ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਕਲਾਸ ਦਾ ਨਤੀਜਾ ਜਾਰੀ ਕਰ ਦਿੱਤਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਕਲਾਸ ਦਾ ਨਤੀਜਾ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਪਾਸ ਫੀਸਦ 95.61 ਰਿਹਾ ਹੈ। ਹਰ ਸਾਲ ਵਾਂਗ ਇਸ ਵਾਰ ਵੀ ਕੁੜੀਆਂ ਨੇ ਹੀ ਬਾਜੀ ਮਾਰੀ ਹੈ। ਕੁੜੀਆਂ ਦਾ ਪਾਸ ਫੀਸਦੀ 96.85 ਰਿਹਾ ਹੈ, ਜਦਕਿ ਮੁੰਡਿਆਂ ਦਾ ਪਾਸ ਫੀਸਦੀ 94.50 ਰਿਹਾ ਹੈ। ਪਹਿਲੇ ਸਥਾਨ ਤੇ ਫਰੀਦਕੋਟ ਦੇ ਅਕਸ਼ਨੂਰ ਕੋਰ ਨੇ ਕਬਜਾ ਕੀਤਾ ਹੈ। ਦੂਜੇ ਸਥਾਨ ਤੇ ਮੁਕਤਸਰ ਸਾਹਿਬ ਦੀ ਰਜਿੰਦਰਦੀਪ ਕੌਰ ਅਤੇ ਤੀਜੇ ਸਥਾਨ ਤੇ ਮਲੇਰਕੋਟਲਾ ਤੋਂ ਅਰਸ਼ਦੀਪ ਕੌਰ ਰਹੀ ਹੈ। ਤਿੰਨਾਂ ਕੁੜੀਆਂ ਤੇ 650 ਚੋਂ 650 ਨੰਬਰ ਆਏ ਹਨ। ਇਸ ਕਰਕੇ ਬੋਰਡ ਨੇ ਉਮਰ ਦੇ ਹਿਸਾਬ ਨਾਲ ਪਹਿਲਾ, ਦੂਜਾ ਅਤੇ ਤੀਜਾ ਸਥਾਨ ਤੈਅ ਕੀਤਾ ਹੈ।

ਇਸ ਵਾਰ ਕੁੱਲ 2,77,746 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਚੋਂ 2,65,548 ਵਿਦਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦਾ ਪਾਸ ਫੀਸਦੀ 95.61 ਹੈ। ਜਦਕਿ 11,391 ਵਿਦਿਆਰਥੀਆਂ ਨੂੰ ਮੁੜ ਤੋਂ ਪੇਪਰ ਦੇਣੇ ਹੋਣਗੇ। ਉੱਧਰ 782 ਵਿਦਿਆਰਥੀਆਂ ਫੇਲ ਹੋਏ ਹਨ।
ਵਿਦਿਆਰਥੀ ਇਸ ਲਿੰਕ https://pseb.ac.in ਰਾਹੀਂ ਆਪਣਾ ਨਤੀਜਾ ਸਿੱਧਾ ਚੈੱਕ ਕਰ ਸਕਦੇ ਹਨ। ਨਾਲ ਹੀ SMS ਰਾਹੀਂ ਵੀ ਰਿਜਲਟ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਇਸਦੇ ਲਈ, ਆਪਣਾ PB10 ਰੋਲ ਨੰਬਰ ਲਿਖੋ ਅਤੇ 5676750 ‘ਤੇ SMS ਭੇਜੋ। SMS ਭੇਜਣ ਤੋਂ ਕੁਝ ਸਮੇਂ ਬਾਅਦ ਹੀ ਬੋਰਡ ਵੱਲੋਂ ਰਿਜਲਟ ਭੇਜ ਦਿੱਤਾ ਜਾਵੇਗਾ। ਨਾਲ ਹੀ ਤੁਸੀਂ ਹੇਠਾਂ ਦਿੱਤੇ ਇਹਨਾਂ ਕਦਮਾਂ ਰਾਹੀਂ ਵੀ ਨਤੀਜਾ ਦੇਖ ਸਕਦੇ ਹੋ।
ਕਿਵੇਂ ਦੇਖ ਸਕਦੇ ਹੋ PSEB 10th Result 2025 ਦਾ ਨਤੀਜਾ
PSEB ਦੀ ਅਧਿਕਾਰਤ ਵੈੱਬਸਾਈਟ pseb.ac.in ਤੇ ਜਾਓ।
ਹੋਮ ਪੇਜ ਤੇ ਉਪਲਬਧ PSEB 10th Result 2024 ਲਿੰਕ ਤੇ ਕਲਿੱਕ ਕਰੋ।
ਨਵਾਂ ਪੇਜ ਖੁੱਲ ਜਾਵੇਗਾ।
ਲੋੜੀਂਦੇ ਵੇਰਵੇ ਦਰਜ ਕਰੋ ਅਤੇ ਸਬਮਿਟ ਬਟਨ ਤੇ ਕਲਿੱਕ ਕਰੋ।
ਇਸ ਤੋਂ ਬਾਅਦ PSEB 10th Result 2025 ਸਕ੍ਰੀਨ ਤੇ ਦਿਖਾਈ ਦੇਵੇਗਾ।
ਨਤੀਜਾ ਚੈੱਕ ਕਰੋ ਅਤੇ ਪੇਜ ਡਾਊਨਲੋਡ ਕਰੋ।
ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ।
ਪਾਸ ਫੀਸਦ ਵਿੱਚ ਅੰਮ੍ਰਿਤਸਰ ਸਭ ਤੋਂ ਉੱਤੇ
ਜੇਕਰ ਜਿਲ੍ਹਾ ਵਾਰ ਪ੍ਰਤੀਸ਼ਤਤਾ ਦੀ ਗੱਲ ਕਰੀਏ ਤਾਂ ਇਸ ਮਾਮਲੇ ਵਿੱਚ ਅੰਮ੍ਰਿਤਸਰ ਸਭ ਤੋਂ ਉੱਤੇ ਹੈ। ਇੱਥੇ ਸਭ ਤੋਂ ਵੱਧ 98.54 ਫੀਸਦੀ ਬੱਚੇ ਪਾਸ ਹੋਏ ਹਨ, ਜਦਿਕ ਦੂਜੇ ਨੰਬਰ ਤੇ ਗੁਰਦਾਸਪੁਰ ਹੈ, ਇਥੇ 98.22 ਫੀਸਦੀ ਬੱਚੇ ਪਾਸ ਹੋਏ ਹਨ। 98.08 ਫੀਸਦੀ ਨਾਲ ਤਰਨਤਾਰਨ ਤੀਜੇ, 98.02 ਫੀਸਦ ਦੇ ਨਾਲ ਚੌਥੇ ਨੰਬਰ ਤੇ ਪਠਾਨਕੋਟ ਅਤੇ 97.71 ਫੀਸਦੀ ਦੇ ਨਾਲ ਕਪੂਰਥਲਾ ਪੰਜਵੇਂ ਸਥਾਨ ਤੇ ਰਿਹਾ ਹੈ।


![PSEB-10th-Class-Result-2025-toppers-[1]](https://punjabprotv.com/Punjabi/wp-content/uploads/2025/05/PSEB-10th-Class-Result-2025-toppers-1-640x360.jpg)






