Home Desh ਭਗੌੜਾ ਹੀਰਾ ਵਪਾਰੀ ਮੇਹੁਲ ਚੋਕਸੀ ਬੈਲਜੀਅਮ ਵਿੱਚ ਗ੍ਰਿਫ਼ਤਾਰ, ਪੀਐਨਬੀ ਘੁਟਾਲੇ ਦਾ ਹੈ...

ਭਗੌੜਾ ਹੀਰਾ ਵਪਾਰੀ ਮੇਹੁਲ ਚੋਕਸੀ ਬੈਲਜੀਅਮ ਵਿੱਚ ਗ੍ਰਿਫ਼ਤਾਰ, ਪੀਐਨਬੀ ਘੁਟਾਲੇ ਦਾ ਹੈ ਮੁਲਜ਼ਮ

57
0

ਪੰਜਾਬ ਨੈਸ਼ਨਲ ਬੈਂਕ ਦੇ 2 ਅਰਬ ਡਾਲਰ ਦੇ ਘੁਟਾਲੇ ਵਿੱਚ ਮੁੱਖ ਮੁਲਜ਼ਮ, ਮੇਹੁਲ ਚੋਕਸੀ ਨੂੰ ਬੈਲਜੀਅਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

2 ਬਿਲੀਅਨ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ (PNB) ਘੁਟਾਲੇ ਦੇ ਦੋ ਮੁੱਖ ਮੁਲਜ਼ਮਾਂ ਵਿੱਚੋਂ ਇੱਕ, ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਸੀਬੀਆਈ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ। 2018 ਵਿੱਚ ਭਾਰਤ ਤੋਂ ਭੱਜਣ ਤੋਂ ਬਾਅਦ ਉਸਨੂੰ ਕਾਬੂ ਕਰਨ ਲਈ ਸਾਲਾਂ ਤੋਂ ਚੱਲ ਰਹੇ ਯਤਨਾਂ ਵਿੱਚ ਉਸਦੀ ਗ੍ਰਿਫਤਾਰੀ ਨੂੰ ਇੱਕ ਮਹੱਤਵਪੂਰਨ ਕਦਮ ਦੱਸਿਆ ਜਾ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਚੋਕਸੀ ਨੂੰ ਸੀਬੀਆਈ ਦੀ ਬੇਨਤੀ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਨੂੰ ਭਾਰਤੀ ਏਜੰਸੀਆਂ ਨੇ ਬੈਲਜੀਅਮ ਵਿੱਚ ਬੇਲ ਲਾਕੇਟ ਕੀਤਾ ਗਿਆ ਸੀ। ਦਰਅਸਲ, 2021 ਦੇ ਅੰਤ ਵਿੱਚ, ਉਹ ਐਂਟੀਗੁਆ ਤੋਂ ਭੱਜ ਗਿਆ ਸੀ। ਇਸ ਭਗੌੜੇ ਬਾਰੇ ਭਾਰਤੀ ਜਾਂਚ ਏਜੰਸੀਆਂ ਦੋ ਮਹੀਨਿਆਂ ਤੋਂ ਬੈਲਜੀਅਮ ਦੀਆਂ ਏਜੰਸੀਆਂ ਦੇ ਸੰਪਰਕ ਵਿੱਚ ਸਨ, ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ।
ਮੇਹੁਲ ਚੋਕਸੀ ਅਤੇ ਉਸਦੇ ਭਤੀਜੇ ਨੀਰਵ ਮੋਦੀ ‘ਤੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘੁਟਾਲੇ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਦਾ ਇਲਜ਼ਾਮ ਹੈ, ਜਿੱਥੇ ਉਸ ‘ਤੇ ਬੈਂਕ ਨਾਲ 13,850 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਇਲਜ਼ਾਮ ਹੈ। ਇਸ ਦੇ ਨਾਲ ਹੀ, ਮੁੰਬਈ ਦੀ ਇੱਕ ਅਦਾਲਤ ਨੇ ਮੇਹੁਲ ਚੋਕਸੀ ਵਿਰੁੱਧ ਦੋ ਓਪਨ-ਐਂਡੇਡ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਪਹਿਲਾ ਵਾਰੰਟ 23 ਮਈ 2018 ਨੂੰ ਜਾਰੀ ਕੀਤਾ ਗਿਆ ਸੀ ਅਤੇ ਦੂਜਾ ਵਾਰੰਟ 15 ਜੂਨ 2021 ਨੂੰ ਜਾਰੀ ਕੀਤਾ ਗਿਆ ਸੀ। ਇਹ ਵਾਰੰਟ ਪੰਜਾਬ ਨੈਸ਼ਨਲ ਬੈਂਕ (PNB) ਘੁਟਾਲੇ ਦੇ ਸਬੰਧ ਵਿੱਚ ਜਾਰੀ ਕੀਤੇ ਗਏ ਸਨ।

ਬੈਲਜੀਅਮ ਵਿੱਚ ਰਹਿਣ ਦੀ ਮੰਗੀ ਗਈ ਸੀ ਇਜਾਜ਼ਤ

ਇਸ ਤੋਂ ਪਹਿਲਾਂ, ਭਗੌੜੇ ਕਾਰੋਬਾਰੀ ਨੇ 15 ਨਵੰਬਰ, 2023 ਨੂੰ ਬੈਲਜੀਅਮ ਵਿੱਚ ਰਹਿਣ ਦੀ ਇਜਾਜ਼ਤ ਮੰਗੀ ਸੀ। ਉਹ ਭਾਰਤ ਤੋਂ ਭੱਜਣ ਤੋਂ ਬਾਅਦ ਬੈਲਜੀਅਮ ਜਾਣ ਤੋਂ ਪਹਿਲਾਂ ਐਂਟੀਗੁਆ ਅਤੇ ਬਾਰਬੁਡਾ ਵਿੱਚ ਰਹਿ ਰਿਹਾ ਸੀ। ਉਸਦੀ ਪਤਨੀ ਪ੍ਰੀਤੀ ਚੋਕਸੀ ਬੈਲਜੀਅਮ ਦੀ ਨਾਗਰਿਕ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਮੇਹੁਲ ਚੋਕਸੀ ਨੇ ਬੈਲਜੀਅਮ ਵਿੱਚ ਰਹਿਣ ਲਈ ‘ਐਫ ਰੈਜ਼ੀਡੈਂਸੀ ਕਾਰਡ’ ਪ੍ਰਾਪਤ ਕੀਤਾ। ਹਾਲਾਂਕਿ, ਉਸਨੇ ਬੈਲਜੀਅਨ ਅਧਿਕਾਰੀਆਂ ਨੂੰ ਗੁੰਮਰਾਹਕੁੰਨ ਅਤੇ ਮਨਘੜਤ ਦਸਤਾਵੇਜ਼ ਪੇਸ਼ ਕੀਤੇ, ਜਿਨ੍ਹਾਂ ਵਿੱਚ ਗਲਤ ਜਾਣਕਾਰੀ ਅਤੇ ਜਾਅਲੀ ਕਾਗਜ਼ਾਤ ਸ਼ਾਮਲ ਸਨ, ਰਿਹਾਇਸ਼ ਪ੍ਰਾਪਤ ਕਰਨ ਅਤੇ ਭਾਰਤ ਹਵਾਲਗੀ ਤੋਂ ਬਚਣ ਦੀ ਕੋਸ਼ਿਸ਼ ਵਿੱਚ।
ਇਹ ਵੀ ਦੋਸ਼ ਹੈ ਕਿ ਮੇਹੁਲ ਨੇ ਆਪਣੀ ਭਾਰਤੀ ਅਤੇ ਐਂਟੀਗੁਆ ਨਾਗਰਿਕਤਾ ਦਾ ਖੁਲਾਸਾ ਨਹੀਂ ਕੀਤਾ। ਉਸਨੇ ਅਰਜ਼ੀ ਪ੍ਰਕਿਰਿਆ ਦੌਰਾਨ ਆਪਣੀ ਕੌਮੀਅਤ ਗਲਤ ਦੱਸੀ ਸੀ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਮੇਹੁਲ ਚੋਕਸੀ ਕਥਿਤ ਤੌਰ ‘ਤੇ ਇੱਕ ਮਸ਼ਹੂਰ ਕੈਂਸਰ ਹਸਪਤਾਲ ਵਿੱਚ ਇਲਾਜ ਲਈ ਸਵਿਟਜ਼ਰਲੈਂਡ ਜਾਣ ਦੀ ਯੋਜਨਾ ਬਣਾ ਰਿਹਾ ਸੀ।
Previous articleਵਿਰਾਟ ਕੋਹਲੀ ਨੂੰ ਦਿਲ ਦੀ ਬਿਮਾਰੀ ਹੈ? ਸੰਜੂ ਸੈਮਸਨ ਨੇ ਕਿਉਂ ਕੀਤੀ ਆਰਸੀਬੀ ਦੇ ਬੱਲੇਬਾਜ਼ ਦੀ Heart Beat ਚੈੱਕ
Next articleਮੁੜ ਗਰਮੀ ਦਿਖਾਉਣ ਲੱਗੀ ਅਸਰ, 16 ਤੋਂ ਹੀਟ ਵੇਵ ਦਾ ਅਲਰਟ ਜਾਰੀ, 18 ਨੂੰ ਕੁੱਝ ਥਾਵਾਂ ਤੇ ਪੈ ਸਕਦਾ ਹੈ ਮੀਂਹ

LEAVE A REPLY

Please enter your comment!
Please enter your name here