ਅਜਿਹੇ ਮਾਹੌਲ ਵਿੱਚ, ਲੋਕ ਕਹਿੰਦੇ ਹਨ ਕਿ ਜੇ ਜੰਗ ਹੋਈ ਤਾਂ ਉਨ੍ਹਾਂ ਨੂੰ ਬਹੁਤ ਨੁਕਸਾਨ ਹੋਵੇਗਾ। ਉਹ ਆਪਣੇ ਬੱਚਿਆਂ ਅਤੇ ਜਾਨਵਰਾਂ ਨਾਲ ਕਿੱਥੇ ਜਾਣਗੇ? ਉਹਨਾਂ ਨੇ ਦੱਸਿਆ ਕਿ ਬੀਐਸਐਫ ਦੇ ਜਵਾਨ ਪਿੰਡ ਵਿੱਚ ਆਏ ਸਨ ਅਤੇ ਉਨ੍ਹਾਂ ਨੂੰ ਚੌਕਸ ਰਹਿਣ ਅਤੇ ਕਿਸਾਨਾਂ ਨੂੰ ਕੰਡਿਆਲੀ ਤਾਰ ਪਾਰ ਨਾ ਕਰਨ ਦੇਣ ਲਈ ਕਿਹਾ ਗਿਆ ਹੈ। ਜਲਦੀ ਹੀ ਫ਼ਸਲ ਦੀ ਕਟਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਪਿੰਡ ਦੇ ਲੋਕਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਜੰਗ ਨਹੀਂ ਹੋਣੀ ਚਾਹੀਦੀ।
ਇਹੀ ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਚੌਂਤਰਾ ਅਤੇ ਸਲਾਂਚ ਦੇ ਵਸਨੀਕ ਗੁਰਤਾਰ ਸਿੰਘ, ਗੁਰਨਾਮ ਸਿੰਘ ਅਤੇ ਸਤਬੀਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਸਰਹੱਦ ਉਨ੍ਹਾਂ ਦੇ ਪਿੰਡ ਤੋਂ 1 ਕਿਲੋਮੀਟਰ ਦੂਰ ਹੈ ਜਿੱਥੇ ਪਾਕਿ ਰੇਂਜਰ ਤਾਇਨਾਤ ਹਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਜੰਗ ਵਰਗਾ ਮਾਹੌਲ ਹੈ ਜਿਸ ਕਾਰਨ ਸਰਹੱਦੀ ਪਿੰਡ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਬੀਐਸਐਫ ਦੇ ਜਵਾਨ ਪਿੰਡ ਵਿੱਚ ਆਏ ਅਤੇ ਪਿੰਡ ਵਾਸੀਆਂ ਨੂੰ ਸੁਚੇਤ ਰਹਿਣ ਲਈ ਕਿਹਾ ਅਤੇ ਨਾਲ ਹੀ ਕੰਡਿਆਲੀ ਤਾਰ ਦੇ ਪਾਰ ਕਿਸਾਨਾਂ ਦੀਆਂ ਫਸਲਾਂ ਜਲਦੀ ਵੱਢਣ ਦੇ ਹੁਕਮ ਦਿੱਤੇ, ਜਿਸ ਕਾਰਨ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਐਲਾਨ ਕੀਤਾ ਗਿਆ ਹੈ ਕਿ ਪਿੰਡ ਦੇ ਨੌਜਵਾਨ ਰਾਤ ਨੂੰ ਚੌਕਸ ਰਹਿਣ ਅਤੇ ਸੁਚੇਤ ਰਹਿਣ।
ਉਨ੍ਹਾਂ ਕਿਹਾ ਕਿ ਉਹ ਆਪਣੇ ਸੈਨਿਕਾਂ ਦਾ ਸਮਰਥਨ ਕਰਨ ਲਈ ਤਿਆਰ ਹਨ ਪਰ ਪਿੰਡ ਦੇ ਲੋਕ ਇਸ ਗੱਲ ਤੋਂ ਵੀ ਚਿੰਤਤ ਹਨ ਕਿ ਜੇਕਰ ਜੰਗ ਹੋਈ ਤਾਂ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਨੁਕਸਾਨ ਹੋਵੇਗਾ, ਉਹ ਆਪਣੇ ਜਾਨਵਰਾਂ ਅਤੇ ਬੱਚਿਆਂ ਨੂੰ ਲੈ ਕੇ ਕਿੱਥੇ ਜਾਣਗੇ, ਉਹ ਆਪਣੀ ਜ਼ਮੀਨ ਨਹੀਂ ਛੱਡ ਸਕਦੇ ਕਿਉਂਕਿ ਜਦੋਂ ਵੀ ਜੰਗ ਹੋਈ ਹੈ, ਸਰਹੱਦੀ ਪਿੰਡ ਦੇ ਲੋਕਾਂ ਨੇ ਬਹੁਤ ਦੁੱਖ ਝੱਲੇ ਹਨ, ਇਸ ਲਈ ਦੋਵਾਂ ਦੇਸ਼ਾਂ ਵਿਚਕਾਰ ਜੰਗ ਨਹੀਂ ਹੋਣੀ ਚਾਹੀਦੀ ਅਤੇ ਦੋਵਾਂ ਦੇਸ਼ਾਂ ਨੂੰ ਮਿਲ ਕੇ ਅੱਤਵਾਦ ਨੂੰ ਖਤਮ ਕਰਨਾ ਚਾਹੀਦਾ ਹੈ।