Home Desh Gian Sagar Medical College ਤੇ ਹਸਪਤਾਲ ‘ਤੇ ਈਡੀ ਦੀ ਰੇਡ, ਟੀਮ... Deshlatest NewsPanjabRajniti Gian Sagar Medical College ਤੇ ਹਸਪਤਾਲ ‘ਤੇ ਈਡੀ ਦੀ ਰੇਡ, ਟੀਮ ਨੇ ਦਫਤਰੀ ਰਿਕਾਰਡ ਕਬਜ਼ੇ ‘ਚ ਲੈ ਕੇ ਜਾਂਚ ਆਰੰਭੀ By admin - April 15, 2025 28 0 FacebookTwitterPinterestWhatsApp ਨੈਸ਼ਨਲ ਹਾਈਵੇਅ ‘ਤੇ ਸਥਿਤ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ‘ਤੇ ਮੰਗਲਵਾਰ ਸਵੇਰੇ ED ਦੀ ਟੀਮ ਵੱਲੋਂ ਰੇਡ ਕੀਤੀ ਗਈ ਹੈ। ਨੈਸ਼ਨਲ ਹਾਈਵੇਅ ‘ਤੇ ਸਥਿਤ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ‘ਤੇ ਮੰਗਲਵਾਰ ਸਵੇਰੇ ਈਡੀ (ED) ਦੀ ਟੀਮ ਵੱਲੋਂ ਰੇਡ ਕੀਤੀ ਗਈ ਹੈ। ਹਸਪਤਾਲ ਮਨੇਜਮੈਂਟ ਨੂੰ ਜਦੋਂ ਈਡੀ ਦੀ ਟੀਮ ਦੇ ਆਉਣ ਦੀ ਭਣਕ ਲੱਗੀ ਤਾਂ ਅਧਿਕਾਰੀ ਉਥੋ ਗਾਇਬ ਹੋ ਗਏ। ਟੀਮ ਨੇ ਹਸਪਤਾਲ ਦੇ ਦਫਤਰ ਅੰਦਰ ਦਾਖਲ ਹੋ ਕੇ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਟੀਮ ਸਵੇਰੇ 9.30 ਵਜੇ ਦੇ ਕਰੀਬ ਹਸਪਤਾਲ ਵਿੱਚ ਹਰਿਆਣਾ ਨੰਬਰ ਦੀਆਂ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਪਹੁੰਚੀ। ਟੀਮ ਨੇ ਹਸਪਤਾਲ ਦਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਰੇਡ ਬਾਰੇ ਪ੍ਰਬੰਧਕਾਂ ਨੂੰ ਪਤਾ ਲੱਗਣ ‘ਤੇ ਉਹ ਹਸਪਤਾਲ ‘ਚੋਂ ਰਫੂਚੱਕਰ ਹੋ ਗਏ। ਇਸ ਟੀਮ ਵਿਚ 8 ਤੋਂ 10 ਮੈਂਬਰ ਸ਼ਾਮਲ ਹਨ, ਜੋ ਕਿ ਖਬਰ ਲਿਖੇ ਜਾਣ ਤੱਕ ਰਿਕਾਰਡ ਦੀ ਜਾਂਚ ਕਰ ਰਹੇ ਸਨ। ਹਸਪਤਾਲ ਵਿੱਚ ਮੀਡੀਆ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਹਰੇਕ ਵਿਅਕਤੀ ਨੂੰ ਪੁੱਛ ਗਿੱਛ ਕਰਨ ਉਪਰੰਤ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਗਿਆਨ ਸਾਗਰ ਹਸਪਤਾਲ ਪਹਿਲਾਂ ਵੀ ਵਿਵਾਦਾਂ ਵਿੱਚ ਘਿਰੀਆ ਰਿਹਾ ਹੈ, ਜਿਸ ਤੋਂ ਬਾਅਦ ਹਸਪਤਾਲ ਅਤੇ ਇਸ ਦੇ ਮੈਡੀਕਲ ਕਾਲਜ ਬੰਦ ਹੋ ਗਏ ਸਨ। ਉਸ ਸਮੇਂ ਇਸ ਹਸਪਤਾਲ ਵਿੱਚ ਪੜਦੇ ਮੈਡੀਕਲ ਵਿਦਿਆਰਥੀਆਂ ਨੂੰ ਦੂਜੇ ਕਾਲਜਾਂ ਵਿੱਚ ਸਿਫਟ ਕੀਤਾ ਗਿਆ ਸੀ। ਹੁਣ ਦੁਬਾਰਾ ਇਹ ਹਸਪਤਾਲ ਤੇ ਮੈਡੀਕਲ ਕਾਲਜ ਚਾਲੂ ਹੋ ਗਿਆ ਹੈ। ਹੁਣ ਮੁੜ ਇਸ ਹਸਪਤਾਲ ਵਿੱਚ ਈਡੀ ਦੀ ਟੀਮ ਵੱਲੋਂ ਕੀਤੀ ਛਾਪੇਮਾਰੀ ਨਾਲ ਹਸਪਤਾਲ ਮੁੜ ਵਿਵਾਦਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਖਬਰ ਲਿਖੇ ਜਾਣ ਤੱਕ ਹਸਪਤਾਲ ਦੇ ਰਿਕਾਰਡ ਦੀ ਜਾਂਚ ਜਾਰੀ ਸੀ ਅਤੇ ਟੀਮ ਵੱਲੋਂ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਕੁਝ ਦੱਸਣ ਦੀ ਗੱਲ ਕਹੀ ਜਾ ਰਹੀ ਹੈ।