Home Desh Ranjit Singh Dhadrianwale ਦੀ ਖਿਮਾ ਜਾਚਨਾ ਅਕਾਲ ਤਖ਼ਤ ਤੋਂ ਪ੍ਰਵਾਨ, ਸਿੱਖੀ ਪ੍ਰਚਾਰ...

Ranjit Singh Dhadrianwale ਦੀ ਖਿਮਾ ਜਾਚਨਾ ਅਕਾਲ ਤਖ਼ਤ ਤੋਂ ਪ੍ਰਵਾਨ, ਸਿੱਖੀ ਪ੍ਰਚਾਰ ਲਈ ਮਿਲੀ ਮਨਜੂਰੀ

87
0

ਜੱਥੇਦਾਰ ਗੜਗੱਜ ਸਮੇਤ 5 ਸਿੰਘ ਸਾਹਿਬਾਨ ਨੇ ਢੱਡਰੀਆਂਵਾਲੇ ਨੂੰ 501 ਰੁਪਏ ਦੀ ਦੇਗ ਤੇ ਪਾਠ ਕਰਨ ਦਾ ਹੁਕਮ ਦੇਕੇ ਸਿੱਖੀ ਪ੍ਰਚਾਰ ਲਈ ਪ੍ਰਵਾਨਗੀ ਦਿੱਤੀ।

ਪਟਿਆਲਾ ਵਿੱਚ ਪੈਂਦੇ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂਵਾਲੇ ਅੱਜ ਅਕਾਲ ਤਖ਼ਤ ਸਾਹਿਬ ਪੇਸ਼ ਹੋਏ। ਜਿੱਥੇ ਉਨ੍ਹਾਂ ਨੇ ਆਪਣੇ ਗਲਤ ਬਿਆਨਾਂ ਲਈ ਮੁਆਫ਼ੀ ਮੰਗੀ। ਜੱਥੇਦਾਰ ਗੜਗੱਜ ਸਮੇਤ 5 ਸਿੰਘ ਸਾਹਿਬਾਨਾਂ ਨੇ ਉਨ੍ਹਾਂ ਨੂੰ 501 ਰੁਪਏ ਦੀ ਦੇਗ ਤੇ ਪਾਠ ਕਰਨ ਦਾ ਹੁਕਮ ਦੇਕੇ ਸਿੱਖੀ ਪ੍ਰਚਾਰ ਲਈ ਪ੍ਰਵਾਨਗੀ ਦੇ ਦਿੱਤੀ।
ਇਕੱਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਬਖਸ਼ੀਸ਼ ਸਿੰਘ ਹਾਜ਼ਰ ਸਨ।

ਅਸੀਂ ਤਗੜੇ ਹੋ ਕੇ ਅੰਮ੍ਰਿਤ ਸੰਚਾਰ ਕਰਾਂਗੇ -ਢੱਡਰੀਆਂਵਾਲੇ

ਪੰਜਾਬ ਦੇ ਵਿੱਚ ਧਰਮ ਪ੍ਰਚਾਰ ਦੀ ਲਹਿਰ ਚੱਲ ਰਹੀ ਹੈ। ਧਰਮ ਪਰੀਵਰਤਨ ਪੰਜਾਬ ਵਿੱਚ ਪਿੱਛਲੇ ਕਈ ਸਾਲਾਂ ਤੋਂ ਹੋ ਰਿਹਾ ਹੈ। ਉਸ ਲਈ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਵੀ ਬਚਾਉਣਾ ਹੈ। ਇਸ ਲਈ ਸਿੰਘ ਸਾਹਿਬਾਨਾਂ ਨੇ ਉੱਦਮ ਕੀਤਾ ਹੈ ਅਤੇਇਸ ਲਈ ਮੈਨੂੰ ਵੀ ਸੱਦਾ ਦਿੱਤਾ ਹੈ। ਮੈਂ ਆਪਣਾ ਪੱਖ ਰੱਖਣ ਲਈ ਇੱਥੇ ਆਇਆ ਹਾਂ । ਪੰਥ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖਦਿਆਂ, ਪੰਜਾਬ ਦੀ ਜਵਾਨੀ ਨੂੰ ਦੇਖਦਿਆਂ, ਧਰਮ ਪਰੀਵਰਤਨ ਦੀ ਲਹਿਰ ਨੂੰ ਦੇਖਦਿਆਂ ਜਾਣੇ-ਅਣਜਾਣੇ ਵਿੱਚ ਜੋ ਵੀ ਮੇਰੇ ਸ਼ਬਦ ਅਪਸ਼ਬਦ ਹੋਏ ਉਸਦੀ ਮੈਂ ਖਿਮਾ ਜਾਚਨਾ ਕੀਤੀ ਹੈ। 20 ਸਾਲਾਂ ਦਾ ਮੇਰਾ ਧਰਮ ਪ੍ਰਚਾਰ ਦਾ ਤਜ਼ਰਬਾ ਹੈ। ਹੁਣ ਅਸੀਂ ਤਗੜੇ ਹੋ ਕੇ ਅੰਮ੍ਰਿਤ ਸੰਚਾਰ ਕਰਾਵਾਂਗੇ।
2020 ਵਿੱਚ ਮੇਰੇ ‘ਤੇ ਪਾਬੰਦੀ ਲਗੀ ਸੀ। ਉਸ ਸਮੇਂ ਹਾਲਾਤ ਹੋਰ ਸੀ ਪਰ ਹੁਣ ਸਿੰਘ ਸਾਹਿਬਾਨਾਂ ਨੇ ਮੇਰਾ ਪੱਖ ਸੁਣਿਆ ਹੈ। ਮੈਂ ਪੰਥ ਅਤੇ ਪੰਥਕ ਜੱਥੇਬੰਦੀਆਂ ਤੋਂ ਖਿਮਾ ਜਾਚਨਾ ਕਰਦਾ।
ਅਕਾਲ ਤਖ਼ਤ ਸਾਹਿਬ ਦੀ ਅਗਵਾਹੀ ਹੇਠ ਅਸੀਂ ਸਿੱਖ ਪ੍ਰਚਾਰ ਕਰਾਂਗੇ।
ਬਾਬਾ ਹਰਨਾਮ ਸਿੰਘ ਟਕਸਾਲ ਦੇ ਮੁੱਖੀ ਨੂੰ ਵੀ ਚਾਹੀਦਾ ਹੈ ਜਿਵੇਂ ਮੈਂ ਆਪਣੇ ਸ਼ਬਦਾਂ ਦੀ ਮੁਆਫ਼ੀ ਮੰਗੀ ਹੈ ਉਸ ਵੀ ਜੋ ਉਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਅਤੇ ਸ਼ਬੀਲ ਜੋ ਉਨ੍ਹਾਂ ਨੇ ਬਦਨਾਮ ਕੀਤੀ ਸੀ ਉਸ ਬਾਰੇ ਅਕਾਲ ਸਖ਼ਤ ਸਾਹਿਬ ਤੇ ਆ ਕੇ ਉਸ ਬਾਰੇ ਗੱਲ ਕਰ ਦੇਣ। ਜੋ ਹੋਇਆ ਸੀ ਉਹ ਠੀਕ ਨਹੀਂ ਸੀ। ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਜੋ ਉਸ ਸਮੇਂ ਗਲਤੀਆਂ ਹੋਇਆਂ ਉਸ ਨੂੰ ਮੰਨਣ ਅਤੇ ਪੰਥ ਵਿੱਚ ਏਕਤਾ ਲਿਆਉਣ।
Previous articleJalandhar ‘ਚ ਹੋਈ ਫਾਇਰਿੰਗ, ਵਿਅਕਤੀ ਨੂੰ ਗੋਲੀ ਮਾਰਨ ਤੋਂ ਬਾਅਦ ਹਮਲਾਵਰ ਫਰਾਰ, ਹਾਲਤ ਗੰਭੀਰ
Next articleTarn Taran ਦੇ ਪਿੰਡ ਛੋਟਾ ਝਬਾਲ ਵਿੱਚ ਬੇਅਦਬੀ: ਫਿਰਨੀ ਨੇੜੇ ਮਿਲੇ ਗੁਟਕਾ ਸਾਹਿਬ ਦੇ ਅੰਗ, ਪਿੰਡ ਵਾਸੀਆਂ ਵਿੱਚ ਰੋਸ

LEAVE A REPLY

Please enter your comment!
Please enter your name here