Home Desh Pakistan ਨੇ ਵਾਘ੍ਹਾ ਬਾਰਡਰ ਕੀਤਾ ਬੰਦ…ਸਾਰੇ ਭਾਰਤੀ ਵੀਜ਼ੇ ਰੱਦ… ਪਰ ਜਾਰੀ ਰਹੇਗੀ...

Pakistan ਨੇ ਵਾਘ੍ਹਾ ਬਾਰਡਰ ਕੀਤਾ ਬੰਦ…ਸਾਰੇ ਭਾਰਤੀ ਵੀਜ਼ੇ ਰੱਦ… ਪਰ ਜਾਰੀ ਰਹੇਗੀ ਸਿੱਖ ਸ਼ਰਧਾਲੂਆਂ ਦੀ ਯਾਤਰਾ

2
0

ਪਾਕਿਸਤਾਨ ਸਰਕਾਰ ਨੇ ਇਸਲਾਮਾਬਾਦ ਵਿੱਚ ਰਾਸ਼ਟਰੀ ਸੁਰੱਖਿਆ ਕਮੇਟੀ (NSC) ਦੀ ਵੱਡੀ ਬੈਠਕ ਬੁਲਾਈ, ਜਿਸ ਵਿੱਚ ਤਿੰਨਾਂ ਸੈਨਾਵਾਂ ਦੇ ਮੁਖੀਆਂ ਤੋਂ ਇਲਾਵਾ ਕਈ ਵੱਡੇ ਮੰਤਰੀ ਵੀ ਸ਼ਾਮਲ ਹੋਏ।

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਵੱਲੋਂ ਕਈ ਵੱਡੇ ਕਦਮ ਚੁੱਕੇ ਗਏ ਹਨ, ਜਿਨ੍ਹਾਂ ਵਿੱਚ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨਾ ਵੀ ਸ਼ਾਮਲ ਹੈ। ਨਾਲ ਹੀ, ਇਹ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਭਾਰਤ ਇਸ ਹਮਲੇ ਦਾ ਢੁਕਵਾਂ ਜਵਾਬ ਦੇ ਸਕਦਾ ਹੈ। ਭਾਰਤ ਦੀ ਕਾਰਵਾਈ ਕਾਰਨ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸਲਾਮਾਬਾਦ ਵਿੱਚ ਵੀ ਵੱਡੀ ਗਿਣਤੀ ਵਿੱਚ ਹਲਚਲ ਦੇਖੀ ਜਾ ਰਹੀ ਹੈ।
ਅੱਤਵਾਦੀ ਹਮਲੇ ਅਤੇ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਦੇ ਵਿਚਕਾਰ, ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਇਸਲਾਮਾਬਾਦ ਵਿੱਚ ਰਾਸ਼ਟਰੀ ਸੁਰੱਖਿਆ ਕਮੇਟੀ (NSC) ਦੀ ਵੱਡੀ ਬੈਠਕ ਬੁਲਾਈ, ਜਿਸ ਵਿੱਚ ਤਿੰਨਾਂ ਸੈਨਾਵਾਂ ਦੇ ਮੁਖੀਆਂ ਤੋਂ ਇਲਾਵਾ ਕਈ ਵੱਡੇ ਮੰਤਰੀ ਵੀ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਪਾਕਿਸਤਾਨ ਵੱਲੋ ਕਈ ਵੱਡੇ ਫੈਸਲੇ ਲਏ ਗਏ ਹਨ। ਜਿਨ੍ਹਾਂ ਵਿੱਚ ਮੁੱਖ ਤੌਰ ਤੇ ਵਾਘ੍ਹਾ ਬਾਰਡਰ ਬੰਦ ਕਰਨ ਦਾ ਐਲਾਨ ਅਤੇ ਭਾਰਤ ਨਾਲ ਕਾਰੋਬਾਰ ਖਤਮ ਕਰਨ ਦਾ ਫੈਸਲਾ ਸ਼ਾਮਲ ਹੈ।

NSC ਦੀ ਮੀਟਿੰਗ ਵਿੱਚ, ਪਾਕਿਸਤਾਨ ਨੇ ਭਾਰਤੀ ਡਿਪਲੋਮੈਟਾਂ ਦੀ ਗਿਣਤੀ ਘਟਾ ਕੇ 30 ਕਰ ਦਿੱਤੀ ਹੈ। ਨਾਲ ਹੀ ਉਸਨੇ ਆਪਣੇ ਡਿਪਲੋਮੈਟਾਂ ਨੂੰ 30 ਅਪ੍ਰੈਲ ਤੱਕ ਭਾਰਤ ਤੋਂ ਵਾਪਸ ਆਉਣ ਦਾ ਹੁਕਮ ਦਿੱਤਾ ਹੈ। ਉੱਧਰ, ਪਾਕਿਸਤਾਨੀ ਫੌਜ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਪਾਕਿ ਐਨਐਸਏ ਨੇ ਕਿਹਾ ਹੈ ਕਿ ਪਾਕਿਸਤਾਨ ਭਾਰਤ ਨੂੰ ਜਵਾਬ ਦੇਣ ਲਈ ਪੂਰੀ ਤਰ੍ਹਾਂ ਨਲ ਤਿਆਰ ਹੈ।

ਮੀਟਿੰਗ ਵਿੱਚ ਪਾਕਿਸਤਾਨ ਵੱਲੋਂ ਜੋ ਫੈਸਲੇ ਲਏ ਗਏ ਹਨ, ਉਨ੍ਹਾਂ ਵਿੱਚ…

ਭਾਰਤ ਨਾਲ ਹਰ ਤਰ੍ਹਾਂ ਦੇ ਕਾਰੋਬਾਰ ‘ਤੇ ਪਾਬੰਦੀ ਲਗਾ ਦਿੱਤੀ ਗਈ
ਪਾਕਿਸਤਾਨ ਨੇ ਕਿਹਾ ਹੈ ਕਿ ਉਹ ਭਾਰਤ ਦੇ ਹਮਲੇ ਦਾ ਢੁਕਵਾਂ ਜਵਾਬ ਦੇਵੇਗਾ।
ਪਾਕਿਸਤਾਨ ਨੇ ਕਿਹਾ ਹੈ ਕਿ ਪਾਣੀ ਨੂੰ ਰੋਕਣਾ ਜੰਗ ਵਾਂਗ ਹੈ।
ਫੌਜ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਨਾਲ ਹੀ ਹਵਾਈ ਸੈਨਾ ਨੂੰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਪਾਕਿਸਤਾਨ ‘ਚ ਡਰ ਦਾ ਮਾਹੌਲ

ਪਾਕਿਸਤਾਨ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਨਾਲ ਗੁਆਂਢੀ ਮੁਲਕ ਡਰ ਦੇ ਸਾਏ ਵਿੱਚ ਜੀ ਰਿਹਾ ਹੈ। ਪਾਕਿਸਤਾਨ ਸਰਹੱਦ ‘ਤੇ ਫੌਜੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਸਾਰੇ ਏਅਰਬੇਸੇਸ ਵਿੱਚ ਫੌਜ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ, 18 ਜਹਾਜ਼ ਰਾਵਲਪਿੰਡੀ ਅਤੇ ਲਾਹੌਰ ਭੇਜੇ ਗਏ ਹਨ। ਨਾਲ ਹੀ ਅਰਬ ਸਾਗਰ ਵਿੱਚ ਵੀ ਜੰਗੀ ਅਭਿਆਸ ਸ਼ੁਰੂ ਕਰ ਦਿੱਤਾ ਗਿਆ ਹੈ। ਉਸਦੇ ਏਅਰ ਚੀਫ ਮਾਰਸ਼ਲ ਨੇ ਆਪ੍ਰੇਸ਼ਨ ਬੇਸ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਹੈ।
Previous articlePunjab Cabinet Meeting : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁਲਾਈ ਪੰਜਾਬ ਕੈਬਿਨੇਟ ਦੀ ਮੀਟਿੰਗ
Next articleBSF ਜਵਾਨ ਨੇ ਪਾਕਿਸਤਾਨ ਵਿੱਚ ਰੱਖਿਆ ਪੈਰ, ਚੁੱਕ ਕੇ ਲੈ ਗਈ ਪਾਕਿਸਤਾਨੀ ਫੌਜ … ਹੁਣ ਕਿਵੇਂ ਹੋਵੇਗੀ ਵਾਪਸੀ?

LEAVE A REPLY

Please enter your comment!
Please enter your name here