Home Desh Pahalgam ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਭਾਸ਼ਣ, ਬਿਹਾਰ ਦੇ...

Pahalgam ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਭਾਸ਼ਣ, ਬਿਹਾਰ ਦੇ ਮਧੂਬਨੀ ਤੋਂ ਦਿੱਤੀ ਪਹਿਲਗਾਮ ਦੇ ਮ੍ਰਿਤਕਾਂ ਨੂੰ ਸਰਧਾਜੰਲੀ

2
0

ਪਹਿਲਗਾਮ ਹਮਲੇ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਦੌਰਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਦੌਰੇ ਤੇ ਹਨ ਹਨ। ਇਸ ਵੇਲ੍ਹੇ ਉਹ ਮਧੂਬਨੀ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ ‘ਤੇ ਇੱਕ ਜਨਤਕ ਸਭਾ ਨੂੰ ਸੰਬੋਧਨ ਕਰ ਰਹੇ ਹਨ। ਪਹਿਲਗਾਮ ਹਮਲੇ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਦੌਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਤੋਂ ਪਹਿਲਾਂ ਪਹਿਲਗਾਮ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਫਿਰ ਆਪਣਾ ਭਾਸ਼ਣ ਸ਼ੁਰੂ ਕੀਤਾ। ਪਹਿਲਗਾਮ ਵਿੱਚ ਅੱਤਵਾਦੀਆਂ ਨੇ ਜਿਸ ਬੇਦਰਦੀ ਨਾਲ ਨਿਰਦੋਸ਼ ਲੋਕਾਂ ਨੂੰ ਮਾਰਿਆ ਹੈ। ਪੂਰਾ ਦੇਸ਼ ਸਾਰੇ ਪੀੜਿਤ ਪਰਿਵਾਰਾਂ ਦੇ ਦੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ।

ਅੱਤਵਾਦੀਆਂ ਨੂੰ ਬੱਚਣ ਲਈ ਘੱਟ ਪੈ ਜਾਵੇਗੀ ਜ਼ਮੀਨ – ਪੀਐਮ ਮੋਦੀ

ਪੀਐਮ ਮੋਦੀ ਨੇ ਕਿਹਾ ਕਿ ਇਸ ਦਰਦਨਾਕ ਹਮਲੇ ਵਿੱਚ ਕਿਸੇ ਨੇ ਆਪਣਾ ਪਤੀ ਗੁਵਾਇਆ, ਕਿਸੇ ਨੇ ਬੇਟਾ ਤਾਂ ਕਿਸੇ ਨੇ ਭਰਾ…ਅੱਜ ਉਨ੍ਹਾਂ ਦੀ ਮੌਤ ਤੇ ਪੂਰੇ ਦੇਸ਼ ਵਿੱਚ ਸੋਗ ਅਤੇ ਰੋਸ ਦੀ ਲਹਿਰ ਹੈ। ਉਨ੍ਹਾਂ ਨੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਲਈ ਵੀ ਪ੍ਰਾਥਣਾ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੇ ਦੁਸ਼ਮਣਾਂ ਨੇ ਭਾਰਤ ਦੀ ਆਤਮਾ ‘ਤੇ ਹਮਲਾ ਕਰਨ ਦੀ ਹਿੰਮਤ ਕੀਤੀ ਹੈ। ਜਿਨ੍ਹਾਂ ਅੱਤਵਾਦੀਆਂ ਨੇ ਇਹ ਹਮਲਾ ਕੀਤਾ, ਜਿਨ੍ਹਾਂ ਨੇ ਇਸ ਹਮਲੇ ਦੀ ਸਾਜ਼ਿਸ਼ ਰਚੀ, ਉਨ੍ਹਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਵੀ ਵੱਧ ਸਖ਼ਤ ਸਜ਼ਾ ਮਿਲੇਗੀ। ਉਨ੍ਹਾਂ ਨੂੰ ਬੱਚਣ ਲਈ ਜ਼ਮੀਨ ਘੱਟ ਪੈ ਜਾਵੇਗੀ। ਅੱਤਵਾਦ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ।
ਪੀਐਮ ਮੋਦੀ ਨੇ ਡਿਜੀਟਲ ਹੋਣ ਦੇ ਫਾਇਦੇ ਦੱਸੇ। ਜ਼ਮੀਨੀ ਦਸਤਾਵੇਜ਼ਾਂ ਦਾ ਡਿਜੀਟਾਈਜ਼ੇਸ਼ਨ ਵਿਵਾਦਾਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ, ਦੇਸ਼ ਨੂੰ ਨਵੀਂ ਸੰਸਦ ਦੀ ਇਮਾਰਤ ਮਿਲੀ ਅਤੇ 30 ਹਜ਼ਾਰ ਨਵੀਆਂ ਪੰਚਾਇਤ ਇਮਾਰਤਾਂ ਵੀ ਬਣਾਈਆਂ ਗਈਆਂ। ਸਰਕਾਰ ਦੀ ਤਰਜੀਹ ਗ੍ਰਾਮ ਪੰਚਾਇਤਾਂ ਨੂੰ ਫੰਡ ਮੁਹੱਈਆ ਕਰਵਾਉਣ ਦੀ ਰਹੀ, ਜਿਸ ਨਾਲ ਪਿੰਡਾਂ ਦਾ ਵਿਕਾਸ ਹੋਇਆ।

ਪੰਚਾਇਤਾਂ ਨੂੰ ਸਸ਼ਕਤ ਬਣਾਉਣ ਲਈ ਚੁੱਕੇ ਗਏ ਮਜਬੂਤ ਕਦਮ – ਮੋਦੀ

ਪੀਐਮ ਮੋਦੀ ਨੇ ਕਿਹਾ ਅੱਜ ਰਾਸ਼ਟਰੀ ਕਵੀ ਰਾਮਧਾਰੀ ਸਿੰਘ ਦਿਨਕਰ ਦੀ ਬਰਸੀ ਵੀ ਹੈ। ਮੈਂ ਉਨ੍ਹਾਂ ਨੂੰ ਆਪਣੀ ਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ। ਬਿਹਾਰ ਉਹ ਧਰਤੀ ਹੈ ਜਿੱਥੋਂ ਪੂਜਿਆ ਬਾਪੂ ਨੇ ਸੱਤਿਆਗ੍ਰਹਿ ਦੇ ਮੰਤਰ ਦਾ ਵਿਸਥਾਰ ਕੀਤਾ ਸੀ। ਪੂਜਿਆ ਬਾਪੂ ਦਾ ਦ੍ਰਿੜ ਵਿਸ਼ਵਾਸ ਸੀ ਕਿ ਜਦੋਂ ਤੱਕ ਭਾਰਤ ਦੇ ਪਿੰਡ ਮਜ਼ਬੂਤ ​​ਨਹੀਂ ਹੁੰਦੇ, ਭਾਰਤ ਤੇਜ਼ੀ ਨਾਲ ਵਿਕਾਸ ਨਹੀਂ ਕਰ ਸਕੇਗਾ। ਦੇਸ਼ ਵਿੱਚ ਪੰਚਾਇਤੀ ਰਾਜ ਦੀ ਧਾਰਨਾ ਪਿੱਛੇ ਇਹੀ ਭਾਵਨਾ ਸੀ। ਪਿਛਲੇ ਦਹਾਕੇ ਵਿੱਚ, ਪੰਚਾਇਤਾਂ ਨੂੰ ਸਸ਼ਕਤ ਬਣਾਉਣ ਲਈ ਇੱਕ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ। ਪਿਛਲੇ ਦਹਾਕੇ ਵਿੱਚ ਤਕਨਾਲੋਜੀ ਰਾਹੀਂ ਪੰਚਾਇਤਾਂ ਨੂੰ ਵੀ ਮਜ਼ਬੂਤ ​​ਕੀਤਾ ਗਿਆ, 2 ਲੱਖ ਤੋਂ ਵੱਧ ਗ੍ਰਾਮ ਪੰਚਾਇਤਾਂ ਇੰਟਰਨੈੱਟ ਨਾਲ ਜੁੜੀਆਂ ਹੋਈਆਂ ਹਨ।

ਔਰਤਾਂ ਦੀ ਭਾਗੀਦਾਰੀ ਵਧਾਉਣ ‘ਤੇ ਜੋਰ – ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੋਚ ਨਾਲ, ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਔਰਤਾਂ ਲਈ 33% ਕੋਟਾ ਰਾਖਵਾਂ ਰੱਖਣ ਲਈ ਕਾਨੂੰਨ ਵੀ ਬਣਾਇਆ ਗਿਆ। ਦੇਸ਼ ਦੇ ਹਰ ਰਾਜ ਦੀਆਂ ਔਰਤਾਂ ਨੂੰ ਇਸਦਾ ਲਾਭ ਮਿਲੇਗਾ। ਸਾਡੀਆਂ ਭੈਣਾਂ ਅਤੇ ਧੀਆਂ ਨੂੰ ਵਧੇਰੇ ਪ੍ਰਤੀਨਿਧਤਾ ਮਿਲੇਗੀ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਔਰਤਾਂ ਦੀ ਆਮਦਨ ਵਧਾਉਣ ਲਈ, ਸਰਕਾਰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ। ਬਿਹਾਰ ਵਿੱਚ ਚੱਲ ਰਹੇ ਜੀਵਿਕਾ ਦੀਦੀ ਪ੍ਰੋਗਰਾਮ ਨੇ ਬਹੁਤ ਸਾਰੀਆਂ ਭੈਣਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਅੱਜ ਬਿਹਾਰ ਵਿੱਚ ਭੈਣਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਲਗਭਗ 1000 ਕਰੋੜ ਰੁਪਏ ਦਿੱਤੇ ਗਏ ਹਨ। ਇਸ ਨਾਲ ਭੈਣਾਂ ਦੇ ਆਰਥਿਕ ਸਸ਼ਕਤੀਕਰਨ ਨੂੰ ਹੋਰ ਮਜ਼ਬੂਤੀ ਮਿਲੇਗੀ। ਇਹ ਦੇਸ਼ ਵਿੱਚ 3 ਕਰੋੜ ਲਖਪਤੀ ਦੀਦੀਆਂ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਬਹੁਤ ਮਦਦਗਾਰ ਹੋਵੇਗਾ।

ਨਿਤੀਸ਼ ਕੁਮਾਰ ਨੇ ਕੀ ਕਿਹਾ

ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸੀਐਮ ਨਿਤੀਸ਼ ਕੁਮਾਰ ਨੇ ਕਿਹਾ ਕਿ ਅਸੀਂ ਪੰਚਾਇਤ ਵਿੱਚ ਔਰਤਾਂ ਨੂੰ 50 ਪ੍ਰਤੀਸ਼ਤ ਰਾਖਵਾਂਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਾਲ ਹੀ ਵਿੱਚ ਪ੍ਰਗਤੀ ਯਾਤਰਾ ਰਾਹੀਂ ਬਿਹਾਰ ਵਿੱਚ ਕੰਮ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਧੀਨ ਬਿਹਾਰ ਵਿੱਚ ਬਹੁਤ ਕੰਮ ਹੋਇਆ। ਕੇਂਦਰ ਸਰਕਾਰ ਨੇ ਸੜਕ ਯੋਜਨਾ, ਹੜ੍ਹ ਕੰਟਰੋਲ ਅਤੇ ਸਿਹਤ ਲਈ ਵੱਡੇ ਐਲਾਨ ਕੀਤੇ। ਮਖਾਨਾ ਬੋਰਡ ਦਾ ਐਲਾਨ ਕੀਤਾ ਗਿਆ। ਵਿਰੋਧੀ ਪਾਰਟੀ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਹੁਤ ਗੜਬੜ ਕੀਤੀ ਹੈ ਅਤੇ ਅਸੀਂ ਕਦੇ ਵੀ ਉਨ੍ਹਾਂ ਨਾਲ ਨਹੀਂ ਜਾ ਸਕਦੇ।
ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਵਿੱਚ 869 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੋਕਾਂ ਨੂੰ ਘਰਾਂ ਦੀਆਂ ਚਾਬੀਆਂ ਸੌਂਪੀਆਂ।
Previous articleਪਾਰਦਰਸ਼ਤਾ ਲਈ ਪੰਜਾਬ ਸਰਕਾਰ ਨੇ ਚੁੱਕਿਆ ਅਹਿਮ ਕਦਮ,19 ਹਜਾਰ ਸੜਕਾਂ ਦਾ ਹੋਵੇਗਾ ਆਡਿਟ
Next articlePunjab Cabinet Meeting : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁਲਾਈ ਪੰਜਾਬ ਕੈਬਿਨੇਟ ਦੀ ਮੀਟਿੰਗ

LEAVE A REPLY

Please enter your comment!
Please enter your name here