Home Desh Jalandhar ਦੇ ਪਿੰਡ ਨਾਹਲਾ ਦੇ ਖੇਤਾਂ ਵਿਚਕਾਰ ਪਾਕਿਸਤਾਨ ਡਰੋਨ ਨੇ ਕੀਤਾ ਹਮਲਾ,...

Jalandhar ਦੇ ਪਿੰਡ ਨਾਹਲਾ ਦੇ ਖੇਤਾਂ ਵਿਚਕਾਰ ਪਾਕਿਸਤਾਨ ਡਰੋਨ ਨੇ ਕੀਤਾ ਹਮਲਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

72
0

ਜਿਸ ਨਾਲ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ ਅਤੇ ਸਾਰੇ ਲੋਕ ਖੇਤਾਂ ਵਿੱਚ ਪਹੁੰਚ ਗਏ।

 ਲਾਂਬੜਾ ਇਲਾਕੇ ਦੇ ਪਿੰਡ ਨਾਲਾ ਖੇਤਾਂ ਵਿੱਚ ਡਿੱਗੀ ਡਰੋਨ ਨੂੰਮਾ ਚੀਜ਼ ਮਿਲਣ ਨਾਲ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਸੀਨੀਅਰ ਵਾਈਸ ਪ੍ਰਧਾਨ ਨਿਰਮਲ ਸਿੰਘ ਕਾਂਗਰਸ ਜਲੰਧਰ ਨੇ ਦੱਸਿਆ ਕੀ ਸਵੇਰੇ ਜਿਸ ਟਾਈਮ ਉਹ ਆਪਣੇ ਖੇਤਾਂ ‘ਚ ਕੰਮ ਕਰ ਰਹੇ ਸਨ ਤਾਂ ਇੱਕ ਡਰੋਨ ਨੁੰਮਾ ਚੀਜ਼ ਖੇਤਾਂ ਵਿੱਚ ਡਿੱਗੀ ਅਤੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਨਾਲ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ ਅਤੇ ਸਾਰੇ ਲੋਕ ਖੇਤਾਂ ਵਿੱਚ ਪਹੁੰਚ ਗਏ। ਜਿੱਥੇ ਦੇਖਿਆ ਇਹ ਡਰੋਨ ਡਿੱਗਣ ਕਾਰਨ ਖੇਤ ‘ਚ ਅੱਗ ਲੱਗ ਗਈ ਸੀ। ਉਹਨਾਂ ਵੱਲੋਂ ਇਸ ਦੀ ਤੁਰੰਤ ਸੂਚਨਾ ਲਾਂਬੜਾ ਪੁਲਿਸ ਨੂੰ ਦੇ ਦਿੱਤੀ ਗਈ। ਮੌਕੇ ‘ਤੇ ਪਹੁੰਚੇ ਪੁਲਿਸ ਦੇ ਉੱਚ ਅਧਿਕਾਰੀ ਨਰੇਸ਼ ਡੋਗਰਾ ਵੱਲੋਂ ਮੌਕੇ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਨੇ ਦੱਸਿਆ ਕਈ ਲੋਕਾਂ ਨੂੰ ਅਪੀਲ ਹੈ ਕਿ ਜਿੱਥੇ ਵੀ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ ਲੋਕਾਂ ਵੱਲੋਂ ਉੱਥੇ ਤੁਰੰਤ ਇਕੱਠ ਨਾ ਕੀਤਾ ਜਾਵੇ ਅਤੇ ਉਹਨਾਂ ਦੱਸਿਆ ਕਿ ਆਰਮੀ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।

Previous articleIndia Pakistan Conflict: Phagwara ਦੇ ਨਜ਼ਦੀਕੀ ਪਿੰਡ ਖਲਿਆਣ ਵਿਖੇ ਖੇਤਾਂ ‘ਚ ਦੇਰ ਰਾਤ ਹੋਇਆ ਧਮਾਕਾ, ਕਾਰਨਾਂ ਦੀ ਕੀਤੀ ਜਾ ਰਹੀ ਹੈ ਜਾਂਚ
Next articleਹੁਣ ਮੀਡੀਆ ਚੈਨਲਾਂ ‘ਤੇ ਨਹੀਂ ਸੁਣਾਈ ਦੇਵੇਗੀ ਸਾਇਰਨ ਦੀ ਆਵਾਜ਼, ਸਰਕਾਰ ਨੇ ਦਿੱਤੇ ਮਹੱਤਵਪੂਰਨ ਨਿਰਦੇਸ਼

LEAVE A REPLY

Please enter your comment!
Please enter your name here