Home Desh SGPC ਸੰਚਾਲਤ ਸਕੂਲ ਤੇ ਕਾਲਜਾਂ ‘ਚ ਠਹਿਰ ਸਕਣਗੇ ਲੋਕ, ਤਨਾਅ ਵਿਚਾਲੇ ਕਮੇਟੀ...

SGPC ਸੰਚਾਲਤ ਸਕੂਲ ਤੇ ਕਾਲਜਾਂ ‘ਚ ਠਹਿਰ ਸਕਣਗੇ ਲੋਕ, ਤਨਾਅ ਵਿਚਾਲੇ ਕਮੇਟੀ ਦਾ ਐਲਾਨ

93
0

ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਮੁਸੀਬਤ ਦੇ ਸਮੇਂ ਮਨੁੱਖਤਾ ਦੇ ਨਾਲ ਖੜ੍ਹੀ ਰਹੀ ਹੈ।

ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸਰਹੱਦੀ ਖੇਤਰਾਂ ਤੋਂ ਉਜਾੜੇ ਗਏ ਲੋਕਾਂ ਲਈ ਇੱਕ ਵੱਡੀ ਪਹਿਲ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਹਿਲਾਂ ਗੁਰਦੁਆਰਿਆਂ ਵਿੱਚ ਸਰਾਵਾਂ ਅਤੇ ਲੰਗਰ ਦੇ ਪ੍ਰਬੰਧ ਕੀਤੇ ਜਾਂਦੇ ਸਨ। ਹੁਣ ਕਮੇਟੀ ਦੁਆਰਾ ਪ੍ਰਬੰਧਿਤ ਸਕੂਲ ਅਤੇ ਕਾਲਜ ਵੀ ਠਹਿਰਨ ਲਈ ਖੋਲ੍ਹ ਦਿੱਤੇ ਗਏ ਹਨ।
ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਮੁਸੀਬਤ ਦੇ ਸਮੇਂ ਮਨੁੱਖਤਾ ਦੇ ਨਾਲ ਖੜ੍ਹੀ ਰਹੀ ਹੈ। ਉਹ ਹਰ ਸੰਭਵ ਤਰੀਕੇ ਨਾਲ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਪ੍ਰਬੰਧਿਤ ਸਾਰੇ ਅਦਾਰਿਆਂ ਨੂੰ ਲੋੜਵੰਦਾਂ ਲਈ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋੜ ਪੈਣ ‘ਤੇ ਉਹ ਆਪਣੇ ਨੇੜਲੇ ਗੁਰਦੁਆਰਾ ਸਾਹਿਬ ਜਾਂ ਸਕੂਲ-ਕਾਲਜਾਂ ਨਾਲ ਸੰਪਰਕ ਕਰ ਸਕਦੇ ਹਨ।
Previous articleNana Patekar ਤੋਂ ਲੈ ਕੇ ਅਚਿਊਤ ਪੋਟਦਾਰ ਤੱਕ… ਸਿਰਫ਼ ਫਿਲਮਾਂ ਵਿੱਚ ਹੀ ਨਹੀਂ, ਸਗੋਂ ਅਸਲ ਜ਼ਿੰਦਗੀ ਵਿੱਚ ਵੀ ਭਾਰਤੀ ਫੌਜ ਦਾ ਹਿੱਸਾ ਸਨ ਇਹ ਬਾਲੀਵੁੱਡ ਅਦਾਕਾਰ
Next article12 ਮਈ, 12 ਵਜੇ… ਅੱਜ ਆਹਮੋ ਸਾਹਮਣੇ ਹੋਣਗੇ ਭਾਰਤ ਪਾਕਿਸਤਾਨ ਦੇ ਅਫ਼ਸਰ, DGMO ਕਰਨਗੇ ਮੀਟਿੰਗ

LEAVE A REPLY

Please enter your comment!
Please enter your name here