Home Crime Punjab Police ਨੂੰ ਮਿਲੀ ਵੱਡੀ ਸਫਲਤਾ, Counter Intelligence ਨੇ ਹਥਿਆਰਾਂ ਦੀ ਤਸਕਰੀ...

Punjab Police ਨੂੰ ਮਿਲੀ ਵੱਡੀ ਸਫਲਤਾ, Counter Intelligence ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਉਲ ਦਾ ਕੀਤਾ ਪਰਦਾਫਾਸ਼

2
0

ਪੰਜਾਬ ਪੁਲਿਸ ਨੇ ਇੱਕ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।

ਪੰਜਾਬ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲਗੀ ਹੈ। ਇੱਕ ਖਾਸ ਸੂਹ ‘ਤੇ ਕਾਰਵਾਈ ਕਰਦੇ ਹੋਏ, ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਇੱਕ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ। ਜਿਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਸ਼ੋਸ਼ਲ ਮੀਡੀਆ ਪਲੇਟਫਾਰਮ X ‘ਤੇ ਦਿੱਤੀ ਹੈ।
ਉਹਨਾਂ ਨੇ ਆਪਣੇ ਸ਼ੋਸ਼ਲ ਮੀਡੀਆ X ‘ਤੇ ਲਿਖੀਆ ਕਿ ਇੱਕ ਖਾਸ ਸੂਹ ‘ਤੇ ਕਾਰਵਾਈ ਕਰਦੇ ਹੋਏ, ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਇੱਕ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ। ਜਿਸਦੇ ਸਬੰਧ ਅਮਰੀਕਾ ਤੱਕ ਸਨ ਅਤੇ ਲੁਧਿਆਣਾ ਤੋਂ ਗੁਰਵਿੰਦਰ ਸਿੰਘ ਉਰਫ ਗੁਰੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸਦੇ ਕਬਜ਼ੇ ਵਿੱਚੋਂ 5 ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ ਹਨ।
ਉਕਤ ਆਰੋਪੀ ਗੁਰਲਾਲ ਸਿੰਘ ਅਤੇ ਵਿਪੁਲ ਸ਼ਰਮਾ – ਦੋਵੇਂ ਇਸ ਸਮੇਂ USA ਵਿੱਚ ਰਹਿ ਰਹੇ ਹਨ – ਦੇ ਨਿਰਦੇਸ਼ਾਂ ਹੇਠ ਕੰਮ ਕਰ ਰਿਹਾ ਸੀ ਜੋ ਇਸ ਨੈੱਟਵਰਕ ਦੇ ਮੁੱਖ ਸੰਚਾਲਕ ਹਨ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਵੀ ਕਿਹਾ ਕਿ ਮੁੱਢਲੀ ਜਾਂਚ ਤੋਂ ਇਹ ਗਲ ਸਾਹਮਣੇ ਆਈ ਹੈ ਕਿ ਗੁਰਵਿੰਦਰ ਸਿੰਘ ਹਰਦੀਪ ਸਿੰਘ ਦਾ ਸਾਲਾ ਹੈ। ਜਿਹੜਾ ਕਿ ਇੱਕ ਵੱਡਾ ਜਾਣਿਆ-ਪਛਾਣਿਆ ਨਸ਼ਾ ਤਸਕਰ ਹੈ। ਜਿਸਨੂੰ 2020 ਵਿੱਚ STF ਨੇ ਗ੍ਰਿਫਤਾਰ ਕੀਤਾ ਸੀ ਅਤੇ ਉਹ ਬਾਅਦ ਵਿੱਚ 2022 ਵਿਖੇ ਅਮਰੀਕਾ ਭੱਜ ਗਿਆ ਸੀ। ਗੁਰਲਾਲ ਅਤੇ ਹਰਦੀਪ ਨੇ ਵਿਦੇਸ਼ਾਂ ਵਿੱਚ ਇੱਕ ਗੱਠਜੋੜ ਬਣਾਇਆ ਹੈ ਅਤੇ ਪੰਜਾਬ ਵਿੱਚ ਸਥਾਨਕ ਸਾਥੀਆਂ ਦੀ ਵਰਤੋਂ ਕਰਕੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਰਿੰਗ ਚਲਾ ਰਹੇ ਹਨ।
ਇਸ ਮਾਮਲੇ ਦੇ ਵਿੱਚ SSOC, ਅੰਮ੍ਰਿਤਸਰ ਵਿਖੇ FIR ਦਰਜ ਕੀਤੀ ਗਈ ਹੈ। ਸਾਰੇ ਪਿਛਲੇ ਅਤੇ ਅੱਗੇ ਦੇ ਸਬੰਧਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਸੂਬੇ ਦੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ ਹੈ।
Previous articleTarn Taran ‘ਚ ਹੋਇਆ Encounter, ਪੁਲਿਸ ਨੇ ਦੋ ਹਥਿਆਰ ਤਸਕਰਾਂ ਨੂੰ ਕੀਤਾ ਗ੍ਰਿਫਤਾਰ
Next articlePunjab ਦੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸੂਬਾ ਸਰਕਾਰ ਨੇ 56 ਤਹਿਸੀਲਦਾਰ ਅਤੇ 166 ਨਾਇਬ ਤਹਿਸੀਲਦਾਰ ਦੇ ਕੀਤੇ ਤਬਾਦਲੇ

LEAVE A REPLY

Please enter your comment!
Please enter your name here