Home Crime Tarn Taran ‘ਚ ਹੋਇਆ Encounter, ਪੁਲਿਸ ਨੇ ਦੋ ਹਥਿਆਰ ਤਸਕਰਾਂ ਨੂੰ ਕੀਤਾ...

Tarn Taran ‘ਚ ਹੋਇਆ Encounter, ਪੁਲਿਸ ਨੇ ਦੋ ਹਥਿਆਰ ਤਸਕਰਾਂ ਨੂੰ ਕੀਤਾ ਗ੍ਰਿਫਤਾਰ

2
0

Tarn Taran ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ।

ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਖ਼ਤਮ ਕਰਨ ਲਈ ਸੂਬੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਨਸ਼ਾ ਤਸਕਰਾਂ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਤਰਨ ਤਰਨ ਪੁਲਿਸ ਵੱਲੋਂ ਆਏ ਦਿਨ ਹੀ ਗੈਂਗਸਟਰਵਾਦ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਮੁੱਖ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਤਰਨ ਤਾਰਨ ਪੁਲਿਸ ਨੇ ਉਸੇ ਰੱਖ ਥਾਣਾ ਸਰਾਏ ਅਮਾਨਤ ਖਾਂ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੋਟਰਸਾਇਕਲ ਤੇ ਆ ਰਹੇ ਦੋ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਦੇ ਨਾਲ ਹੀ ਮੁਲਜ਼ਮਾਂ ਨੇ ਪੁਲਿਸ ਪਾਰਟੀ ਉਪਰ ਹੀ ਅੱਗੋ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਅਤੇ ਇਕ ਮੁਲਜ਼ਮ ਦੀ ਲੱਤ ਦੇ ਵਿੱਚ ਗੋਲੀ ਲਗ ਗਈ ਜਿਸ ਨਾਲ ਉਹ ਗੰਭੀਰ ਜਖ਼ਮੀ ਹੋ ਗਿਆ।
ਇਸ ਦੇ ਨਾਲ ਹੀ ਪੁਲਿਸ ਨੇ ਤੁਰੰਤ ਹੀ ਜ਼ਖਮੀ ਹੋਏੁ ਮੁਲਜ਼ਮ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਦੀ ਪਹਿਚਾਣ ਸੁਖਦੇਵ ਸਿੰਘ ਉਰਫ ਦੇਵ ਅਤੇ ਸਵਰਨ ਕੁਮਾਰ ਉਰਫ ਘੋੜਾ ਵੱਜੋਂ ਹੋਈ ਹੈ। ਜਿਨ੍ਹਾਂ ਦੇ ਕੋਲੋਂ 2 ਪਿਸਤੌਲ ਗਲਾਕ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਜਖ਼ਮੀ ਨੂੰ ਸਿਵਲ ਹਸਪਤਾਲ ਤਰਨਤਾਰਨ ਵਿੱਚ ਦਾਖਲ ਕਰਵਾਇਆ ਗਿਆ।

ਐਸਪੀ ਦਾ ਬਿਆਨ

ਬਦਮਾਸ਼ਾਂ ਨਾਲ ਹੋਈ ਮੁਠਭੇੜ ‘ਤੇ ਐਸਪੀ ਡਿਟੈਕਟਿਵ ਅਜੇ ਰਾਜ ਸਿੰਘ ਨੇ ਕਿਹਾ ਕਿ ਸਾਨੂੰ ਅੱਜ ਸਵੇਰੇ ਸੂਚਨਾ ਮਿਲੀ ਕਿ ਕੁਝ ਬਦਮਾਸ਼ ਅੰਮ੍ਰਿਤਸਰ ਦਿਹਾਤੀ ਤੋਂ ਤਰਨਤਾਰਨ ਵੱਲ ਆ ਰਹੇ ਹਨ ਅਤੇ ਉਨ੍ਹਾਂ ਕੋਲ ਹਥਿਆਰ ਹਨ। ਉਨ੍ਹਾਂ ਨੇ ਪਹਿਲਾਂ ਵੀ ਹਥਿਆਰ ਸਪਲਾਈ ਕੀਤੇ ਸਨ ਅਤੇ ਅੱਜ ਵੀ ਉਹ ਹਥਿਆਰ ਸਪਲਾਈ ਕਰਨ ਜਾ ਰਹੇ ਸਨ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਤਿੰਨ ਗੋਲੀਆਂ ਚਲਾਈਆਂ ਅਤੇ ਪੁਲਿਸ ਨੇ ਦੋ ਗੋਲੀਆਂ ਚਲਾਈਆਂ। ਘਟਨਾ ਵਿੱਚ ਸੁਖਦੇਵ ਸਿੰਘ ਜ਼ਖਮੀ ਹੋ ਗਿਆ ਹੈ। ਉਸਨੂੰ ਇਲਾਜ ਲਈ ਭੇਜਿਆ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ।

ਡੀਜੀਪੀ ਗੌਰਵ ਯਾਦਵ ਨੇ ਦਿੱਤੀ ਜਾਣਕਾਰੀ

ਇਸ ਮਾਮਲੇ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਤਰਨਤਾਰਨ ਪੁਲਿਸ ਨੇ ਦੋ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਹੈ। ਜਿਹਨਾਂ ਦੇ ਕੋਲੋ ਇੱਕ ਗਲੌਕ 9MM ਅਤੇ ਇੱਕ PX5 .30 ਕੈਲੀਬਰ ਪਿਸਤੌਲ, 7 ਜ਼ਿੰਦਾ ਕਾਰਤੂਸ, ਅਤੇ 3 ਖਾਲੀ ਖੋਲ ਮਿਲੇ ਹਨ।
ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਦੋਸ਼ੀ #ਪਾਕਿਸਤਾਨ-ਅਧਾਰਤ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਤਰਨਤਾਰਨ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਹਥਿਆਰ ਸਪਲਾਈ ਕਰ ਰਹੇ ਸਨ। ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਹੋਰ ਜਾਂਚ ਜਾਰੀ ਹੈ।
Previous articleਜੇਡੀ ਵੈਂਸ ਦੇ ਭਾਰਤੀ ਦੌਰੇ ਦਾ ਕਿਸਾਨਾਂ ਨੇ ਕੀਤਾ ਵਿਰੋਧ, 23-24 ਅਪ੍ਰੈਲ ਨੂੰ ਕਰਨਗੇ ਰੋਸ ਪ੍ਰਦਰਸ਼ਨ
Next articlePunjab Police ਨੂੰ ਮਿਲੀ ਵੱਡੀ ਸਫਲਤਾ, Counter Intelligence ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਉਲ ਦਾ ਕੀਤਾ ਪਰਦਾਫਾਸ਼

LEAVE A REPLY

Please enter your comment!
Please enter your name here