Home Desh ਭਾਰਤੀ ਫੌਜ ਨੇ ਬੀਤੀ ਰਾਤ ਦੇ ਹਮਲੇ ਦੀ ਵੀਡੀਓ ਕੀਤੀ ਜਾਰੀ, Pakistani...

ਭਾਰਤੀ ਫੌਜ ਨੇ ਬੀਤੀ ਰਾਤ ਦੇ ਹਮਲੇ ਦੀ ਵੀਡੀਓ ਕੀਤੀ ਜਾਰੀ, Pakistani ਡਰੋਨ ਦੀ ਕੱਢੀ ਹਵਾ

13
0

ਡਰੋਨ ਵਿਰੋਧੀ ਕਾਰਵਾਈ ਦੌਰਾਨ 50 ਤੋਂ ਵੱਧ ਪਾਕਿਸਤਾਨੀ ਡਰੋਨ ਡੇਗ ਦਿੱਤੇ ਗਏ।

ਭਾਰਤੀ ਫੌਜ ਨੇ ਕੰਟਰੋਲ ਰੇਖਾ (LoC) ਅਤੇ ਅੰਤਰਰਾਸ਼ਟਰੀ ਸਰਹੱਦਾਂ ‘ਤੇ ਇੱਕ ਵੱਡੇ ਜਵਾਬੀ ਡਰੋਨ ਆਪ੍ਰੇਸ਼ਨ ਦੌਰਾਨ 50 ਤੋਂ ਵੱਧ ਪਾਕਿਸਤਾਨੀ ਡਰੋਨਾਂ ਨੂੰ ਡੇਗ ਦਿੱਤਾ। ਇਹ ਕਾਰਵਾਈ ਪਾਕਿਸਤਾਨ ਵੱਲੋਂ ਵੱਖ-ਵੱਖ ਥਾਵਾਂ ‘ਤੇ ਭਾਰਤੀ ਖੇਤਰ ਵਿੱਚ ਡਰੋਨ ਭੇਜਣ ਦੀਆਂ ਕਈ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਭਾਰਤੀ ਫੌਜ ਦੀਆਂ ਹਵਾਈ ਰੱਖਿਆ ਇਕਾਈਆਂ ਨੇ ਤੇਜ਼ੀ ਨਾਲ ਜਵਾਬ ਦਿੱਤਾ ਅਤੇ ਊਧਮਪੁਰ, ਸਾਂਬਾ, ਜੰਮੂ, ਅਖਨੂਰ, ਨਗਰੋਟਾ ਅਤੇ ਪਠਾਨਕੋਟ ਸਮੇਤ ਖੇਤਰਾਂ ਵਿੱਚ ਹਵਾ ਵਿੱਚ ਪਾਕਿਸਤਾਨੀ ਡਰੋਨਾਂ ਨੂੰ ਡੇਗ ਦਿੱਤਾ। ਹੁਣ ਭਾਰਤੀ ਫੌਜ ਦਾ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ।
ਭਾਰਤੀ ਫੌਜ ਨੇ ਕਿਹਾ, ‘ਪਾਕਿਸਤਾਨੀ ਹਥਿਆਰਬੰਦ ਬਲਾਂ ਨੇ ਅੱਠ ਅਤੇ ਨੌ ਮਈ ਦੀ ਵਿਚਕਾਰਲੀ ਰਾਤ ਨੂੰ ਪੂਰੀ ਪੱਛਮੀ ਸਰਹੱਦ ‘ਤੇ ਡਰੋਨ ਅਤੇ ਹੋਰ ਹਥਿਆਰਾਂ ਦੀ ਵਰਤੋਂ ਕਰਕੇ ਕਈ ਹਮਲੇ ਕੀਤੇ।’ ਪਾਕਿਸਤਾਨੀ ਫੌਜਾਂ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ-ਨਾਲ ਕਈ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ।

ਜੰਗਬੰਦੀ ਦੀ ਉਲੰਘਣਾ ਦਾ ਢੁਕਵਾਂ ਜਵਾਬ ਦਿੱਤਾ- ਫੌਜ

ਉਨ੍ਹਾਂ ਕਿਹਾ, ‘ਡਰੋਨ ਹਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਮ ਕੀਤਾ ਗਿਆ ਅਤੇ ਜੰਗਬੰਦੀ ਦੀ ਉਲੰਘਣਾ ਦਾ ਢੁਕਵਾਂ ਜਵਾਬ ਦਿੱਤਾ ਗਿਆ।’ ਭਾਰਤੀ ਫੌਜ ਦੇਸ਼ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਵਚਨਬੱਧ ਹੈ। ਸਾਰੇ ਬੁਰੇ ਮਨਸੂਬਿਆਂ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ।
Previous article400 ਤੋਂ ਵੱਧ ਉਡਾਣਾਂ ਰੱਦ, 27 ਏਅਰਪੋਰਟ ਬੰਦ… ਕੀ ਹੈ ਤੁਹਾਡੇ ਸ਼ਹਿਰ ਦਾ ਹਾਲ?
Next articleਭਾਰਤ ਦੇ ਜਵਾਬੀ ਹਮਲੇ ਕਾਰਨ ਪਾਕਿਸਤਾਨ ਵਿੱਚ ਦਹਿਸ਼ਤ, ਛਾਉਣੀ ਛੱਡ ਭੱਜ ਰਹੇ ਫੌਜੀ

LEAVE A REPLY

Please enter your comment!
Please enter your name here