Home latest News IPL 2025: ਸ਼ੁਭਮਨ ਗਿੱਲ ਦੀ ਸ਼ਾਨਦਾਰ ਬੱਲੇਬਾਜ਼ੀ, KKR ਦੇ ਘਰ ‘ਚ ਗੁਜਰਾਤ...

IPL 2025: ਸ਼ੁਭਮਨ ਗਿੱਲ ਦੀ ਸ਼ਾਨਦਾਰ ਬੱਲੇਬਾਜ਼ੀ, KKR ਦੇ ਘਰ ‘ਚ ਗੁਜਰਾਤ ਟਾਈਟਨਜ਼ ਦੀ ਜਿੱਤ

2
0

ਕੋਲਕਾਤਾ ਨਾਈਟ ਰਾਈਡਰਜ਼ ਨੂੰ ਘਰੇਲੂ ਮੈਦਾਨ ‘ਤੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਦੂਜੇ ਪਾਸੇ, ਗੁਜਰਾਤ ਦੀ ਟੀਮ ਨੇ 8 ਵਿੱਚੋਂ 6 ਮੈਚ ਜਿੱਤੇ ਹਨ ਅਤੇ ਅੰਕ ਸੂਚੀ ਵਿੱਚ ਸਿਖਰ ‘ਤੇ ਹੈ। ਸ਼ੁਭਮਨ ਗਿੱਲ ਗੁਜਰਾਤ ਦੀ ਜਿੱਤ ਦਾ ਹੀਰੋ ਸੀ। ਗੁਜਰਾਤ ਦੇ ਕਪਤਾਨ ਨੇ 55 ਗੇਂਦਾਂ ਵਿੱਚ 90 ਦੌੜਾਂ ਬਣਾਈਆਂ। ਉਨ੍ਹਾਂ ਦੇ ਸਾਥੀ ਸਲਾਮੀ ਬੱਲੇਬਾਜ਼ ਸਾਈਂ ਸੁਦਰਸ਼ਨ ਨੇ 36 ਗੇਂਦਾਂ ਵਿੱਚ 52 ਦੌੜਾਂ ਬਣਾਈਆਂ। ਜੋਸ ਬਟਲਰ ਨੇ 23 ਗੇਂਦਾਂ ਵਿੱਚ 41 ਦੌੜਾਂ ਬਣਾਈਆਂ।

ਗੁਜਰਾਤ ਵੱਲੋਂ ਸ਼ਾਨਦਾਰ ਗੇਂਦਬਾਜ਼ੀ

ਚੰਗੀ ਬੱਲੇਬਾਜ਼ੀ ਤੋਂ ਬਾਅਦ, ਗੁਜਰਾਤ ਦੇ ਖਿਡਾਰੀਆਂ ਨੇ ਵੀ ਵਧੀਆ ਗੇਂਦਬਾਜ਼ੀ ਕੀਤੀ। ਸਿਰਾਜ, ਕ੍ਰਿਸ਼ਨਾ, ਰਾਸ਼ਿਦ ਖਾਨ, ਆਰ ਸਾਈਂ ਕਿਸ਼ੋਰ ਕਾਫ਼ੀ ਪ੍ਰਭਾਵਸ਼ਾਲੀ ਸਾਬਤ ਹੋਏ। ਕੋਲਕਾਤਾ ਦੇ ਵਿਸਫੋਟਕ ਬੱਲੇਬਾਜ਼ ਗੁਰਬਾਜ਼ ਸਿਰਫ਼ 1 ਦੌੜ ਹੀ ਬਣਾ ਸਕੇ। ਨਰੇਨ ਨੇ 17 ਦੌੜਾਂ ਦਾ ਯੋਗਦਾਨ ਪਾਇਆ। ਅਈਅਰ ਨੇ 19 ਗੇਂਦਾਂ ‘ਚ ਸਿਰਫ਼ 14 ਦੌੜਾਂ ਬਣਾਈਆਂ ਤੇ ਇੱਕ ਵੀ ਚੌਕਾ ਨਹੀਂ ਮਾਰ ਸਕੇ। ਰਸਲ ਨੇ 15 ਗੇਂਦਾਂ ਵਿੱਚ 21 ਦੌੜਾਂ ਬਣਾਈਆਂ।

ਗੁਜਰਾਤ ਨੇ ਵੱਡੀ ਜਿੱਤ ਕੀਤੀ ਹਾਸਲ

ਗੁਜਰਾਤ ਦੀ ਟੀਮ ਨੇ ਇਸ ਸੀਜ਼ਨ ਵਿੱਚ ਮੁੰਬਈ ਨੂੰ 36 ਦੌੜਾਂ ਨਾਲ ਹਰਾਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਰਸੀਬੀ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਹੈਦਰਾਬਾਦ ਦੀ ਟੀਮ ਨੇ ਗੁਜਰਾਤ ਅੱਗੇ 7 ਵਿਕਟਾਂ ਨਾਲ ਆਤਮ ਸਮਰਪਣ ਕਰ ਦਿੱਤਾ। ਰਾਜਸਥਾਨ ਦੀ ਟੀਮ ਇਹ ਮੈਚ 58 ਦੌੜਾਂ ਨਾਲ ਹਾਰ ਗਈ। ਗੁਜਰਾਤ ਦੀ ਟੀਮ ਨੇ ਦਿੱਲੀ ਕੈਪੀਟਲਜ਼ ਖ਼ਿਲਾਫ਼ 7 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਤੇ ਹੁਣ ਇਸ ਟੀਮ ਨੇ ਕੇਕੇਆਰ ਨੂੰ 39 ਦੌੜਾਂ ਨਾਲ ਹਰਾਇਆ ਹੈ।

ਰਹਾਣੇ ਨੇ ਦੱਸਿਆ ਹਾਰ ਦਾ ਕਾਰਨ

ਅਜਿੰਕਿਆ ਰਹਾਣੇ ਦੇ ਅਨੁਸਾਰ, 198 ਦੌੜਾਂ ਬਹੁਤ ਜ਼ਿਆਦਾ ਸਨ, ਪਰ ਇਸਦਾ ਪਿੱਛਾ ਕੀਤਾ ਜਾ ਸਕਦਾ ਸੀ। ਚੰਗੀ ਸ਼ੁਰੂਆਤ ਨਹੀਂ ਮਿਲੀ ਅਤੇ ਬੱਲੇਬਾਜ਼ੀ ਅਸਫਲ ਰਹੀ। ਰਹਾਣੇ ਨੇ ਮੰਨਿਆ ਕਿ ਪਿੱਚ ਹੌਲੀ ਸੀ, ਪਰ ਵਿਚਕਾਰਲੇ ਓਵਰਾਂ ਵਿੱਚ ਚੰਗੀ ਬੱਲੇਬਾਜ਼ੀ ਹੋ ਸਕਦੀ ਸੀ। ਕੁੱਲ ਮਿਲਾ ਕੇ ਰਹਾਣੇ ਨੇ ਹਾਰ ਲਈ ਸ਼ੁਰੂਆਤੀ ਬੱਲੇਬਾਜ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਹਾਣੇ ਨੇ ਕਿਹਾ ਕਿ ਫੀਲਡਿੰਗ ਵੀ ਮਾੜੀ ਸੀ ਤੇ ਕੋਲਕਾਤਾ ਨੂੰ ਇਸ ਦਾ ਨਤੀਜਾ ਭੁਗਤਣਾ ਪਿਆ।
Previous articleਰਾਮਦੇਵ ਦਾ ‘ਸ਼ਰਬਤ ਜਿਹਾਦ’ ਵਾਲਾ ਬਿਆਨ ਮੁਆਫੀ ਲਾਇਕ ਨਹੀਂ… ਰੂਹ ਅਫ਼ਜ਼ਾ ਵਿਵਾਦ ‘ਤੇ HC ਦੀ ਟਿੱਪਣੀ, ਇਹ ਰੂਹ ਨੂੰ ਝੰਜੋੜਨ ਵਾਲਾ

LEAVE A REPLY

Please enter your comment!
Please enter your name here