Home Desh Kangana Ranaut ਨੇ ਆਪਣੀ Instagram ਰੀਲ ‘ਤੇ ਲਗਾਇਆ Pakistani ਗਾਣਾ, ਪਾਕਿਸਤਾਨੀ ਯੂਜ਼ਰਸ...

Kangana Ranaut ਨੇ ਆਪਣੀ Instagram ਰੀਲ ‘ਤੇ ਲਗਾਇਆ Pakistani ਗਾਣਾ, ਪਾਕਿਸਤਾਨੀ ਯੂਜ਼ਰਸ ਨੇ ਕੀਤਾ ਟ੍ਰੋਲ

93
0

Pakistani ਯੂਜ਼ਰਸ ਸੋਸ਼ਲ ਮੀਡੀਆ ‘ਤੇ ਕੰਗਨਾ ਨੂੰ ਟ੍ਰੋਲ ਕਰ ਰਹੇ ਹਨ।

 ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ (Kangana Ranaut) ਨੂੰ ਸੋਸ਼ਲ ਮੀਡੀਆ ‘ਤੇ ਪਾਕਿਸਤਾਨੀ ਯੂਜ਼ਰਾਂ ਵਲੋਂ ਟ੍ਰੋਲ ਕੀਤਾ ਜਾ ਰਿਹਾ ਹੈ। ਕੰਗਨਾ ਨੇ 4 ਦਿਨ ਪਹਿਲਾਂ ਰਾਜਸਥਾਨ ਦੇ ਜੈਪੁਰ ‘ਚ ਮੋਰਾਂ ਦੇ ਨਾਲ ਨੱਚਦਿਆਂ ਇੱਕ 35 ਸਕਿੰਟ ਦੀ ਇੰਸਟਾਗ੍ਰਾਮ ਰੀਲ ਸ਼ੇਅਰ ਕੀਤੀ ਸੀ। ਇਸ ਰੀਲ ਦੇ ਬੈਕਗ੍ਰਾਊਂਡ ‘ਚ ਇੱਕ ਪਾਕਿਸਤਾਨੀ ਗੀਤ ਲਗਾਇਆ ਗਿਆ ਸੀ।
ਵੀਡੀਓ ਵਿੱਚ ਕੰਗਨਾ ਮੋਰ ਦੇ ਨਾਲ ਨੱਚਦੀ ਅਤੇ ਦਰੱਖਤ ਤੋਂ ਅੰਬ ਤੋੜਦੀ ਹੋਈ ਵੀ ਨਜ਼ਰ ਆਈ। ਇਸ ਰੀਲ ਨੂੰ ਬਹੁਤ ਸਾਰੇ ਯੂਜ਼ਰ ਨੇ ਪਸੰਦ ਕੀਤਾ। ਪਰ  ਜਦੋਂ ਇਹ ਰੀਲ ਵਾਇਰਲ ਹੋਣੀ ਸ਼ੁਰੂ ਹੋਈ, ਤਾਂ ਪਾਕਿਸਤਾਨੀ ਯੂਜ਼ਰਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਪੁੱਛਿਆ ਕਿ ਜਦੋਂ ਕੰਗਨਾ ਨੂੰ ਪਾਕਿਸਤਾਨ ਨਾਲ ਇੰਨੀ ਨਫ਼ਰਤ ਹੈ ਤਾਂ ਫਿਰ ਪਾਕਿਸਤਾਨੀ ਗੀਤ ਕਿਉਂ ਵਰਤਿਆ। ਹਾਲਾਂਕਿ ਇਸ ਮਾਮਲੇ ‘ਤੇ ਕੰਗਨਾ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ।
ਇੰਸਟਾਗ੍ਰਾਮ ‘ਤੇ ਕੰਗਨਾ ਦੀ ਇਸ ਰੀਲ ਨੂੰ ਇੱਕ ਮਿਲੀਅਨ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਇਸਦੇ ਨਾਲ ਇਸ ਰੀਲ ਉੱਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਕਮੈਂਟ ਕੀਤਾ ਅਤੇ ਸ਼ੇਅਰ ਕੀਤਾ ਹੈ।
ਕੰਗਨਾ ਰਨੌਤ 10 ਮਈ ਨੂੰ ਇੱਕ ਕਾਰਜਕ੍ਰਮ ਵਿੱਚ ਸ਼ਾਮਿਲ ਹੋਣ ਲਈ ਜੈਪੁਰ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੇ ਜੈਪੁਰ ਦੇ ਰਾਮਬਾਗ ਪੈਲੇਸ ਵਿੱਚ ਇਹ ਰੀਲ ਬਣਾਈ ਅਤੇ ਸ਼ੇਅਰ ਕੀਤੀ। ਇਸ ਵਿੱਚ ਉਨ੍ਹਾਂ ਨੇ ਪਾਕਿਸਤਾਨੀ ਗੀਤ ‘ਦਮ ਨਾਲ ਦਮ ਭਰਾਂਗੀ ਰਾਂਝਿਆ ਵੇ, ਜੀਵੇਂ ਕਵੇਂਗਾ ਕਰਾਂਗੀ ਰਾਂਝਿਆ ਵੇ’ ਨੂੰ ਬੈਕਗ੍ਰਾਊਂਡ ਮਿਊਜ਼ਿਕ ਵਜੋਂ ਵਰਤਿਆ ਹੈ। ਇਹ ਗੀਤ ਪਾਕਿਸਤਾਨੀ ਸਿੰਗਰ ਭਰਾਵਾਂ ਵੱਲੋਂ ਗਾਇਆ ਗਿਆ ਹੈ।
ਇਹ ਗੀਤ ਪਾਕਿਸਤਾਨ ਦੀ ਮਸ਼ਹੂਰ ਸੰਗੀਤਕਾਰ ਜੋੜੀ ਜੈਨ-ਜੋਹੇਬ ਨੇ ਗਾਇਆ ਹੈ। ਦੱਸ ਦਈਏ ਕਿ ਜੈਨ ਅਲੀ ਅਤੇ ਜੋਹੇਬ ਅਲੀ ਦੋ ਭਰਾ ਹਨ, ਜੋ ਪਾਕਿਸਤਾਨ ਦੇ ਪ੍ਰਸਿੱਧ ਗਾਇਕ ਉਸਤਾਦ ਨੁਸਰਤ ਫਤਹ ਅਲੀ ਖਾਨ ਦੇ ਸਮਕਾਲੀ ਹਾਜੀ ਰਹਮਤ ਅਲੀ ਦੇ ਪੋਤੇ ਹਨ।
Previous articlePakistan ਭਾਰਤ ਨਾਲ ਸ਼ਾਂਤੀ ਵਾਰਤਾ ਲਈ ਤਿਆਰ: Shahbaz Sharif
Next articlePunjab Police ਨੂੰ ਮਿਲੀ ਵੱਡੀ ਕਾਮਯਾਬੀ, ਤਰਨਤਾਰਨ ਪੁਲਿਸ ਨੇ 85 ਕਿਲੋ ਹੈਰੋਇਨ ਕੀਤੀ ਬਰਾਮਦ

LEAVE A REPLY

Please enter your comment!
Please enter your name here