Home Desh India-Pakistan ਤਣਾਅ ‘ਤੇ Jathedar Gargajj ਦੀ ਅਪੀਲ, ਕਿਹਾ- ਜੰਗ ਦੀ ਨਹੀਂ...

India-Pakistan ਤਣਾਅ ‘ਤੇ Jathedar Gargajj ਦੀ ਅਪੀਲ, ਕਿਹਾ- ਜੰਗ ਦੀ ਨਹੀਂ ਹੱਲ ਦੀ ਲੋੜ

17
0

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ‘ਤੇ ਚਿੰਤਾ ਪ੍ਰਗਟ ਕੀਤੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅੰਮ੍ਰਿਤਸਰ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ‘ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ ਅਤੇ ਸ਼ਾਂਤੀ, ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਹਮੇਸ਼ਾ ਦਿੱਤਾ ਜਾਣਾ ਚਾਹੀਦਾ ਹੈ।

ਜੰਗ ਕੋਈ ਹੱਲ ਨਹੀਂ -ਜਥੇਦਾਰ

ਅਟਾਰੀ-ਵਾਹਗਾ ਸਰਹੱਦ ‘ਤੇ ਫਸੇ ਪਰਿਵਾਰਾਂ ਦੀ ਦੁਰਦਸ਼ਾ ‘ਤੇ ਚਿੰਤਾ ਪ੍ਰਗਟ ਕਰਦਿਆਂ ਜਥੇਦਾਰ ਨੇ ਕਿਹਾ, “ਮਾਵਾਂ ਆਪਣੇ ਬੱਚਿਆਂ ਲਈ ਰੋ ਰਹੀਆਂ ਹਨ ਅਤੇ ਬੱਚੇ ਸਰਹੱਦ ‘ਤੇ ਆਪਣੀਆਂ ਮਾਵਾਂ ਲਈ ਰੋ ਰਹੇ ਹਨ।” ਮਨੁੱਖਾਂ ਦੇ ਅੰਗ ਅਤੇ ਖੂਨ ਸਭ ਇੱਕੋ ਜਿਹੇ ਹਨ, ਇਸ ਲਈ ਸਾਨੂੰ ਯੁੱਧ ਵਾਂਗ ਤਬਾਹੀ ਵੱਲ ਨਹੀਂ ਵਧਣਾ ਚਾਹੀਦਾ। ਜੰਗਾਂ ਨੇ ਅੱਜ ਤੱਕ ਕਦੇ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਕੀਤਾ, ਇਹ ਹਮੇਸ਼ਾ ਮਨੁੱਖਤਾ, ਜਾਨਵਰਾਂ ਅਤੇ ਵਾਤਾਵਰਣ ਲਈ ਘਾਤਕ ਰਹੀਆਂ ਹਨ।

ਮਰੀਜ਼ਾਂ ਦੀ ਸਮਸਿਆ ਵੱਲ ਧਿਆਨ ਦੇਵੇ ਕੇਂਦਰ -ਜਥੇਦਾਰ

ਜਥੇਦਾਰ ਗੜਗੱਜ ਨੇ ਉਨ੍ਹਾਂ ਪਾਕਿਸਤਾਨੀ ਨਾਗਰਿਕਾਂ ਵੱਲ ਵੀ ਧਿਆਨ ਦਿਵਾਇਆ ਜੋ ਇਲਾਜ ਲਈ ਭਾਰਤ ਆਏ ਸਨ ਅਤੇ ਹੁਣ ਫਸੇ ਹੋਏ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਮਰੀਜ਼ਾਂ ਦੀ ਸਮਸਿਆ ਨੂੰ ਸਮਝਣਾ ਚਾਹੀਦਾ ਹੈ ਅਤੇ ਇੱਕ ਉੱਚਿਤ ਫੈਸਲਾ ਲੈਣਾ ਚਾਹੀਦਾ ਹੈ।

ਪਾਣੀ ‘ਤੇ ਪਹਿਲਾਂ ਹੱਕ ਪੰਜਾਬ ਦਾ -ਜਥੇਦਾਰ

ਜਥੇਦਾਰ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਦਰਿਆ ਪੰਜਾਬ ਵਿੱਚ ਵਗਦੇ ਹਨ, ਇਸ ਲਈ ਪਾਣੀਆਂ ‘ਤੇ ਪਹਿਲਾ ਹੱਕ ਪੰਜਾਬ ਦਾ ਹੈ। ਇਹ ਸਿਰਫ਼ ਪੀਣ ਵਾਲੇ ਪਾਣੀ ਦਾ ਸਵਾਲ ਨਹੀਂ ਹੈ, ਸਗੋਂ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣ ਦਾ ਵੀ ਹੈ। ਹਰਿਆਣਾ ਨੂੰ ਪਾਣੀ ਪੰਜਾਬ ਤਾਂ ਦੇ ਸਕਦਾ ਹੈ ਜੇਕਰ ਉਸਦੇ ਕੋਲ ਕੁਝ ਬਚਿਆ ਹੋਵੇ।
ਉਨ੍ਹਾਂ ਆਰੋਪ ਲਾਇਆ ਕਿ ਜਦੋਂ ਪੰਜਾਬ ਤੋਂ ਪਾਣੀ ਛੱਡਿਆ ਗਿਆ ਤਾਂ ਸੂਬੇ ਦੇ ਕਈ ਹਿੱਸੇ ਡੁੱਬ ਗਏ, ਫਿਰ ਵੀ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਪਾਣੀ ਨਹੀਂ ਮਿਲ ਰਿਹਾ।

ਧਾਰਮਿਕ ਅਤੇ ਸੰਵਿਧਾਨਕ ਆਧਾਰ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਨੇ ਮੀਡੀਆ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ “ਗੁਰੂ ਸਾਹਿਬ ਦੇ ਸ਼ਬਦਾਂ ਵਿੱਚ ਇਹ ਸਪੱਸ਼ਟ ਹੈ ਕਿ ਸਾਰੇ ਬਰਾਬਰ ਹਨ, ਮਨੁੱਖ ਇੱਕ ਜਾਤ ਦੇ ਹਨ। ਮਨੁੱਖਤਾ ਦੇਸ਼ ਅਤੇ ਧਰਮ ਤੋਂ ਉੱਪਰ ਹੈ।” ਉਨ੍ਹਾਂ ਅੱਗੇ ਕਿਹਾ ਕਿ ਸੰਵਿਧਾਨ ਇਹ ਵੀ ਕਹਿੰਦਾ ਹੈ ਕਿ ਜਿਨ੍ਹਾਂ ਰਾਜਾਂ ਵਿੱਚ ਦਰਿਆ ਵਗਦੇ ਹਨ, ਉਨ੍ਹਾਂ ਦਾ ਪਾਣੀ ‘ਤੇ ਪਹਿਲਾ ਹੱਕ ਹੈ।
Previous articlePakistan ਨੇ ਅਟਾਰੀ-ਵਾਹਘਾ ਬਾਰਡਰ ਦਾ ਗੇਟ ਖੋਲ੍ਹਿਆ, ਭਾਰਤ ਤੋਂ ਵਾਪਸ ਲੈਣ ਲੱਗਾ ਆਪਣੇ ਨਾਗਰਿਕ
Next articleLudhiana ਵਿੱਚ ਐਨਕਾਉਂਟਰ, ਹਥਿਆਰਾਂ ਦੀ ਬਰਾਮਦਗੀ ਲਈ ਲਿਆਂਦੇ ਗੈਂਗਸਟਰ ਨੇ ਕੀਤਾ ਅਟੈਕ

LEAVE A REPLY

Please enter your comment!
Please enter your name here