Home Desh Mock Drill: ਘਰ ‘ਚ ਟਾਰਚ, ਮੋਮਬੱਤੀ ਅਤੇ ਜੇਬ ‘ਚ ਰਖੋ ਕੈਸ਼, ਮੌਕ...

Mock Drill: ਘਰ ‘ਚ ਟਾਰਚ, ਮੋਮਬੱਤੀ ਅਤੇ ਜੇਬ ‘ਚ ਰਖੋ ਕੈਸ਼, ਮੌਕ ਡ੍ਰਿਲ ‘ਚ ਇਨ੍ਹਾਂ ‘ਤੇ ਫੋਕਸ

16
0

 ਪਾਕਿਸਤਾਨ ਨਾਲ ਵਧਦੇ ਤਣਾਅ ਦੇ ਮੱਦੇਨਜ਼ਰ ਭਾਰਤ ਸਰਕਾਰ 244 ਜ਼ਿਲ੍ਹਿਆਂ ਵਿੱਚ ਹਵਾਈ ਹਮਲੇ ਤੋਂ ਬਚਾਅ ਲਈ ਮੌਕ ਡ੍ਰਿਲਸ ਦਾ ਆਯੋਜਨ ਕਰਨ ਜਾ ਰਹੀ ਹੈ।

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧਦੇ ਤਣਾਅ ਦੇ ਵਿਚਕਾਰ, ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਸਾਰੇ ਰਾਜਾਂ ਨੂੰ ਵੱਖ-ਵੱਖ ਐਮਰਜੈਂਸੀ ਸਥਿਤੀਆਂ ਲਈ ਤਿਆਰੀ ‘ਤੇ ਕੇਂਦ੍ਰਤ ਕਰਦੇ ਹੋਏ ਮੌਕ ਸਿਕਊਰਿਟੀ ਡ੍ਰਿਲਸ ਕਰਨ ਦੇ ਨਿਰਦੇਸ਼ ਦਿੱਤੇ ਹਨ।
ਗ੍ਰਹਿ ਮੰਤਰਾਲੇ ਵਿਖੇ ਹੋਈ ਸਮੀਖਿਆ ਮੀਟਿੰਗ ਵਿੱਚ 244 ਜ਼ਿਲ੍ਹਾ ਸਿਵਲ ਰੱਖਿਆ ਅਦਾਰਿਆਂ – ਜਿਵੇਂ ਕਿ ਸ਼ੈਲਟਰਸ, ਵਾਰਨਿੰਗ ਸਿਸਟਮ ਅਤੇ ਤਾਲਮੇਲ ਸਹੂਲਤਾਂ – ਦੀ ਸਥਿਤੀ ਦਾ ਮੁਲਾਂਕਣ ਕੀਤਾ ਗਿਆ – ਭਾਵੇਂ ਉਹ ਕੰਮ ਕਰਨ ਵਾਲੀ ਸਥਿਤੀ ਵਿੱਚ ਸਨ ਜਾਂ ਉਨ੍ਹਾਂ ਨੂੰ ਮੁਰੰਮਤ ਦੀ ਲੋੜ ਸੀ। ਨਾਗਰਿਕਾਂ ਲਈ ਸਿਖਲਾਈ ਇਸ ਅਭਿਆਸ ਦਾ ਇੱਕ ਪ੍ਰਮੁੱਖ ਹਿੱਸਾ ਹੋਵੇਗੀ।

ਨਾਗਰਿਕਾਂ ਨੂੰ ਸਵੈ-ਸੁਰੱਖਿਆ ਦੀ ਟ੍ਰੇਨਿੰਗ

ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਦੇ ਅਨੁਸਾਰ, ਇਹ ਡ੍ਰਿਲ ਹਵਾਈ ਹਮਲੇ ਦੇ ਸਾਇਰਨ ਅਤੇ ਬਲੈਕਆਊਟ ਦੀ ਸਥਿਤੀ ਵਿੱਚ ਕਿਵੇਂ ਜਵਾਬ ਦੇਣਾ ਹੈ, ਇਸ ‘ਤੇ ਕੇਂਦ੍ਰਿਤ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਨਾਗਰਿਕਾਂ ਨੂੰ ਘਰ ਵਿੱਚ ਵਾਧੂ ਸਪਲਾਈ, ਟਾਰਚਾਂ ਅਤੇ ਮੋਮਬੱਤੀਆਂ ਦੇ ਨਾਲ ਮੈਡੀਕਲ ਕਿੱਟਾਂ ਰੱਖਣ ਦੇ ਨਿਰਦੇਸ਼ ਦਿੱਤੇ ਜਾਣਗੇ।
ਸੂਤਰਾਂ ਅਨੁਸਾਰ, ਲੋਕਾਂ ਨੂੰ ਸਲਾਹ ਦਿੱਤੀ ਜਾਵੇਗੀ ਕਿ ਉਹ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਕੋਲ ਨਕਦੀ ਰੱਖਣ ਜਿੱਥੇ ਮੋਬਾਈਲ ਡਿਵਾਈਸ ਅਤੇ ਡਿਜੀਟਲ ਲੈਣ-ਦੇਣ ਫੇਲ ਹੋ ਸਕਦੇ ਹਨ।
ਗ੍ਰਹਿ ਮੰਤਰਾਲੇ ਨੇ ਇਨ੍ਹਾਂ ਵਿਆਪਕ ਅਭਿਆਸਾਂ ਦੇ ਪਿੱਛੇ “ਨਵੇਂ ਅਤੇ ਗੁੰਝਲਦਾਰ ਖਤਰਿਆਂ” ਦਾ ਕਾਰਨ ਦੱਸਿਆ ਹੈ। ਸਮੀਖਿਆ ਕੀਤੇ ਗਏ 244 ਸਥਾਨਾਂ ਵਿੱਚੋਂ, 100 ਤੋਂ ਵੱਧ ਨੂੰ ਖਾਸ ਤੌਰ ‘ਤੇ ਸੰਵੇਦਨਸ਼ੀਲ ਵਜੋਂ ਪਛਾਣਿਆ ਗਿਆ ਹੈ।

ਮੌਕ ਡ੍ਰਿਲ ‘ਚ ਸ਼ਾਮਲ ਹੋਣਗੇ ਇਹ ਉਪਾਅ

ਇਸ ਮੌਕ ਡ੍ਰਿਲ ਵਿੱਚ ਕਈ ਮੁੱਖ ਉਪਾਅ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਨੂੰ ਐਕਟਿਵ ਕਰਨਾ, “ਦੁਸ਼ਮਣ ਦੇ ਹਮਲੇ” ਦੌਰਾਨ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਾਗਰਿਕਾਂ ਨੂੰ ਸਿਵਲ ਰੱਖਿਆ ਰਣਨੀਤੀਆਂ ਬਾਰੇ ਟ੍ਰੇਨਿੰਗ ਦੇਣਾ, ਅਤੇ ਮੌਜੂਦਾ ਬੰਕਰਾਂ ਅਤੇ ਟੋਇਆਂ ਦੀ ਸਫਾਈ ਸ਼ਾਮਲ ਹੈ।
ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਲਿਖੇ ਪੱਤਰ ਵਿੱਚ ਦੱਸੇ ਗਏ ਹੋਰ ਉਪਾਵਾਂ ਵਿੱਚ ਕਰੈਸ਼-ਬਲੈਕਆਊਟ ਪ੍ਰਕਿਰਿਆਵਾਂ ਦੀ ਵਿਵਸਥਾ, ਮਹੱਤਵਪੂਰਨ ਪਲਾਂਟਾਂ ਅਤੇ ਇੰਸਟਾਲੇਸ਼ਨਸ ਨੂੰ ਤੁਰੰਤ ਛੁਪਾਉਣਾ, ਅਤੇ ਨਿਕਾਸੀ ਯੋਜਨਾਵਾਂ (Evacuation Plans) ਨੂੰ ਅਪਡੇਟ ਕਰਨਾ ਅਤੇ ਰਿਹਰਸਲ ਕਰਨਾ ਸ਼ਾਮਲ ਹੈ।
ਇਸ ਡਰਿੱਲ ਵਿੱਚ ਭਾਰਤੀ ਹਵਾਈ ਸੈਨਾ (IAF) ਨਾਲ ਹੌਟਲਾਈਨ ਅਤੇ ਰੇਡੀਓ-ਸੰਚਾਰ ਸੰਪਰਕ ਦੀ ਕਾਰਜਸ਼ੀਲਤਾ ਦੀ ਜਾਂਚ ਅਤੇ ਕੰਟਰੋਲ ਰੂਮਾਂ ਅਤੇ ਸ਼ੈਡੋ ਕੰਟਰੋਲ ਰੂਮਾਂ ਦੀ ਤਿਆਰੀ ਦਾ ਮੁਲਾਂਕਣ ਕਰਨਾ ਵੀ ਸ਼ਾਮਲ ਹੋਵੇਗਾ।
Previous articleਵਿਧਾਨ ਸਭਾ ਨੇ ਹਰਿਆਣਾ ਨੂੰ ਪਾਣੀ ਦੇਣ ਦਾ ਫੈਸਲਾ ਕੀਤਾ ਰੱਦ ਤਾਂ ਹਾਈਕੋਰਟ ਪਹੁੰਚੀ BBMB, ਅੱਜ ਹੋਵੇਗੀ ਸੁਣਵਾਈ
Next articleBharatmala Highway Project ਅਧੀਨ ਬੀਜ-ਫਾਰਮ ‘ਚ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ, ਛੁਡਵਾਇਆ ਕਬਜਾ

LEAVE A REPLY

Please enter your comment!
Please enter your name here