Home Desh Indian ਸੰਸਦਾਂ ਦੀ ਫਲਾਈਟ ਲੈਂਡ ਹੋਣ ਤੋਂ ਪਹਿਲਾਂ ਮਾਸਕੋ ਏਅਰਪੋਰਟ ‘ਤੇ Drone...

Indian ਸੰਸਦਾਂ ਦੀ ਫਲਾਈਟ ਲੈਂਡ ਹੋਣ ਤੋਂ ਪਹਿਲਾਂ ਮਾਸਕੋ ਏਅਰਪੋਰਟ ‘ਤੇ Drone Attack, ਹਵਾ ‘ਚ ਹੀ ਘੁੰਮਦਾ ਰਿਹਾ ਜਹਾਜ਼

66
0

ਜਿਵੇਂ ਹੀ ਜਹਾਜ਼ ਮਾਸਕੋ ਵਿੱਚ ਦਾਖਲ ਹੋਇਆ, ਯੂਕਰੇਨ ਨੇ ਰੂਸ ‘ਤੇ ਡਰੋਨ ਹਮਲਾ ਕਰ ਦਿੱਤਾ।

ਪਾਕਿਸਤਾਨੀ ਅੱਤਵਾਦੀਆਂ ਦਾ ਪਰਦਾਫਾਸ਼ ਕਰਨ ਲਈ ਰੂਸ ਪਹੁੰਚੇ ਭਾਰਤੀ ਵਫ਼ਦ ਦੇ ਜਹਾਜ਼ ਨੂੰ ਰਾਜਧਾਨੀ ਮਾਸਕੋ ਦੇ ਉੱਪਰੋਂ ਚੱਕਰ ਲਗਾਉਣਾ ਪਿਆ। ਦਰਅਸਲ, ਜਿਵੇਂ ਹੀ ਡੀਐਮਕੇ ਸੰਸਦ ਮੈਂਬਰ ਕਨੀਮੋਈ ਦੀ ਅਗਵਾਈ ਵਾਲਾ ਵਫ਼ਦ ਮਾਸਕੋ ਵਿੱਚ ਦਾਖਲ ਹੋਇਆ, ਯੂਕਰੇਨ ਨੇ ਡਰੋਨ ਹਮਲਾ ਕਰ ਦਿੱਤਾ। ਯੂਕਰੇਨ ਵੱਲੋਂ ਕੀਤੇ ਗਏ ਡਰੋਨ ਹਮਲੇ ਕਾਰਨ ਮਾਸਕੋ ਦੇ ਸਾਰੇ ਹਵਾਈ ਅੱਡਿਆਂ ‘ਤੇ ਜਹਾਜ਼ਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ।
ਰੂਸ ਦੇ ਇਸ ਫੈਸਲੇ ਕਾਰਨ ਭਾਰਤੀ ਵਫ਼ਦ ਦਾ ਜਹਾਜ਼ ਕਈ ਮਿੰਟਾਂ ਲਈ ਹਵਾ ਵਿੱਚ ਘੁੰਮਣ ਲੱਗਾ। ਅੰਤ ਵਿੱਚ ਜਦੋਂ ਹਰੀ ਝੰਡੀ ਮਿਲੀ, ਜਹਾਜ਼ ਨੂੰ ਮਾਸਕੋ ਵਿੱਚ ਉਤਾਰਿਆ ਗਿਆ।

ਮਾਸਕੋ ਵਿੱਚ ਭਾਰਤੀ ਰਾਜਦੂਤ ਦਾ ਸਵਾਗਤ

ਉਡਾਣ ਦੇ ਉਤਰਨ ਤੋਂ ਬਾਅਦ ਸਾਰੇ ਸੰਸਦ ਮੈਂਬਰਾਂ ਦਾ ਮਾਸਕੋ ਵਿੱਚ ਭਾਰਤੀ ਰਾਜਦੂਤ ਵਿਨੇ ਕੁਮਾਰ ਨੇ ਸਵਾਗਤ ਕੀਤਾ। ਸਾਰੇ ਸੰਸਦ ਮੈਂਬਰਾਂ ਦਾ ਕੰਮ ਰੂਸੀ ਸਰਕਾਰ, ਸੀਨੀਅਰ ਸੰਸਦ ਮੈਂਬਰਾਂ, ਅਧਿਕਾਰੀਆਂ ਤੇ ਮਾਹਿਰਾਂ ਨੂੰ ਪਾਕਿਸਤਾਨ ਵਿੱਚ ਪਾਲਣ-ਪੋਸ਼ਣ ਕੀਤੇ ਜਾ ਰਹੇ ਅੱਤਵਾਦੀਆਂ ਬਾਰੇ ਜਾਣਕਾਰੀ ਦੇਣਾ ਹੈ।
ਕਨੀਮੋਈ ਦਾ ਕਹਿਣਾ ਹੈ ਕਿ ਭਾਰਤ ਦੇ ਰੂਸ ਨਾਲ ਪਹਿਲਾਂ ਹੀ ਸ਼ਾਨਦਾਰ ਸਬੰਧ ਹਨ। ਅਸੀਂ ਰੂਸ ਨੂੰ ਦੱਸਾਂਗੇ ਕਿ ਕਿਵੇਂ ਪਾਕਿਸਤਾਨ ਦੇ ਅੱਤਵਾਦੀ ਦੁਨੀਆ ਲਈ ਖ਼ਤਰਾ ਬਣ ਰਹੇ ਹਨ।

ਪੁਤਿਨ ਨੂੰ ਪਹਿਲਾਂ ਤੋਂ ਹੀ ਹੈ ਇਸ ਗੱਲ੍ਹ ਦਾ ਡਰ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਲ ਹੀ ਵਿੱਚ ਡੋਨਾਲਡ ਟਰੰਪ ਨਾਲ ਗੱਲਬਾਤ ਵਿੱਚ ਕਿਹਾ ਸੀ ਕਿ ਜਦੋਂ ਵੀ ਕਿਸੇ ਹੋਰ ਦੇਸ਼ ਦਾ ਕੋਈ ਸਰਕਾਰੀ ਵਫ਼ਦ ਰੂਸ ਦਾ ਦੌਰਾ ਕਰਨਾ ਚਾਹੁੰਦਾ ਹੈ ਤਾਂ ਯੂਕਰੇਨ ਮਾਸਕੋ ‘ਤੇ ਡਰੋਨ ਹਮਲਾ ਕਰਦਾ ਹੈ।
Previous articleHarvard University ਨੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਤੇ ਲਗਾਈ ਪਾਬੰਦੀ
Next articleਸ਼ਹੀਦ Colonel Manpreet Singh ਨੂੰ ਕੀਰਤੀ ਚੱਕਰ ਨਾਲ ਕੀਤਾ ਗਿਆ ਸਨਮਾਨਿਤ

LEAVE A REPLY

Please enter your comment!
Please enter your name here