸਵੀਰਾਂ ‘ਤੇ ਵਿਵਾਦ, ਮਾਂ ਚਰਨ ਕੌਰ ਨੇ...

AI ਨਾਲ ਬਣਾਈਆਂ Moosewala ਦੀਆਂ ਤਸਵੀਰਾਂ ‘ਤੇ ਵਿਵਾਦ, ਮਾਂ ਚਰਨ ਕੌਰ ਨੇ ਪੋਸਟ ਕਰ ਜਤਾਇਆ ਇਤਰਾਜ਼

10
0

ਮਾਨਸਾ ਦੇ ਪਿੰਡ ਮੂਸਾ ਦੇ ਰਹਿਣ ਵਾਲੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਪਿੰਡ ਜਵਾਹਰਕੇ ਵਿੱਚ ਕਰ ਦਿੱਤਾ ਗਿਆ ਸੀ।

ਮਰਹੂਮ ਪੰਜਾਬੀ ਗਾਇਕ ਸਿਧੂ ਮੂਸੇਵਾਲਾ ਦੀ ਕੁੱਝ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ AI ਦੀ ਸਹਾਇਤਾ ਨਾਲ ਬਣਾਇਆ ਗਿਆ ਹੈ। ਇਨ੍ਹਾਂ ਤਸਵੀਰਾਂ ਚ ਸਿੱਧੂ ਮੂਸੇਵਾਲਾ ਦੀ ਪੱਗ ਨਹੀਂ ਹੈ, ਜਿਸ ਕਾਰਨ ਇਸ ‘ਤੇ ਵਿਵਾਦ ਛਿੜ ਗਿਆ ਹੈ। ਇਨ੍ਹਾਂ ਤਸਵੀਰਾਂ ਤੇ ਪਰਿਵਾਰ ਨੇ ਵੀ ਇਤਰਾਜ ਜਾਹਿਰ ਕੀਤਾ ਹੈ।
ਸਿਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਇਨ੍ਹਾਂ ਵੀਡੀਓ ‘ਤੇ ਇਤਰਾਜ਼ ਜਾਹਿਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਤਸਵੀਰਾਂ ਚ ਸਿੱਧੂ ਮੂਸੇਵਾਲਾ ਦੀ ਦਿੱਖ ਨਾਲ ਛੇੜਛਾੜ ਕੀਤੀ ਗਈ ਹੈ ਜੋ ਕਿ ਨਿੰਦਰਯੋਗ ਹੈ।
ਮਾਨਸਾ ਦੇ ਪਿੰਡ ਮੂਸਾ ਦੇ ਰਹਿਣ ਵਾਲੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਪਿੰਡ ਜਵਾਹਰਕੇ ਵਿੱਚ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਪੰਜਾਬ-ਹਰਿਆਣਾ ਦੇ 6 ਸ਼ੂਟਰਾਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਸੀ ਜਦੋਂ ਉਹ ਆਪਣੇ 2 ਦੋਸਤਾਂ ਨਾਲ ਇੱਕ ਅਸੁਰੱਖਿਅਤ ਥਾਰ ਜੀਪ ਵਿੱਚ ਸਫ਼ਰ ਕਰ ਰਿਹਾ ਸੀ।
ਲਾਰੈਂਸ ਗੈਂਗ ਦੇ ਗੋਲਡੀ ਬਰਾੜ ਨੇ ਕਤਲ ਦੀ ਜ਼ਿੰਮੇਵਾਰੀ ਲਈ। ਇਸ ਮਾਮਲੇ ਵਿੱਚ, ਪੁਲਿਸ ਨੇ ਲਾਰੈਂਸ-ਗੋਲਡੀ ਸਮੇਤ 30 ਤੋਂ ਵੱਧ ਗੈਂਗਸਟਰਾਂ ਨੂੰ ਨਾਮਜ਼ਦ ਕੀਤਾ ਹੈ ਅਤੇ ਉਨ੍ਹਾਂ ਵਿੱਚੋਂ ਕਈਆਂ ਵਿਰੁੱਧ ਚਲਾਨ ਪੇਸ਼ ਕੀਤਾ ਹੈ।

 

 

Previous article8 ਮਹੀਨਿਆਂ ਵਿੱਚ 16 ਗ੍ਰਨੇਡ ਅਟੈਕ… ਵਿਦੇਸ਼ਾਂ ‘ਚ ਬੈਠੇ ਅੱਤਵਾਦੀ ਹੈਂਡਲਰਾਂ ਦਾ ਕੀ ਹੈ ਮਕਸਦ? ਕਿਉਂ ਭੰਗ ਕਰਨਾ ਚਾਹ ਰਹੇ ਪੰਜਾਬ ਦੀ ਸ਼ਾਂਤੀ
Next articlePunjab, Haryana ਅਤੇ ਹਿਮਾਚਲ ਨੂੰ ਵੱਡਾ ਤੋਹਫਾ, ਤਿਰੂਪਤੀ ਮੰਦਰ ਅਤੇ ਖੇਤੀ ਲਈ ਪਾਣੀ… ਮੋਦੀ ਕੈਬਨਿਟ ਨੇ ਲਏ ਕਈ ਅਹਿਮ ਫੈਸਲੇ

LEAVE A REPLY

Please enter your comment!
Please enter your name here