Home Crime Fazilka ‘ਚ ਨਸ਼ੇ ਲਈ ਮਾਮੇ ਨੇ ਵੇਚਿਆ ਬੱਚਾ!, ਆਸ਼ਾ ਵਰਕਰ ‘ਤੇ ਵੀ... CrimeDeshlatest NewsPanjab Fazilka ‘ਚ ਨਸ਼ੇ ਲਈ ਮਾਮੇ ਨੇ ਵੇਚਿਆ ਬੱਚਾ!, ਆਸ਼ਾ ਵਰਕਰ ‘ਤੇ ਵੀ ਲੱਗੇ ਇਲਜ਼ਾਮ By admin - April 26, 2025 6 0 FacebookTwitterPinterestWhatsApp ਫਾਜ਼ਿਲਕਾ ਦੇ ਡੀਐਸਪੀ ਤਰਸੇਮ ਮਸੀਹ ਨੇ ਕਿਹਾ ਕਿ ਇਸ ਮਾਮਲੇ ਵਿੱਚ ਬਾਲ ਭਲਾਈ ਕਮੇਟੀ ਦਾ ਪੱਤਰ ਪ੍ਰਾਪਤ ਹੋਇਆ ਹੈ। ਫਾਜ਼ਿਲਕਾ ਦੇ ਪਿੰਡ ਠੁਗਨੀ ਵਿੱਚ ਇੱਕ ਨਵਜੰਮੇ ਬੱਚੇ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਮਾਂ ਅਤੇ ਰਿਸ਼ਤੇਦਾਰਾਂ ਨੇ ਬੱਚੇ ਦੇ ਮਾਮੇ ‘ਤੇ ਇਲਜ਼ਾਮ ਲਗਾਇਆ ਹੈ। ਇਲਜ਼ਾਮ ਹਨ ਕਿ ਉਸ ਨੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਆਸ਼ਾ ਵਰਕਰ ਨਾਲ ਮਿਲੀਭੁਗਤ ਕੀਤੀ ਹੈ ਅਤੇ ਬੱਚੇ ਨੂੰ 1.50 ਲੱਖ ਰੁਪਏ ‘ਚ ਵੇਚਿਆ ਹੈ। ਹਾਲਾਂਕਿ, ਆਸ਼ਾ ਵਰਕਰ ਨੇ ਆਪਣੇ ਖਿਲਾਫ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਜਦੋਂ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੱਚੇ ਦੀ ਮਾਂ ਅਮਰਜੀਤ ਕੌਰ ਨੇ ਕਿਹਾ ਕਿ ਉਸ ਦੇ ਦੋ ਮਹੀਨੇ ਦੇ ਬੱਚੇ ਨੂੰ ਉਸ ਦੇ ਨਸ਼ੇੜੀ ਮਾਮੇ ਨੇ ਪਿੰਡ ਦੀ ਆਸ਼ਾ ਵਰਕਰ, ਬਿਮਲਾ ਰਾਣੀ ਨਾਲ ਮਿਲ ਕੇ ਵੇਚ ਦਿੱਤਾ ਸੀ। ਜਿਸ ਸਬੰਧੀ ਪਰਿਵਾਰ ਪਿਛਲੇ ਡੇਢ ਤੋਂ ਦੋ ਮਹੀਨਿਆਂ ਤੋਂ ਲਗਾਤਾਰ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਦਰਜ ਕਰਵਾ ਰਿਹਾ ਸੀ, ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ ਸੀ। ਪੀੜਤ ਦੇ ਰਿਸ਼ਤੇਦਾਰਾਂ ਜਸਵੀਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਆਸ਼ਾ ਵਰਕਰ ਨੇ ਬੱਚੇ ਦੇ ਮਾਮੇ ਨਾਲ ਮਿਲ ਕੇ ਬੱਚੇ ਨੂੰ ਕਿਤੇ ਹੋਰ ਵੇਚ ਦਿੱਤਾ ਸੀ। ਜਿਸ ਸਬੰਧੀ ਉਨ੍ਹਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਨੇ ਮੰਗ ਕੀਤੀ ਕਿ ਉਸ ਦਾ ਬੱਚਾ ਉਸ ਨੂੰ ਵਾਪਸ ਕੀਤਾ ਜਾਵੇ ਅਤੇ ਮੁਲਜ਼ਮ ਵਿਅਕਤੀਆਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇ। ਆਸ਼ਾ ਵਰਕਰ ਨੇ ਦੱਸੇ ਇਲਜ਼ਾਮ ਝੂਠੇ ਆਸ਼ਾ ਵਰਕਰ ਨੇ ਕਿਹਾ ਕਿ ਉਸ ‘ਤੇ ਲਗਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਹਨ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਪਰਿਵਾਰ ਨੇ ਖੁਦ ਕਿਸੇ ਰਾਹੀਂ ਬੱਚੇ ਨੂੰ ਗੋਦ ਲੈਣ ਲਈ ਦਿੱਤਾ ਸੀ। ਉਸ ਨੂੰ ਦੁਸ਼ਮਣੀ ਕਾਰਨ ਇਸ ਵਿੱਚ ਫਸਾਇਆ ਜਾ ਰਿਹਾ ਹੈ। ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇੱਕ ਪਰਿਵਾਰ ਉਸ ਕੋਲ ਬੱਚੇ ਨੂੰ ਗੋਦ ਲੈਣ ਲਈ ਆਇਆ ਸੀ, ਪਰ ਉਸ ਨੇ ਸਾਫ਼ ਨਾਹ ਕਰ ਦਿੱਤੀ ਸੀ। ਫਾਜ਼ਿਲਕਾ ਦੇ ਡੀਐਸਪੀ ਤਰਸੇਮ ਮਸੀਹ ਨੇ ਕਿਹਾ ਕਿ ਇਸ ਮਾਮਲੇ ਵਿੱਚ ਬਾਲ ਭਲਾਈ ਕਮੇਟੀ ਦਾ ਪੱਤਰ ਪ੍ਰਾਪਤ ਹੋਇਆ ਹੈ। ਮਾਮਲੇ ਸਬੰਧੀ ਦੋਵਾਂ ਧਿਰਾਂ ਦੇ ਬਿਆਨ ਲਏ ਜਾ ਰਹੇ ਹਨ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿੱਚ ਜੋ ਵੀ ਕਾਰਵਾਈ ਜ਼ਰੂਰੀ ਹੋਵੇਗੀ, ਉਹ ਕੀਤੀ ਜਾਵੇਗੀ।