Home Desh IPL ‘ਚ Vaibhav Suryavanshi ਨੇ ਰਚਿਆ ਇਤਿਹਾਸ, 14 ਸਾਲ ਦੀ ਉਮਰ... Deshlatest NewsPanjab IPL ‘ਚ Vaibhav Suryavanshi ਨੇ ਰਚਿਆ ਇਤਿਹਾਸ, 14 ਸਾਲ ਦੀ ਉਮਰ ‘ਚ ਜੜਿਆ ਸੈਂਕੜਾ By admin - April 29, 2025 6 0 FacebookTwitterPinterestWhatsApp 14 ਸਾਲਾ ਵੈਭਵ ਸੂਰਿਆਵੰਸ਼ੀ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਏ ਹਨ। 14 ਸਾਲਾ ਵੈਭਵ ਸੂਰਿਆਵੰਸ਼ੀ ਨੇ ਆਈਪੀਐਲ ਵਿੱਚ ਇੱਕ ਇਤਿਹਾਸਕ ਪਾਰੀ ਖੇਡੀ ਹੈ। ਉਨ੍ਹਾਂ ਨੇ ਗੁਜਰਾਤ ਟਾਈਟਨਸ ਦੇ ਖਿਲਾਫ ਸੈਂਕੜਾ ਲਗਾ ਕੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਸ ਨੇ ਇਹ ਕਾਰਨਾਮਾ ਸਿਰਫ਼ 35 ਗੇਂਦਾਂ ਵਿੱਚ ਪੂਰਾ ਕਰ ਦਿੱਤਾ ਹੈ। ਇਸ ਦੇ ਨਾਲ, ਉਹ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਵੀ ਬਣ ਗਏ ਹਨ। ਇੰਨਾ ਹੀ ਨਹੀਂ, ਉਹ ਕ੍ਰਿਕਟ ਦੇ ਇਤਿਹਾਸ ਵਿੱਚ ਕਿਸੇ ਵੀ ਫਾਰਮੈਟ ਵਿੱਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦੇ ਖਿਡਾਰੀ ਵੀ ਬਣ ਗਏ ਹਨ। ਉਨ੍ਹਾਂ ਨੇ ਇਹ ਇਤਿਹਾਸਕ ਪਾਰੀ 14 ਸਾਲ 32 ਦਿਨ ਦੀ ਉਮਰ ਵਿੱਚ ਖੇਡੀ ਹੈ। ਵੈਭਵ ਸੂਰਯਵੰਸ਼ੀ ਦਾ ਇਤਿਹਾਸਕ ਸੈਕੜਾ ਵੈਭਵ ਸੂਰਿਆਵੰਸ਼ੀ ਨੇ ਕ੍ਰਿਕਟ ਦੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਉਨ੍ਹਾਂ ਨੇ ਗੁਜਰਾਤ ਟਾਈਟਨਜ਼ ਵਿਰੁੱਧ 38 ਗੇਂਦਾਂ ਵਿੱਚ 101 ਦੌੜਾਂ ਦੀ ਪਾਰੀ ਖੇਡੀ। ਵੈਭਵ ਸੂਰਿਆਵੰਸ਼ੀ ਨੇ ਇਹ ਦੌੜਾਂ 265.78 ਦੇ ਸਟ੍ਰਾਈਕ ਰੇਟ ਨਾਲ ਬਣਾਈਆਂ, ਜਿਸ ਵਿੱਚ 7 ਚੌਕੇ ਤੇ 11 ਛੱਕੇ ਸ਼ਾਮਲ ਸਨ। ਇਸ ਦੌਰਾਨ, ਉਨ੍ਹਾਂ ਨੇ ਸੈਂਕੜੇ ਤੱਕ ਪਹੁੰਚਣ ਲਈ ਸਿਰਫ਼ 35 ਗੇਂਦਾਂ ਲਈਆਂ ਹਨ। ਇਸ ਦੇ ਨਾਲ, ਉਹ ਆਈਪੀਐਲ ਵਿੱਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਵੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਯੂਸਫ਼ ਪਠਾਨ ਦੇ ਨਾਂ ਸੀ। ਉਨ੍ਹਾੰ ਨੇ ਇਹ ਸੈਂਕੜਾ 2010 ਵਿੱਚ ਰਾਜਸਥਾਨ ਰਾਇਲਜ਼ ਵੱਲੋਂ ਮੁੰਬਈ ਇੰਡੀਅਨਜ਼ ਖ਼ਿਲਾਫ਼ ਖੇਡਦੇ ਹੋਏ ਲਗਾਇਆ ਸੀ। ਹੁਣ 15 ਸਾਲਾਂ ਬਾਅਦ, ਵੈਭਵ ਸੂਰਿਆਵੰਸ਼ੀ ਨੇ ਉਨ੍ਹਾਂ ਨੂੰ ਪਛਾੜ ਦਿੱਤਾ ਹੈ। ਇਸ ਦੇ ਨਾਲ ਹੀ, ਜੇਕਰ ਅਸੀਂ IPL ਵਿੱਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਦੀ ਗੱਲ ਕਰੀਏ, ਤਾਂ ਵੈਭਵ ਸੂਰਿਆਵੰਸ਼ੀ ਤੋਂ ਪਹਿਲਾਂ ਇਹ ਰਿਕਾਰਡ ਮਨੀਸ਼ ਪਾਂਡੇ ਦੇ ਨਾਮ ਸੀ। ਮਨੀਸ਼ ਪਾਂਡੇ ਨੇ ਇਹ ਕਾਰਨਾਮਾ 19 ਸਾਲ 253 ਦਿਨਾਂ ਦੀ ਉਮਰ ਵਿੱਚ ਕੀਤਾ ਸੀ। ਪਰ ਹੁਣ ਇਹ ਰਿਕਾਰਡ ਵੀ ਵੈਭਵ ਸੂਰਿਆਵੰਸ਼ੀ ਦੇ ਨਾਮ ਹੈ। ਇੰਨਾ ਹੀ ਨਹੀਂ, ਵੈਭਵ ਸੂਰਿਆਵੰਸ਼ੀ ਨੇ ਆਈਪੀਐਲ ਦੀ ਇੱਕ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਭਾਰਤੀ ਬੱਲੇਬਾਜ਼ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ। ਉਨ੍ਹਾਂ ਤੋਂ ਪਹਿਲਾਂ ਮੁਰਲੀ ਵਿਜੇ ਨੇ ਸਾਲ 2010 ਵਿੱਚ ਇੱਕ ਪਾਰੀ ਵਿੱਚ 11 ਛੱਕੇ ਲਗਾਏ ਸਨ। ਇਸ ਸੂਚੀ ‘ਚ ਵੀ ਸਿਖਰ ‘ਤੇ ਰਿਹਾ ਵੈਭਵ ਸੂਰਿਆਵੰਸ਼ੀ ਨੇ ਹੁਣ ਤੱਕ ਆਈਪੀਐਲ ਵਿੱਚ ਸਿਰਫ਼ 3 ਮੈਚ ਖੇਡੇ ਹਨ ਅਤੇ ਕਈ ਰਿਕਾਰਡ ਆਪਣੇ ਨਾਮ ਕੀਤੇ ਹਨ। ਉਹ ਆਈਪੀਐਲ ਦੇ ਪਹਿਲੇ 3 ਮੈਚਾਂ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਬੱਲੇਬਾਜ਼ ਵੀ ਬਣ ਗਏ ਹੈ। ਉਨ੍ਹਾਂ ਨੇ ਹੁਣ ਤੱਕ ਆਈਪੀਐਲ ਵਿੱਚ 16 ਛੱਕੇ ਮਾਰੇ ਹਨ। ਜਦੋਂ ਕਿ, ਬ੍ਰੈਂਡਨ ਮੈਕੁਲਮ ਨੇ ਆਪਣੇ ਆਈਪੀਐਲ ਕਰੀਅਰ ਦੇ ਪਹਿਲੇ 3 ਮੈਚਾਂ ਵਿੱਚ 15 ਛੱਕੇ ਲਗਾਏ ਸਨ। ਹੁਣ ਵੈਭਵ ਸੂਰਿਆਵੰਸ਼ੀ ਵੀ ਇਸ ਸੂਚੀ ਵਿੱਚ ਸਿਖਰ ‘ਤੇ ਆ ਗਏ ਹਨ।