Home Desh Punjab ‘ਚ ਬਦਲੇਗਾ ਹਸਪਤਾਲਾਂ ਦਾ ਸਮਾਂ, 24 ਘੰਟੇ ਚਾਲੂ ਰਹਿਣਗੀਆਂ ਐਮਰਜੈਂਸੀ ਸੇਵਾਵਾਂ Deshlatest NewsPanjab Punjab ‘ਚ ਬਦਲੇਗਾ ਹਸਪਤਾਲਾਂ ਦਾ ਸਮਾਂ, 24 ਘੰਟੇ ਚਾਲੂ ਰਹਿਣਗੀਆਂ ਐਮਰਜੈਂਸੀ ਸੇਵਾਵਾਂ By admin - April 15, 2025 13 0 FacebookTwitterPinterestWhatsApp ਹਰ ਸਾਲ ਸਰਕਾਰ ਵੱਲੋਂ ਗਰਮੀਆਂ ਦੇ ਮੌਸਮ ਨੂੰ ਧਿਆਨ ‘ਚ ਰੱਖਦੇ ਹੋਏ ਸਮਾਂ ਬਦਲਿਆ ਜਾਂਦਾ ਹੈ। ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਸਮਾਂ ਬੁੱਧਵਾਰ ਯਾਨੀ 16 ਅਪ੍ਰੈਲ ਤੋਂ ਬਦਲਿਆ ਜਾ ਰਿਹਾ ਹੈ। ਇਸ ਸਮੇਂ ਦੌਰਾਨ ਸਾਰੀਆਂ ਸਿਹਤ ਸੰਸਥਾਵਾਂ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 2 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਨ੍ਹਾਂ ਸਿਹਤ ਸੰਸਥਾਵਾਂ ‘ਚ ਸਾਰੇ ਜ਼ਿਲ੍ਹਾ ਹਸਪਤਾਲ, ਕਮਿਊਨਿਟੀ ਸਿਹਤ ਕੇਂਦਰ, ਆਮ ਆਦਮੀ ਕਲੀਨਿਕ, ਸਬ-ਡਵੀਜ਼ਨ ਹਸਪਤਾਲ, ਪ੍ਰਾਇਮਰੀ ਸਿਹਤ ਕੇਂਦਰ, ਆਯੁਸ਼ਮਾਨ ਸਿਹਤ ਤੇ ਤੰਦਰੁਸਤੀ ਕੇਂਦਰ ਤੇ ਈਐਸਆਈ (ESI) ਹਸਪਤਾਲ ਸ਼ਾਮਲ ਹਨ। ਇਹ ਸਮਾਂ ਅਕਤੂਬਰ, 2025 ਤੱਕ ਲਾਗੂ ਰਹੇਗਾ। ਮਿਲੀ ਜਾਣਕਾਰੀ ਅਨੁਸਾਰ ਹਰ ਸਾਲ ਸਰਕਾਰ ਵੱਲੋਂ ਗਰਮੀਆਂ ਦੇ ਮੌਸਮ ਨੂੰ ਧਿਆਨ ‘ਚ ਰੱਖਦੇ ਹੋਏ ਸਮਾਂ ਬਦਲਿਆ ਜਾਂਦਾ ਹੈ। ਇਸ ਦੇ ਪਿੱਛੇ ਵਿਚਾਰ ਇਹ ਹੈ ਕਿ ਲੋਕ ਸਵੇਰੇ ਆਸਾਨੀ ਨਾਲ ਹਸਪਤਾਲਾਂ ਤੱਕ ਪਹੁੰਚ ਸਕਣ ਤਾਂ ਜੋ ਆਪਣਾ ਇਲਾਜ ਕਰਵਾ ਸਮੇਂ ਸਿਰ ਕਰਵਾ ਸਕਣ। ਹਾਲਾਂਕਿ ਸਾਰੇ ਹਸਪਤਾਲਾਂ ਦੇ ਰਜਿਸਟ੍ਰੇਸ਼ਨ ਕਾਊਂਟਰ ਹਸਪਤਾਲ ਦੇ ਨਿਰਧਾਰਤ ਖੁੱਲ੍ਹਣ ਦੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ। ਇਹ ਵਿਵਸਥਾ ਮਰੀਜ਼ਾਂ ਦੀਆਂ ਦਵਾਈਆਂ ਲੈਣ ਲਈ ਉਡੀਕ ਕਰਨ ਤੋਂ ਬਚਾਉਣ ਲਈ ਕੀਤੀ ਗਈ ਹੈ। ਨਾਲ ਹੀ ਮਰੀਜ਼ ਨਿਰਧਾਰਤ ਸਮੇਂ ਦੇ ਅੰਦਰ ਆਪਣੇ ਟੈਸਟ ਤੇ ਇਲਾਜ ਆਰਾਮ ਨਾਲ ਕਰਵਾ ਸਕਦੇ ਹਨ। ਐਮਰਜੈਂਸੀ ਸੇਵਾਵਾਂ ਸਰਕਾਰੀ ਹਸਪਤਾਲਾਂ ‘ਚ ਪਹਿਲਾਂ ਵਾਂਗ 24 ਘੰਟੇ ਹੀ ਜਾਰੀ ਰਹਿਣਗੀਆਂ। ਹਾਲਾਂਕਿ ਹਸਪਤਾਲਾਂ ਦੇ ਅੰਦਰ ਦਫ਼ਤਰੀ ਕੰਮ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ ਜੋ ਕੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਾਰੀ ਰਹਿਣਗੇ। ਇਸ ‘ਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਰਮੀਆਂ ਦੇ ਮੌਸਮ ਨੂੰ ਧਿਆਨ ‘ਚ ਰੱਖਦੇ ਹੋਏ ਸਾਰੇ ਹਸਪਤਾਲਾਂ ‘ਚ ਵਿਸ਼ੇਸ਼ ਵਾਰਡ ਬਣਾਏ ਗਏ ਹਨ। ਇਸ ਤੋਂ ਇਲਾਵਾ ਹਸਪਤਾਲਾਂ ‘ਚ ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ।